ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 22:12, 13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਫਿਰ ਰਾਜੇ ਨੇ ਪੁਜਾਰੀ ਹਿਲਕੀਯਾਹ, ਸ਼ਾਫਾਨ ਦੇ ਪੁੱਤਰ ਅਹੀਕਾਮ,+ ਮੀਕਾਯਾਹ ਦੇ ਪੁੱਤਰ ਅਕਬੋਰ, ਸਕੱਤਰ ਸ਼ਾਫਾਨ ਅਤੇ ਰਾਜੇ ਦੇ ਸੇਵਕ ਅਸਾਯਾਹ ਨੂੰ ਇਹ ਹੁਕਮ ਦਿੱਤਾ: 13 “ਜਾਓ, ਇਸ ਲੱਭੀ ਕਿਤਾਬ ਦੀਆਂ ਗੱਲਾਂ ਬਾਰੇ ਮੇਰੇ ਵੱਲੋਂ, ਲੋਕਾਂ ਵੱਲੋਂ ਅਤੇ ਸਾਰੇ ਯਹੂਦਾਹ ਵੱਲੋਂ ਯਹੋਵਾਹ ਕੋਲੋਂ ਪੁੱਛੋ; ਯਹੋਵਾਹ ਦੇ ਕ੍ਰੋਧ ਦੀ ਅੱਗ ਸਾਡੇ ਉੱਤੇ ਭੜਕ ਉੱਠੀ ਹੈ+ ਕਿਉਂਕਿ ਸਾਡੇ ਪਿਉ-ਦਾਦਿਆਂ ਨੇ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਨਹੀਂ ਕੀਤੀ ਜੋ ਸਾਡੇ ਲਈ ਇਸ ਕਿਤਾਬ ਵਿਚ ਲਿਖੀਆਂ ਹਨ।”

  • ਯਿਰਮਿਯਾਹ 39:13, 14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਇਸ ਲਈ ਪਹਿਰੇਦਾਰਾਂ ਦੇ ਮੁਖੀ ਨਬੂਜ਼ਰਦਾਨ, ਨਬੂਸ਼ਾਜ਼ਬਾਨ ਜੋ ਰਬਸਾਰੀਸ* ਸੀ, ਨੇਰਗਲ-ਸ਼ਰਾਸਰ ਜੋ ਰਬਮਾਗ* ਸੀ ਅਤੇ ਬਾਬਲ ਦੇ ਰਾਜੇ ਦੇ ਹੋਰ ਉੱਚ ਅਧਿਕਾਰੀਆਂ ਨੇ ਆਦਮੀ ਘੱਲ ਕੇ 14 ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵਿਹੜੇ ਵਿੱਚੋਂ ਆਜ਼ਾਦ ਕੀਤਾ+ ਅਤੇ ਉਸ ਨੂੰ ਸ਼ਾਫਾਨ ਦੇ ਪੋਤੇ,+ ਅਹੀਕਾਮ ਦੇ ਪੁੱਤਰ+ ਗਦਲਯਾਹ+ ਦੇ ਹਵਾਲੇ ਕਰ ਦਿੱਤਾ ਤਾਂਕਿ ਉਹ ਉਸ ਨੂੰ ਆਪਣੇ ਘਰ ਲੈ ਜਾਵੇ। ਇਸ ਲਈ ਯਿਰਮਿਯਾਹ ਲੋਕਾਂ ਵਿਚ ਰਹਿਣ ਲੱਗ ਪਿਆ।

  • ਯਿਰਮਿਯਾਹ 40:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਇਸ ਤੋਂ ਪਹਿਲਾਂ ਕਿ ਯਿਰਮਿਯਾਹ ਕੋਈ ਫ਼ੈਸਲਾ ਕਰਦਾ, ਨਬੂਜ਼ਰਦਾਨ ਨੇ ਕਿਹਾ: “ਤੂੰ ਸ਼ਾਫਾਨ+ ਦੇ ਪੋਤੇ, ਅਹੀਕਾਮ ਦੇ ਪੁੱਤਰ+ ਗਦਲਯਾਹ+ ਕੋਲ ਚਲਾ ਜਾਹ। ਬਾਬਲ ਦੇ ਰਾਜੇ ਨੇ ਉਸ ਨੂੰ ਯਹੂਦਾਹ ਦੇ ਸ਼ਹਿਰਾਂ ਉੱਤੇ ਅਧਿਕਾਰੀ ਨਿਯੁਕਤ ਕੀਤਾ ਹੈ। ਉਸ ਨਾਲ ਲੋਕਾਂ ਵਿਚ ਰਹਿ; ਜੇ ਨਹੀਂ, ਤਾਂ ਜਿੱਥੇ ਤੇਰਾ ਦਿਲ ਕਰਦਾ, ਤੂੰ ਜਾ ਸਕਦਾ ਹੈਂ।”

      ਫਿਰ ਪਹਿਰੇਦਾਰਾਂ ਦੇ ਮੁਖੀ ਨੇ ਯਿਰਮਿਯਾਹ ਨੂੰ ਕੁਝ ਭੋਜਨ ਅਤੇ ਤੋਹਫ਼ਾ ਦੇ ਕੇ ਵਿਦਾ ਕੀਤਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ