-
2 ਰਾਜਿਆਂ 25:27-30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਯਹੂਦਾਹ ਦੇ ਰਾਜੇ ਯਹੋਯਾਕੀਨ+ ਦੀ ਗ਼ੁਲਾਮੀ ਦੇ 37ਵੇਂ ਸਾਲ ਦੇ 12ਵੇਂ ਮਹੀਨੇ ਦੀ 27 ਤਾਰੀਖ਼ ਨੂੰ ਬਾਬਲ ਦੇ ਰਾਜੇ ਅਵੀਲ-ਮਰੋਦਕ ਨੇ ਆਪਣੇ ਰਾਜ ਦੇ ਪਹਿਲੇ ਸਾਲ ਦੌਰਾਨ ਯਹੂਦਾਹ ਦੇ ਰਾਜੇ ਯਹੋਯਾਕੀਨ ਨੂੰ ਕੈਦ ਵਿੱਚੋਂ ਰਿਹਾ ਕਰ ਦਿੱਤਾ।*+ 28 ਉਸ ਨੇ ਯਹੋਯਾਕੀਨ ਨਾਲ ਨਰਮਾਈ ਨਾਲ ਗੱਲ ਕੀਤੀ ਅਤੇ ਉਸ ਨੂੰ ਦੂਜੇ ਰਾਜਿਆਂ ਨਾਲੋਂ ਵੱਧ ਇੱਜ਼ਤ-ਮਾਣ* ਬਖ਼ਸ਼ਿਆ ਜੋ ਉਸ ਦੇ ਨਾਲ ਬਾਬਲ ਵਿਚ ਸਨ। 29 ਯਹੋਯਾਕੀਨ ਨੇ ਕੈਦੀਆਂ ਵਾਲੇ ਕੱਪੜੇ ਲਾਹ ਦਿੱਤੇ ਅਤੇ ਉਹ ਆਪਣੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਰਾਜੇ ਦੇ ਅੱਗੇ ਖਾਣਾ ਖਾਂਦਾ ਰਿਹਾ। 30 ਉਸ ਦੀ ਸਾਰੀ ਜ਼ਿੰਦਗੀ ਉਸ ਨੂੰ ਰੋਜ਼ਾਨਾ ਰਾਜੇ ਤੋਂ ਖਾਣਾ ਮਿਲਦਾ ਰਿਹਾ।
-