10 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹੱਥੋਂ ਮਿਸਰ ਦੀ ਭੀੜ ਨੂੰ ਨਾਸ਼ ਕਰ ਦਿਆਂਗਾ।+ 11 ਇਸ ਦੇਸ਼ ਨੂੰ ਤਬਾਹ ਕਰਨ ਲਈ ਉਸ ਨੂੰ ਅਤੇ ਉਸ ਦੀਆਂ ਫ਼ੌਜਾਂ ਨੂੰ ਲਿਆਂਦਾ ਜਾਵੇਗਾ ਜੋ ਕੌਮਾਂ ਵਿਚ ਸਭ ਤੋਂ ਬੇਰਹਿਮ ਹਨ।+ ਉਹ ਮਿਸਰ ਦੇ ਖ਼ਿਲਾਫ਼ ਆਪਣੀਆਂ ਤਲਵਾਰਾਂ ਕੱਢਣਗੇ ਅਤੇ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਵਿਛਾ ਦੇਣਗੇ।+