-
ਹਿਜ਼ਕੀਏਲ 1:15-18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਜਦੋਂ ਮੈਂ ਚਾਰ ਮੂੰਹਾਂ ਵਾਲੇ ਉਨ੍ਹਾਂ ਜੀਉਂਦੇ ਪ੍ਰਾਣੀਆਂ+ ਨੂੰ ਦੇਖ ਰਿਹਾ ਸੀ, ਤਾਂ ਮੈਂ ਹਰੇਕ ਜੀਉਂਦੇ ਪ੍ਰਾਣੀ ਦੇ ਕੋਲ ਜ਼ਮੀਨ ਉੱਤੇ ਇਕ-ਇਕ ਪਹੀਆ ਦੇਖਿਆ। 16 ਚਾਰੇ ਪਹੀਏ ਕੀਮਤੀ ਪੱਥਰ ਸਬਜ਼ਾ ਵਾਂਗ ਚਮਕ ਰਹੇ ਸਨ ਅਤੇ ਸਾਰੇ ਪਹੀਏ ਇੱਕੋ ਜਿਹੇ ਸਨ। ਉਨ੍ਹਾਂ ਦੀ ਬਣਾਵਟ ਦੇਖਣ ਨੂੰ ਇਸ ਤਰ੍ਹਾਂ ਦੀ ਲੱਗਦੀ ਸੀ ਜਿਵੇਂ ਪਹੀਏ ਦੇ ਅੰਦਰ ਪਹੀਆ ਹੋਵੇ।* 17 ਜਦੋਂ ਪਹੀਏ ਚੱਲਦੇ ਸਨ, ਤਾਂ ਉਹ ਬਿਨਾਂ ਮੁੜੇ ਕਿਸੇ ਵੀ ਦਿਸ਼ਾ ਵਿਚ ਜਾ ਸਕਦੇ ਸਨ। 18 ਪਹੀਏ ਇੰਨੇ ਉੱਚੇ ਸਨ ਕਿ ਦੇਖਣ ਵਾਲਾ ਦੰਗ ਰਹਿ ਜਾਵੇ ਅਤੇ ਪਹੀਆਂ ਦੇ ਬਾਹਰਲੇ ਪਾਸੇ ਅੱਖਾਂ ਹੀ ਅੱਖਾਂ ਸਨ।+
-