13 “‘ਜੇ ਇਜ਼ਰਾਈਲ ਦੀ ਸਾਰੀ ਮੰਡਲੀ ਅਣਜਾਣੇ ਵਿਚ ਕੋਈ ਪਾਪ ਕਰ ਬੈਠਦੀ ਹੈ ਅਤੇ ਦੋਸ਼ੀ ਠਹਿਰਦੀ ਹੈ,+ ਪਰ ਮੰਡਲੀ ਦੇ ਲੋਕਾਂ ਨੂੰ ਪਤਾ ਨਹੀਂ ਲੱਗਾ ਕਿ ਉਨ੍ਹਾਂ ਤੋਂ ਯਹੋਵਾਹ ਦੁਆਰਾ ਮਨ੍ਹਾ ਕੀਤਾ ਕੰਮ ਹੋ ਗਿਆ ਹੈ+ 14 ਅਤੇ ਫਿਰ ਉਹ ਪਾਪ ਜ਼ਾਹਰ ਹੋ ਜਾਂਦਾ ਹੈ, ਤਾਂ ਮੰਡਲੀ ਪਾਪ-ਬਲ਼ੀ ਵਜੋਂ ਇਕ ਜਵਾਨ ਬਲਦ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਲਿਆਵੇ।