2 “ਯਹੋਵਾਹ ਨੇ ਮੈਨੂੰ ਇਹ ਕਿਹਾ ਹੈ, ‘ਆਪਣੇ ਲਈ ਜੂਲਾ ਅਤੇ ਪਟੇ ਬਣਾ ਅਤੇ ਉਸ ਨੂੰ ਆਪਣੀ ਧੌਣ ਉੱਤੇ ਰੱਖ। 3 ਫਿਰ ਇਸ ਤਰ੍ਹਾਂ ਦੇ ਜੂਲੇ ਅਦੋਮ ਦੇ ਰਾਜੇ,+ ਮੋਆਬ ਦੇ ਰਾਜੇ,+ ਅੰਮੋਨੀਆਂ ਦੇ ਰਾਜੇ,+ ਸੋਰ ਦੇ ਰਾਜੇ+ ਅਤੇ ਸੀਦੋਨ ਦੇ ਰਾਜੇ+ ਨੂੰ ਉਨ੍ਹਾਂ ਰਾਜਦੂਤਾਂ ਦੇ ਹੱਥੀਂ ਘੱਲ ਜਿਹੜੇ ਯਹੂਦਾਹ ਦੇ ਰਾਜੇ ਸਿਦਕੀਯਾਹ ਕੋਲ ਯਰੂਸ਼ਲਮ ਵਿਚ ਆਏ ਹਨ।