-
2 ਰਾਜਿਆਂ 25:13-16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਕਸਦੀਆਂ ਨੇ ਯਹੋਵਾਹ ਦੇ ਭਵਨ ਦੇ ਤਾਂਬੇ ਦੇ ਥੰਮ੍ਹਾਂ,+ ਯਹੋਵਾਹ ਦੇ ਭਵਨ ਵਿਚ ਰੱਖੀਆਂ ਪਹੀਏਦਾਰ ਗੱਡੀਆਂ+ ਅਤੇ ਤਾਂਬੇ ਦੇ ਹੌਦ+ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਤਾਂਬੇ ਨੂੰ ਬਾਬਲ ਲੈ ਗਏ।+ 14 ਨਾਲੇ ਉਨ੍ਹਾਂ ਨੇ ਬਾਲਟੀਆਂ, ਬੇਲਚੇ, ਬੱਤੀ ਨੂੰ ਕੱਟਣ ਵਾਲੀਆਂ ਕੈਂਚੀਆਂ, ਪਿਆਲੇ ਅਤੇ ਤਾਂਬੇ ਦੀਆਂ ਸਾਰੀਆਂ ਚੀਜ਼ਾਂ ਲੈ ਲਈਆਂ ਜੋ ਮੰਦਰ ਵਿਚ ਸੇਵਾ ਕਰਨ ਲਈ ਵਰਤੀਆਂ ਜਾਂਦੀਆਂ ਸਨ। 15 ਪਹਿਰੇਦਾਰਾਂ ਦਾ ਮੁਖੀ ਖਾਲਸ ਸੋਨੇ ਅਤੇ ਚਾਂਦੀ ਦੇ ਬਣੇ ਅੱਗ ਚੁੱਕਣ ਵਾਲੇ ਕੜਛੇ ਅਤੇ ਕਟੋਰੇ ਲੈ ਗਿਆ।+ 16 ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਜੋ ਦੋ ਥੰਮ੍ਹ, ਹੌਦ ਅਤੇ ਪਹੀਏਦਾਰ ਗੱਡੀਆਂ ਬਣਾਈਆਂ ਸਨ, ਉਨ੍ਹਾਂ ਨੂੰ ਬਣਾਉਣ ਲਈ ਇੰਨਾ ਤਾਂਬਾ ਲੱਗਾ ਸੀ ਕਿ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਸੀ।+
-