15 “‘ਜਦੋਂ ਇਜ਼ਰਾਈਲੀ ਮੇਰੇ ਤੋਂ ਦੂਰ ਹੋ ਗਏ ਸਨ, ਉਦੋਂ ਲੇਵੀ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਸਾਦੋਕ ਦੇ ਪੁੱਤਰਾਂ+ ਨੇ ਮੇਰੇ ਪਵਿੱਤਰ ਸਥਾਨ ਵਿਚ ਜ਼ਿੰਮੇਵਾਰੀਆਂ ਸੰਭਾਲੀਆਂ ਸਨ।+ ਉਹ ਮੇਰੇ ਹਜ਼ੂਰ ਆ ਕੇ ਮੇਰੀ ਸੇਵਾ ਕਰਨਗੇ ਅਤੇ ਮੇਰੇ ਸਾਮ੍ਹਣੇ ਖੜ੍ਹ ਕੇ ਮੈਨੂੰ ਚਰਬੀ ਅਤੇ ਖ਼ੂਨ ਚੜ੍ਹਾਉਣਗੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।