ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 80:14-16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਹੇ ਸੈਨਾਵਾਂ ਦੇ ਪਰਮੇਸ਼ੁਰ, ਕਿਰਪਾ ਕਰ ਕੇ ਵਾਪਸ ਆ।

      ਸਵਰਗ ਤੋਂ ਹੇਠਾਂ ਦੇਖ!

      ਇਸ ਅੰਗੂਰੀ ਵੇਲ ਦੀ ਦੇਖ-ਭਾਲ ਕਰ।+

      15 ਹਾਂ, ਉਸ ਦਾਬ* ਦੀ ਜੋ ਤੇਰੇ ਸੱਜੇ ਹੱਥ ਨੇ ਲਾਈ ਸੀ+

      ਅਤੇ ਉਸ ਟਾਹਣੀ ਦੀ ਦੇਖ-ਭਾਲ ਕਰ ਜਿਸ ਨੂੰ ਤੂੰ ਆਪਣੇ ਲਈ ਮਜ਼ਬੂਤ ਬਣਾਇਆ ਸੀ।+

      16 ਇਸ ਨੂੰ ਵੱਢ ਕੇ ਸਾੜ ਦਿੱਤਾ ਗਿਆ ਹੈ।+

      ਉਹ ਤੇਰੇ ਝਿੜਕਣ ਨਾਲ ਨਾਸ਼ ਹੋ ਜਾਂਦੇ ਹਨ।

  • ਯਸਾਯਾਹ 5:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਇਸ ਲਈ ਜਿਵੇਂ ਅੱਗ ਦਾ ਭਾਂਬੜ ਘਾਹ-ਫੂਸ ਨੂੰ ਚੱਟ ਕਰ ਜਾਂਦਾ ਹੈ

      ਅਤੇ ਸੁੱਕਾ ਘਾਹ ਲਪਟਾਂ ਵਿਚ ਝੁਲ਼ਸ ਜਾਂਦਾ ਹੈ,

      ਉਸੇ ਤਰ੍ਹਾਂ ਉਨ੍ਹਾਂ ਦੀਆਂ ਜੜ੍ਹਾਂ ਗਲ਼ ਜਾਣਗੀਆਂ

      ਅਤੇ ਉਨ੍ਹਾਂ ਦੇ ਫੁੱਲ ਧੂੜ ਵਾਂਗ ਉੱਡ ਜਾਣਗੇ

      ਕਿਉਂਕਿ ਉਨ੍ਹਾਂ ਨੇ ਸੈਨਾਵਾਂ ਦੇ ਯਹੋਵਾਹ ਦੇ ਕਾਨੂੰਨ* ਨੂੰ ਰੱਦਿਆ ਹੈ

      ਅਤੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੇ ਬਚਨ ਦਾ ਨਿਰਾਦਰ ਕੀਤਾ ਹੈ।+

  • ਯਿਰਮਿਯਾਹ 7:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਦੇਖ, ਮੇਰਾ ਗੁੱਸਾ ਅਤੇ ਮੇਰਾ ਕ੍ਰੋਧ ਇਸ ਸ਼ਹਿਰ, ਇਨਸਾਨਾਂ ਅਤੇ ਜਾਨਵਰਾਂ, ਫਲਦਾਰ ਦਰਖ਼ਤਾਂ ਅਤੇ ਜ਼ਮੀਨ ਦੀ ਪੈਦਾਵਾਰ ʼਤੇ ਵਰ੍ਹੇਗਾ;+ ਮੇਰੇ ਗੁੱਸੇ ਦੀ ਅੱਗ ਬਲ਼ੇਗੀ ਅਤੇ ਇਹ ਬੁਝੇਗੀ ਨਹੀਂ।’+

  • ਹਿਜ਼ਕੀਏਲ 20:47
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 47 ਦੱਖਣ ਦੇ ਜੰਗਲ ਨੂੰ ਕਹਿ, ‘ਯਹੋਵਾਹ ਦਾ ਸੰਦੇਸ਼ ਸੁਣ। ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਦੇਖ! ਮੈਂ ਤੇਰੇ ਵਿਚ ਅੱਗ ਲਾਉਣ ਜਾ ਰਿਹਾ ਹਾਂ+ ਅਤੇ ਇਹ ਤੇਰੇ ਸਾਰੇ ਹਰੇ-ਭਰੇ ਅਤੇ ਸੁੱਕੇ ਦਰਖ਼ਤਾਂ ਨੂੰ ਸਾੜ ਸੁੱਟੇਗੀ। ਅੱਗ ਦਾ ਇਹ ਭਾਂਬੜ ਨਹੀਂ ਬੁਝੇਗਾ।+ ਇਸ ਨਾਲ ਦੱਖਣ ਤੋਂ ਲੈ ਕੇ ਉੱਤਰ ਤਕ ਸਾਰਿਆਂ ਦੇ ਮੂੰਹ ਝੁਲ਼ਸ ਜਾਣਗੇ

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ