2 “ਹੇ ਮਨੁੱਖ ਦੇ ਪੁੱਤਰ, ਸੋਰ ਦੇ ਆਗੂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:
“ਤੇਰਾ ਦਿਲ ਘਮੰਡੀ ਹੋ ਗਿਆ ਹੈ+ ਅਤੇ ਤੂੰ ਕਹਿੰਦਾ ਹੈਂ, ‘ਮੈਂ ਈਸ਼ਵਰ ਹਾਂ।
ਮੈਂ ਸਮੁੰਦਰ ਦੇ ਵਿਚਕਾਰ ਈਸ਼ਵਰ ਦੇ ਸਿੰਘਾਸਣ ʼਤੇ ਬੈਠਾ ਹੋਇਆ ਹਾਂ।’+
ਭਾਵੇਂ ਤੂੰ ਆਪਣੇ ਮਨ ਵਿਚ ਸੋਚਦਾ ਹੈਂ ਕਿ ਤੂੰ ਈਸ਼ਵਰ ਹੈਂ,
ਪਰ ਤੂੰ ਈਸ਼ਵਰ ਨਹੀਂ, ਸਗੋਂ ਇਕ ਮਾਮੂਲੀ ਜਿਹਾ ਇਨਸਾਨ ਹੈਂ।