-
ਬਿਵਸਥਾ ਸਾਰ 18:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 “‘ਪਰ ਜੇ ਕੋਈ ਨਬੀ ਮੇਰੇ ਨਾਂ ʼਤੇ ਅਜਿਹੀ ਗੱਲ ਕਹਿਣ ਦੀ ਗੁਸਤਾਖ਼ੀ ਕਰਦਾ ਹੈ ਜਿਹੜੀ ਗੱਲ ਕਹਿਣ ਦਾ ਮੈਂ ਉਸ ਨੂੰ ਹੁਕਮ ਨਹੀਂ ਦਿੱਤਾ ਜਾਂ ਉਹ ਦੂਜੇ ਦੇਵਤਿਆਂ ਦੇ ਨਾਂ ʼਤੇ ਕੋਈ ਗੱਲ ਕਹਿੰਦਾ ਹੈ, ਤਾਂ ਉਸ ਨਬੀ ਨੂੰ ਜਾਨੋਂ ਮਾਰ ਦਿੱਤਾ ਜਾਵੇ।+
-
-
ਯਿਰਮਿਯਾਹ 27:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 “‘“‘ਇਸ ਲਈ ਤੁਸੀਂ ਆਪਣੇ ਨਬੀਆਂ, ਫਾਲ* ਪਾਉਣ ਵਾਲਿਆਂ, ਸੁਪਨੇ ਦੇਖਣ ਵਾਲਿਆਂ, ਜਾਦੂਗਰਾਂ ਅਤੇ ਜਾਦੂ-ਟੂਣਾ ਕਰਨ ਵਾਲਿਆਂ ਦੀ ਗੱਲ ਨਾ ਸੁਣੋ ਜੋ ਤੁਹਾਨੂੰ ਕਹਿੰਦੇ ਹਨ: “ਤੁਹਾਨੂੰ ਬਾਬਲ ਦੇ ਰਾਜੇ ਦੀ ਗ਼ੁਲਾਮੀ ਨਹੀਂ ਕਰਨੀ ਪਵੇਗੀ।”
-
-
ਯਿਰਮਿਯਾਹ 29:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਕੋਲਾਯਾਹ ਦਾ ਪੁੱਤਰ ਅਹਾਬ ਅਤੇ ਮਾਸੇਯਾਹ ਦਾ ਪੁੱਤਰ ਸਿਦਕੀਯਾਹ ਤੁਹਾਡੇ ਸਾਮ੍ਹਣੇ ਮੇਰੇ ਨਾਂ ʼਤੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ।+ ਉਨ੍ਹਾਂ ਬਾਰੇ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਮੈਂ ਉਨ੍ਹਾਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ* ਦੇ ਹੱਥ ਵਿਚ ਦੇਣ ਜਾ ਰਿਹਾ ਹਾਂ ਅਤੇ ਉਹ ਤੁਹਾਡੀਆਂ ਨਜ਼ਰਾਂ ਸਾਮ੍ਹਣੇ ਉਨ੍ਹਾਂ ਨੂੰ ਜਾਨੋਂ ਮਾਰ ਦੇਵੇਗਾ।
-