ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 9:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਅਤੇ ਇਹ ਭਵਨ ਢਹਿ-ਢੇਰੀ ਹੋ ਜਾਵੇਗਾ।+ ਇਸ ਕੋਲੋਂ ਲੰਘਣ ਵਾਲਾ ਹਰ ਕੋਈ ਇਸ ਨੂੰ ਦੇਖ ਕੇ ਹੈਰਾਨ ਰਹਿ ਜਾਵੇਗਾ ਅਤੇ ਸੀਟੀ ਵਜਾ ਕੇ ਕਹੇਗਾ, ‘ਯਹੋਵਾਹ ਨੇ ਇਸ ਦੇਸ਼ ਅਤੇ ਇਸ ਭਵਨ ਨਾਲ ਇਸ ਤਰ੍ਹਾਂ ਕਿਉਂ ਕੀਤਾ?’+

  • 2 ਇਤਿਹਾਸ 36:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਇਸ ਲਈ ਉਸ ਨੇ ਕਸਦੀਆਂ ਦੇ ਰਾਜੇ ਨੂੰ ਉਨ੍ਹਾਂ ਵਿਰੁੱਧ ਲਿਆਂਦਾ+ ਜਿਸ ਨੇ ਉਨ੍ਹਾਂ ਦੇ ਪਵਿੱਤਰ ਸਥਾਨ ਵਿਚ+ ਉਨ੍ਹਾਂ ਦੇ ਮੁੰਡਿਆਂ ਨੂੰ ਤਲਵਾਰ ਨਾਲ ਵੱਢ ਸੁੱਟਿਆ;+ ਉਸ ਨੇ ਗੱਭਰੂ ਜਾਂ ਕੁਆਰੀ, ਬੁੱਢੇ ਜਾਂ ਬੀਮਾਰ ʼਤੇ ਕੋਈ ਤਰਸ ਨਾ ਖਾਧਾ।+ ਪਰਮੇਸ਼ੁਰ ਨੇ ਸਭ ਕੁਝ ਉਸ ਦੇ ਹੱਥ ਵਿਚ ਦੇ ਦਿੱਤਾ।+

  • 2 ਇਤਿਹਾਸ 36:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਉਸ ਨੇ ਸੱਚੇ ਪਰਮੇਸ਼ੁਰ ਦੇ ਭਵਨ ਨੂੰ ਸਾੜ ਸੁੱਟਿਆ,+ ਯਰੂਸ਼ਲਮ ਦੀ ਕੰਧ ਢਾਹ ਦਿੱਤੀ,+ ਉਸ ਦੇ ਸਾਰੇ ਪੱਕੇ ਬੁਰਜਾਂ ਨੂੰ ਅੱਗ ਨਾਲ ਸਾੜ ਦਿੱਤਾ ਤੇ ਹਰ ਬਹੁਮੁੱਲੀ ਚੀਜ਼ ਤਬਾਹ ਕਰ ਦਿੱਤੀ।+

  • ਜ਼ਬੂਰ 74:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਉਨ੍ਹਾਂ ਨੇ ਅਤੇ ਉਨ੍ਹਾਂ ਦੀ ਔਲਾਦ ਨੇ ਆਪਣੇ ਦਿਲਾਂ ਵਿਚ ਕਿਹਾ:

      “ਦੇਸ਼ ਭਰ ਵਿਚ ਪਰਮੇਸ਼ੁਰ ਦੀ ਭਗਤੀ ਕਰਨ ਦੀਆਂ ਸਾਰੀਆਂ ਥਾਵਾਂ ਨੂੰ ਸਾੜ ਦਿੱਤਾ ਜਾਵੇ।”

  • ਜ਼ਬੂਰ 79:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 79 ਹੇ ਪਰਮੇਸ਼ੁਰ, ਕੌਮਾਂ ਨੇ ਤੇਰੀ ਵਿਰਾਸਤ+ ʼਤੇ ਹਮਲਾ ਕੀਤਾ ਹੈ;

      ਉਨ੍ਹਾਂ ਨੇ ਤੇਰੇ ਪਵਿੱਤਰ ਮੰਦਰ ਨੂੰ ਭ੍ਰਿਸ਼ਟ ਕਰ ਦਿੱਤਾ ਹੈ;+

      ਉਨ੍ਹਾਂ ਨੇ ਯਰੂਸ਼ਲਮ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਹੈ।+

  • ਯਿਰਮਿਯਾਹ 26:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਯਹੂਦਾਹ ਦੇ ਰਾਜੇ ਹਿਜ਼ਕੀਯਾਹ+ ਦੇ ਦਿਨਾਂ ਵਿਚ ਮੋਰਸ਼ਥ ਦਾ ਰਹਿਣ ਵਾਲਾ ਮੀਕਾਹ+ ਭਵਿੱਖਬਾਣੀ ਕਰਦਾ ਹੁੰਦਾ ਸੀ। ਉਸ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਕਿਹਾ, ‘ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:

      “ਸੀਓਨ ਨੂੰ ਖੇਤ ਵਾਂਗ ਵਾਹਿਆ ਜਾਵੇਗਾ,

      ਯਰੂਸ਼ਲਮ ਮਲਬੇ ਦਾ ਢੇਰ ਬਣ ਜਾਵੇਗਾ+

      ਅਤੇ ਉਹ ਪਹਾੜ* ਸੰਘਣਾ ਜੰਗਲ ਬਣ ਜਾਵੇਗਾ ਜਿੱਥੇ ਪਰਮੇਸ਼ੁਰ ਦਾ ਘਰ ਹੈ।”’+

  • ਵਿਰਲਾਪ 2:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਯਹੋਵਾਹ ਨੇ ਆਪਣੀ ਵੇਦੀ ਨੂੰ ਤਿਆਗ ਦਿੱਤਾ ਹੈ;

      ਉਸ ਨੇ ਆਪਣੇ ਪਵਿੱਤਰ ਸਥਾਨ ਨੂੰ ਠੁਕਰਾ ਦਿੱਤਾ ਹੈ।+

      ਉਸ ਨੇ ਉਸ ਦੇ ਪੱਕੇ ਬੁਰਜਾਂ ਦੀਆਂ ਕੰਧਾਂ ਨੂੰ ਦੁਸ਼ਮਣ ਦੇ ਹੱਥ ਵਿਚ ਕਰ ਦਿੱਤਾ ਹੈ।+

      ਉਨ੍ਹਾਂ ਨੇ ਯਹੋਵਾਹ ਦੇ ਘਰ ਵਿਚ ਰੌਲ਼ਾ-ਰੱਪਾ ਪਾਇਆ+ ਜਿਵੇਂ ਤਿਉਹਾਰ ਵੇਲੇ ਪੈਂਦਾ ਹੈ।

  • ਹਿਜ਼ਕੀਏਲ 24:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ‘ਇਜ਼ਰਾਈਲ ਦੇ ਘਰਾਣੇ ਨੂੰ ਦੱਸ: “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਂ ਆਪਣੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰਨ ਵਾਲਾ ਹਾਂ+ ਜਿਸ ʼਤੇ ਤੁਹਾਨੂੰ ਬਹੁਤ ਮਾਣ ਹੈ, ਜਿਸ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਅਤੇ ਜਿਸ ਨੂੰ ਤੁਸੀਂ ਦਿਲੋਂ ਚਾਹੁੰਦੇ ਹੋ। ਤੁਸੀਂ ਆਪਣੇ ਜਿਨ੍ਹਾਂ ਧੀਆਂ-ਪੁੱਤਰਾਂ ਨੂੰ ਪਿੱਛੇ ਛੱਡ ਆਏ ਹੋ, ਉਹ ਤਲਵਾਰ ਨਾਲ ਮਾਰੇ ਜਾਣਗੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ