12 ਪੰਜਵੇਂ ਮਹੀਨੇ ਦੀ 10 ਤਾਰੀਖ਼ ਨੂੰ ਯਾਨੀ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਰਾਜ ਦੇ 19ਵੇਂ ਸਾਲ ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ, ਜੋ ਬਾਬਲ ਦੇ ਰਾਜੇ ਦਾ ਸੇਵਕ ਸੀ, ਯਰੂਸ਼ਲਮ ਆਇਆ।+ 13 ਉਸ ਨੇ ਯਹੋਵਾਹ ਦੇ ਭਵਨ, ਰਾਜੇ ਦੇ ਮਹਿਲ ਅਤੇ ਯਰੂਸ਼ਲਮ ਦੇ ਸਾਰੇ ਘਰਾਂ ਨੂੰ ਸਾੜ ਦਿੱਤਾ।+ ਨਾਲੇ ਉਸ ਨੇ ਸਾਰੇ ਵੱਡੇ ਘਰਾਂ ਨੂੰ ਵੀ ਸਾੜ ਸੁੱਟਿਆ।