19 ਹਾਇ! ਹਾਇ! ਮੇਰੀ ਪੀੜ ਸਹਿਣ ਤੋਂ ਬਾਹਰ ਹੈ।
ਮੇਰਾ ਦਿਲ ਦਰਦ ਨਾਲ ਤੜਫ ਰਿਹਾ ਹੈ।
ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ।
ਮੈਂ ਚੁੱਪ ਨਹੀਂ ਰਹਿ ਸਕਦਾ
ਕਿਉਂਕਿ ਮੈਂ ਨਰਸਿੰਗੇ ਦੀ ਆਵਾਜ਼ ਸੁਣੀ ਹੈ,
ਹਾਂ, ਯੁੱਧ ਦੇ ਐਲਾਨ ਦੀ ਆਵਾਜ਼।+
20 ਤਬਾਹੀ ਤੇ ਤਬਾਹੀ ਦੀਆਂ ਖ਼ਬਰਾਂ ਆ ਰਹੀਆਂ ਹਨ
ਅਤੇ ਪੂਰਾ ਦੇਸ਼ ਨਾਸ਼ ਹੋ ਚੁੱਕਾ ਹੈ।
ਮੇਰੇ ਆਪਣੇ ਤੰਬੂ ਅਚਾਨਕ ਤਬਾਹ ਕਰ ਦਿੱਤੇ ਗਏ ਹਨ,
ਹਾਂ, ਇਕ ਪਲ ਵਿਚ ਹੀ ਮੇਰੇ ਤੰਬੂ ਤਬਾਹ ਕਰ ਦਿੱਤੇ ਗਏ ਹਨ।+