3 ਫਿਰ ਉਸ ਨੇ ਇਕ ਹੱਥ ਜਿਹਾ ਵਧਾ ਕੇ ਮੈਨੂੰ ਸਿਰ ਦੇ ਵਾਲ਼ਾਂ ਤੋਂ ਫੜਿਆ ਅਤੇ ਪਰਮੇਸ਼ੁਰ ਵੱਲੋਂ ਮਿਲੇ ਦਰਸ਼ਣਾਂ ਵਿਚ ਇਕ ਸ਼ਕਤੀ ਨੇ ਮੈਨੂੰ ਧਰਤੀ ਅਤੇ ਆਕਾਸ਼ ਵਿਚਾਲੇ ਚੁੱਕ ਲਿਆ। ਫਿਰ ਉਹ ਮੈਨੂੰ ਯਰੂਸ਼ਲਮ ਵਿਚ ਅੰਦਰਲੇ ਵਿਹੜੇ ਦੇ ਦਰਵਾਜ਼ੇ ʼਤੇ ਲੈ ਗਈ ਜੋ ਮੰਦਰ ਦੇ ਉੱਤਰ ਵੱਲ ਸੀ।+ ਉੱਥੇ ਇਕ ਘਿਣਾਉਣੀ ਮੂਰਤ ਸੀ ਜੋ ਪਰਮੇਸ਼ੁਰ ਦੇ ਗੁੱਸੇ ਨੂੰ ਭੜਕਾਉਂਦੀ ਸੀ।+