-
2 ਰਾਜਿਆਂ 25:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਕਸਦੀਆਂ ਨੇ ਯਹੋਵਾਹ ਦੇ ਭਵਨ ਦੇ ਤਾਂਬੇ ਦੇ ਥੰਮ੍ਹਾਂ,+ ਯਹੋਵਾਹ ਦੇ ਭਵਨ ਵਿਚ ਰੱਖੀਆਂ ਪਹੀਏਦਾਰ ਗੱਡੀਆਂ+ ਅਤੇ ਤਾਂਬੇ ਦੇ ਹੌਦ+ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਤਾਂਬੇ ਨੂੰ ਬਾਬਲ ਲੈ ਗਏ।+ 14 ਨਾਲੇ ਉਨ੍ਹਾਂ ਨੇ ਬਾਲਟੀਆਂ, ਬੇਲਚੇ, ਬੱਤੀ ਨੂੰ ਕੱਟਣ ਵਾਲੀਆਂ ਕੈਂਚੀਆਂ, ਪਿਆਲੇ ਅਤੇ ਤਾਂਬੇ ਦੀਆਂ ਸਾਰੀਆਂ ਚੀਜ਼ਾਂ ਲੈ ਲਈਆਂ ਜੋ ਮੰਦਰ ਵਿਚ ਸੇਵਾ ਕਰਨ ਲਈ ਵਰਤੀਆਂ ਜਾਂਦੀਆਂ ਸਨ।
-
-
2 ਇਤਿਹਾਸ 36:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਸੱਚੇ ਪਰਮੇਸ਼ੁਰ ਦੇ ਭਵਨ ਦੀਆਂ ਵੱਡੀਆਂ-ਛੋਟੀਆਂ ਸਾਰੀਆਂ ਚੀਜ਼ਾਂ, ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਅਤੇ ਰਾਜੇ ਤੇ ਉਸ ਦੇ ਹਾਕਮਾਂ ਦੇ ਖ਼ਜ਼ਾਨੇ, ਹਾਂ, ਉਹ ਸਭ ਕੁਝ ਬਾਬਲ ਲੈ ਆਇਆ।+
-
-
ਯਿਰਮਿਯਾਹ 52:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਕਸਦੀਆਂ ਨੇ ਯਹੋਵਾਹ ਦੇ ਭਵਨ ਦੇ ਤਾਂਬੇ ਦੇ ਥੰਮ੍ਹਾਂ,+ ਯਹੋਵਾਹ ਦੇ ਭਵਨ ਵਿਚ ਰੱਖੀਆਂ ਪਹੀਏਦਾਰ ਗੱਡੀਆਂ+ ਅਤੇ ਤਾਂਬੇ ਦੇ ਹੌਦ+ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਸਾਰਾ ਤਾਂਬਾ ਬਾਬਲ ਲੈ ਗਏ।+ 18 ਨਾਲੇ ਉਹ ਬਾਲਟੀਆਂ, ਬੇਲਚੇ, ਬੱਤੀ ਨੂੰ ਕੱਟਣ ਵਾਲੀਆਂ ਕੈਂਚੀਆਂ, ਕਟੋਰੇ,+ ਪਿਆਲੇ+ ਅਤੇ ਤਾਂਬੇ ਦੀਆਂ ਸਾਰੀਆਂ ਚੀਜ਼ਾਂ ਲੈ ਗਏ ਜੋ ਮੰਦਰ ਵਿਚ ਸੇਵਾ ਕਰਨ ਲਈ ਵਰਤੀਆਂ ਜਾਂਦੀਆਂ ਸਨ।
-
-
ਦਾਨੀਏਲ 5:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਫਿਰ ਉਹ ਸੋਨੇ ਦੇ ਭਾਂਡੇ ਲਿਆਏ ਜੋ ਯਰੂਸ਼ਲਮ ਵਿਚ ਪਰਮੇਸ਼ੁਰ ਦੇ ਭਵਨ ਦੇ ਮੰਦਰ ਵਿੱਚੋਂ ਚੁੱਕ ਕੇ ਲਿਆਂਦੇ ਗਏ ਸਨ ਅਤੇ ਰਾਜੇ, ਉਸ ਦੇ ਉੱਚ ਅਧਿਕਾਰੀਆਂ, ਉਸ ਦੀਆਂ ਰਖੇਲਾਂ ਅਤੇ ਉਸ ਦੀਆਂ ਦੂਸਰੀਆਂ ਪਤਨੀਆਂ ਨੇ ਉਨ੍ਹਾਂ ਵਿਚ ਪੀਤਾ।
-