ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 30:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਉਹ ਮੇਰੇ ਨਾਲ ਸਲਾਹ ਕੀਤੇ ਬਿਨਾਂ+ ਮਿਸਰ ਨੂੰ ਜਾਂਦੇ ਹਨ+

      ਤਾਂਕਿ ਫ਼ਿਰਊਨ ਦੀ ਸੁਰੱਖਿਆ ਹੇਠ* ਸ਼ਰਨ ਲੈਣ

      ਅਤੇ ਮਿਸਰ ਦੇ ਸਾਏ ਹੇਠ ਪਨਾਹ ਲੈਣ।

  • ਯਸਾਯਾਹ 36:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਇਸ ਲਈ ਰਬਸ਼ਾਕੇਹ ਨੇ ਉਨ੍ਹਾਂ ਨੂੰ ਕਿਹਾ: “ਮਿਹਰਬਾਨੀ ਕਰ ਕੇ ਹਿਜ਼ਕੀਯਾਹ ਨੂੰ ਕਹੋ, ‘ਮਹਾਨ ਰਾਜਾ, ਹਾਂ, ਅੱਸ਼ੂਰ ਦਾ ਰਾਜਾ ਇਹ ਕਹਿੰਦਾ ਹੈ: “ਤੈਨੂੰ ਕਿਹੜੀ ਗੱਲ ʼਤੇ ਭਰੋਸਾ ਹੈ?+

  • ਯਸਾਯਾਹ 36:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਦੇਖ! ਤੂੰ ਇਸ ਦਰੜੇ ਹੋਏ ਕਾਨੇ ਮਿਸਰ ਦੀ ਮਦਦ ʼਤੇ ਭਰੋਸਾ ਕਰ ਰਿਹਾ ਹੈਂ। ਜੇ ਕੋਈ ਆਦਮੀ ਇਹਦਾ ਸਹਾਰਾ ਲੈਣ ਲਈ ਇਸ ਨੂੰ ਫੜੇ, ਤਾਂ ਇਹ ਉਸ ਦੀ ਹਥੇਲੀ ਵਿਚ ਖੁੱਭ ਕੇ ਆਰ-ਪਾਰ ਹੋ ਜਾਵੇਗਾ। ਮਿਸਰ ਦਾ ਰਾਜਾ ਫ਼ਿਰਊਨ ਉਨ੍ਹਾਂ ਸਾਰਿਆਂ ਲਈ ਇਸੇ ਤਰ੍ਹਾਂ ਹੈ ਜਿਹੜੇ ਉਸ ਉੱਤੇ ਭਰੋਸਾ ਰੱਖਦੇ ਹਨ।+

  • ਯਿਰਮਿਯਾਹ 2:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਹੁਣ ਤੂੰ ਮਿਸਰ ਦੇ ਰਾਹ ਕਿਉਂ ਜਾਣਾ ਚਾਹੁੰਦਾ ਹੈਂ?+

      ਸ਼ਿਹੋਰ* ਦਾ ਪਾਣੀ ਪੀਣ ਲਈ?

      ਤੂੰ ਅੱਸ਼ੂਰ ਦੇ ਰਾਹ ਕਿਉਂ ਜਾਣਾ ਚਾਹੁੰਦਾ ਹੈਂ?+

      ਫ਼ਰਾਤ ਦਰਿਆ ਦਾ ਪਾਣੀ ਪੀਣ ਲਈ?

  • ਯਿਰਮਿਯਾਹ 37:5-7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਉਸ ਵੇਲੇ ਕਸਦੀਆਂ ਨੇ ਯਰੂਸ਼ਲਮ ਦੀ ਘੇਰਾਬੰਦੀ ਕੀਤੀ ਹੋਈ ਸੀ। ਪਰ ਜਦੋਂ ਉਨ੍ਹਾਂ ਨੇ ਸੁਣਿਆ ਕਿ ਫ਼ਿਰਊਨ ਦੀ ਫ਼ੌਜ ਮਿਸਰ ਤੋਂ ਤੁਰ ਪਈ ਸੀ,+ ਤਾਂ ਉਹ ਯਰੂਸ਼ਲਮ ਛੱਡ ਕੇ ਚਲੇ ਗਏ।+ 6 ਫਿਰ ਯਿਰਮਿਯਾਹ ਨਬੀ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 7 “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ, ‘ਯਹੂਦਾਹ ਦੇ ਰਾਜੇ ਨੇ ਤੁਹਾਨੂੰ ਮੇਰੇ ਕੋਲ ਪੁੱਛ-ਪੜਤਾਲ ਕਰਨ ਲਈ ਘੱਲਿਆ ਹੈ। ਤੁਸੀਂ ਉਸ ਨੂੰ ਕਹੋ: “ਦੇਖ! ਫ਼ਿਰਊਨ ਦੀ ਫ਼ੌਜ ਤੁਹਾਡੀ ਮਦਦ ਕਰਨ ਆ ਰਹੀ ਹੈ, ਪਰ ਇਸ ਨੂੰ ਆਪਣੇ ਦੇਸ਼ ਮਿਸਰ ਵਾਪਸ ਮੁੜਨਾ ਪਵੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ