-
ਜ਼ਬੂਰ 136:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ,
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
-
-
ਯਸਾਯਾਹ 40:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਹ ਆਕਾਸ਼ ਨੂੰ ਮਹੀਨ ਕੱਪੜੇ ਵਾਂਗ ਤਾਣਦਾ ਹੈ
ਅਤੇ ਉਸ ਨੂੰ ਫੈਲਾਉਂਦਾ ਹੈ ਜਿਵੇਂ ਵੱਸਣ ਲਈ ਤੰਬੂ ਫੈਲਾਇਆ ਜਾਂਦਾ ਹੈ।+
-
-
ਯਿਰਮਿਯਾਹ 51:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਪਰਮੇਸ਼ੁਰ ਧਰਤੀ ਦਾ ਸਿਰਜਣਹਾਰ ਹੈ,
ਉਸ ਨੇ ਆਪਣੀ ਤਾਕਤ ਨਾਲ ਇਸ ਨੂੰ ਬਣਾਇਆ ਹੈ।
ਉਸ ਨੇ ਆਪਣੀ ਬੁੱਧ ਨਾਲ ਉਪਜਾਊ ਜ਼ਮੀਨ ਤਿਆਰ ਕੀਤੀ ਹੈ+ ਅਤੇ ਆਪਣੀ ਸਮਝ ਨਾਲ ਆਕਾਸ਼ ਨੂੰ ਤਾਣਿਆ।+
16 ਜਦ ਉਹ ਗਰਜਦਾ ਹੈ,
ਤਾਂ ਆਕਾਸ਼ ਦੇ ਪਾਣੀਆਂ ਵਿਚ ਹਲਚਲ ਮੱਚ ਜਾਂਦੀ ਹੈ।
ਉਹ ਧਰਤੀ ਦੇ ਕੋਨੇ-ਕੋਨੇ ਤੋਂ ਭਾਫ਼* ਨੂੰ ਉੱਪਰ ਚੁੱਕਦਾ ਹੈ।
ਉਹ ਮੀਂਹ ਪਾਉਂਦਾ ਅਤੇ ਬਿਜਲੀ ਚਮਕਾਉਂਦਾ ਹੈ,
ਉਹ ਆਪਣੇ ਭੰਡਾਰਾਂ ਵਿੱਚੋਂ ਹਵਾ ਨੂੰ ਬਾਹਰ ਲਿਆਉਂਦਾ ਹੈ।+
-