-
ਯਿਰਮਿਯਾਹ 50:44-46ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
44 “ਦੇਖ! ਜਿਸ ਤਰ੍ਹਾਂ ਯਰਦਨ ਕਿਨਾਰੇ ਦੀਆਂ ਸੰਘਣੀਆਂ ਝਾੜੀਆਂ ਵਿੱਚੋਂ ਸ਼ੇਰ ਨਿਕਲ ਕੇ ਆਉਂਦਾ ਹੈ, ਉਸੇ ਤਰ੍ਹਾਂ ਕੋਈ ਇਨ੍ਹਾਂ ਸੁਰੱਖਿਅਤ ਚਰਾਂਦਾਂ ਦੇ ਵਿਰੁੱਧ ਆਵੇਗਾ। ਪਰ ਮੈਂ ਇਕ ਪਲ ਵਿਚ ਹੀ ਉਸ* ਨੂੰ ਉਸ ਦੇ ਦੇਸ਼ ਤੋਂ ਭਜਾ ਦਿਆਂਗਾ। ਮੈਂ ਇਕ ਚੁਣੇ ਹੋਏ ਨੂੰ ਉਨ੍ਹਾਂ ਦਾ ਆਗੂ ਬਣਾਵਾਂਗਾ।+ ਕੌਣ ਮੇਰੇ ਵਰਗਾ ਹੈ? ਕੌਣ ਮੈਨੂੰ ਲਲਕਾਰੇਗਾ? ਕਿਹੜਾ ਚਰਵਾਹਾ ਮੇਰੇ ਸਾਮ੍ਹਣੇ ਖੜ੍ਹਾ ਰਹਿ ਸਕਦਾ ਹੈ?+ 45 ਇਸ ਲਈ ਹੇ ਲੋਕੋ, ਸੁਣੋ ਕਿ ਯਹੋਵਾਹ ਨੇ ਬਾਬਲ ਦੇ ਖ਼ਿਲਾਫ਼ ਕੀ ਫ਼ੈਸਲਾ ਕੀਤਾ ਹੈ*+ ਅਤੇ ਉਸ ਨੇ ਕਸਦੀਆਂ ਦੇ ਦੇਸ਼ ਨਾਲ ਕੀ ਕਰਨ ਬਾਰੇ ਸੋਚਿਆ ਹੈ:
ਝੁੰਡ ਵਿੱਚੋਂ ਲੇਲਿਆਂ ਨੂੰ ਘਸੀਟ ਕੇ ਲਿਜਾਇਆ ਜਾਵੇਗਾ।
ਉਹ ਉਨ੍ਹਾਂ ਦੀ ਚਰਾਂਦ ਨੂੰ ਉਨ੍ਹਾਂ ਕਰਕੇ ਉਜਾੜ ਦੇਵੇਗਾ।+
46 ਜਦ ਬਾਬਲ ʼਤੇ ਕਬਜ਼ਾ ਕੀਤਾ ਜਾਵੇਗਾ,
ਤਾਂ ਉਸ ਵੇਲੇ ਰੌਲ਼ੇ-ਰੱਪੇ ਨਾਲ ਧਰਤੀ ਕੰਬ ਉੱਠੇਗੀ,
ਉਸ ਦਾ ਚੀਕ-ਚਿਹਾੜਾ ਕੌਮਾਂ ਵਿਚ ਸੁਣਾਈ ਦੇਵੇਗਾ।”+
-