-
ਯਿਰਮਿਯਾਹ 25:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ ਮੈਂ ਯਹੋਵਾਹ ਦੇ ਹੱਥੋਂ ਉਹ ਪਿਆਲਾ ਲਿਆ ਅਤੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਪਿਲਾਇਆ ਜਿਨ੍ਹਾਂ ਨੂੰ ਪਿਲਾਉਣ ਲਈ ਯਹੋਵਾਹ ਨੇ ਮੈਨੂੰ ਘੱਲਿਆ ਸੀ।+
-
-
ਹਿਜ਼ਕੀਏਲ 25:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਇਜ਼ਰਾਈਲੀਆਂ ਨਾਲ ਪੁਰਾਣੀ ਦੁਸ਼ਮਣੀ ਅਤੇ ਘਿਰਣਾ ਹੋਣ ਕਰਕੇ ਫਲਿਸਤੀਆਂ ਨੇ ਉਨ੍ਹਾਂ ਤੋਂ ਬਦਲਾ ਲੈਣ ਅਤੇ ਉਨ੍ਹਾਂ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।+ 16 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਫਲਿਸਤੀਆਂ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ+ ਅਤੇ ਮੈਂ ਕਰੇਤੀਆਂ ਨੂੰ ਨਾਸ਼ ਕਰ ਦਿਆਂਗਾ+ ਅਤੇ ਸਮੁੰਦਰ ਦੇ ਕੰਢੇ ʼਤੇ ਵੱਸੇ ਬਾਕੀ ਲੋਕਾਂ ਨੂੰ ਮਾਰ ਸੁੱਟਾਂਗਾ।+
-
-
ਜ਼ਕਰਯਾਹ 9:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਅਸ਼ਕਲੋਨ ਇਹ ਦੇਖੇਗਾ ਅਤੇ ਡਰ ਜਾਵੇਗਾ;
ਗਾਜ਼ਾ ਦੁੱਖ ਨਾਲ ਤੜਫੇਗਾ
ਅਤੇ ਅਕਰੋਨ ਵੀ ਕਿਉਂਕਿ ਉਸ ਦੀ ਆਸ ਨੂੰ ਸ਼ਰਮਿੰਦਾ ਕੀਤਾ ਗਿਆ ਹੈ।
ਗਾਜ਼ਾ ਵਿੱਚੋਂ ਰਾਜਾ ਮਿਟ ਜਾਵੇਗਾ
ਅਤੇ ਅਸ਼ਕਲੋਨ ਫਿਰ ਕਦੀ ਆਬਾਦ ਨਹੀਂ ਹੋਵੇਗਾ।+
-