ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 28:49, 50
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 49 “ਯਹੋਵਾਹ ਧਰਤੀ ਦੇ ਦੂਜੇ ਪਾਸਿਓਂ ਤੁਹਾਡੇ ਖ਼ਿਲਾਫ਼ ਇਕ ਕੌਮ ਘੱਲੇਗਾ+ ਜੋ ਇਕ ਉਕਾਬ ਵਾਂਗ ਤੁਹਾਡੇ ʼਤੇ ਝਪੱਟਾ ਮਾਰੇਗੀ।+ ਤੁਸੀਂ ਉਸ ਕੌਮ ਦੀ ਭਾਸ਼ਾ ਨਹੀਂ ਸਮਝੋਗੇ।+ 50 ਉਹ ਖੂੰਖਾਰ ਕੌਮ ਨਾ ਤਾਂ ਬੁੱਢਿਆਂ ਦਾ ਲਿਹਾਜ਼ ਕਰੇਗੀ ਅਤੇ ਨਾ ਹੀ ਬੱਚਿਆਂ ʼਤੇ ਤਰਸ ਖਾਏਗੀ।+

  • ਯਿਰਮਿਯਾਹ 5:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਯਹੋਵਾਹ ਕਹਿੰਦਾ ਹੈ: “ਹੇ ਇਜ਼ਰਾਈਲ ਦੇ ਘਰਾਣੇ, ਮੈਂ ਤੇਰੇ ਖ਼ਿਲਾਫ਼ ਦੂਰੋਂ ਇਕ ਕੌਮ ਨੂੰ ਲਿਆ ਰਿਹਾ ਹਾਂ।+

      ਇਹ ਕੌਮ ਲੰਬੇ ਸਮੇਂ ਤੋਂ ਹੋਂਦ ਵਿਚ ਹੈ।

      ਇਹ ਪੁਰਾਣੇ ਸਮਿਆਂ ਤੋਂ ਹੈ,

      ਤੂੰ ਇਸ ਦੀ ਭਾਸ਼ਾ ਨਹੀਂ ਜਾਣਦਾ

      ਅਤੇ ਇਸ ਦੀ ਬੋਲੀ ਨਹੀਂ ਸਮਝ ਸਕਦਾ।+

  • ਹਿਜ਼ਕੀਏਲ 7:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਮੈਂ ਕੌਮਾਂ ਦੇ ਬੁਰੇ ਤੋਂ ਬੁਰੇ ਲੋਕਾਂ ਨੂੰ ਲਿਆਵਾਂਗਾ+ ਅਤੇ ਉਹ ਉਨ੍ਹਾਂ ਦੇ ਘਰਾਂ ʼਤੇ ਕਬਜ਼ਾ ਕਰ ਲੈਣਗੇ।+ ਮੈਂ ਤਾਕਤਵਰ ਆਦਮੀਆਂ ਦਾ ਘਮੰਡ ਚੂਰ-ਚੂਰ ਕਰ ਦਿਆਂਗਾ ਅਤੇ ਉਨ੍ਹਾਂ ਦੇ ਪਵਿੱਤਰ ਸਥਾਨ ਭ੍ਰਿਸ਼ਟ ਕੀਤੇ ਜਾਣਗੇ।+

  • ਹਿਜ਼ਕੀਏਲ 26:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਸੋਰ ʼਤੇ ਹਮਲਾ ਕਰਨ ਲਈ ਉੱਤਰ ਵੱਲੋਂ ਬਾਬਲ ਦੇ ਰਾਜੇ ਨਬੂਕਦਨੱਸਰ* ਨੂੰ ਲਿਆ ਰਿਹਾ ਹਾਂ;+ ਉਹ ਰਾਜਿਆਂ ਦਾ ਰਾਜਾ ਹੈ+ ਜਿਸ ਕੋਲ ਘੋੜੇ,+ ਯੁੱਧ ਦੇ ਰਥ,+ ਘੋੜਸਵਾਰ ਅਤੇ ਵੱਡੀ ਤਾਦਾਦ ਵਿਚ ਫ਼ੌਜ* ਹੈ।

  • ਹਿਜ਼ਕੀਏਲ 29:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਂ ਮਿਸਰ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹੱਥ ਵਿਚ ਦੇ ਰਿਹਾ ਹਾਂ।+ ਉਹ ਮਿਸਰ ਦੀ ਸਾਰੀ ਧਨ-ਦੌਲਤ ਲੁੱਟ ਕੇ ਲੈ ਜਾਵੇਗਾ ਅਤੇ ਇਹ ਧਨ-ਦੌਲਤ ਉਸ ਦੀ ਫ਼ੌਜ ਦੀ ਮਜ਼ਦੂਰੀ ਹੋਵੇਗੀ।’

  • ਹੱਬਕੂਕ 1:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਦੇਖੋ, ਮੈਂ ਕਸਦੀਆਂ ਨੂੰ ਤੁਹਾਡੇ ਖ਼ਿਲਾਫ਼ ਲਿਆਵਾਂਗਾ,+

      ਉਹ ਬੇਰਹਿਮ ਅਤੇ ਉਤਾਵਲੀ ਕੌਮ ਹੈ।

      ਉਹ ਧਰਤੀ ʼਤੇ ਦੂਰ-ਦੂਰ ਤਕ ਜਾਂਦੇ ਹਨ

      ਅਤੇ ਉਹ ਪਰਾਏ ਘਰਾਂ ʼਤੇ ਕਬਜ਼ਾ ਕਰਦੇ ਹਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ