22 ਉਹ ਉਸ ਨੂੰ “ਗਲਗਥਾ,” ਜਿਸ ਦਾ ਮਤਲਬ ਹੈ “ਖੋਪੜੀ ਦੀ ਜਗ੍ਹਾ”+ ਲੈ ਆਏ। 23 ਇੱਥੇ ਉਨ੍ਹਾਂ ਨੇ ਉਸ ਨੂੰ ਦਾਖਰਸ ਵਿਚ ਨਸ਼ੀਲਾ ਗੰਧਰਸ ਮਿਲਾ ਕੇ ਪਿਲਾਉਣ ਦੀ ਕੋਸ਼ਿਸ਼ ਕੀਤੀ।+ ਪਰ ਉਸ ਨੇ ਨਾ ਪੀਤਾ। 24 ਉਨ੍ਹਾਂ ਨੇ ਉਸ ਨੂੰ ਸੂਲ਼ੀ ʼਤੇ ਟੰਗ ਦਿੱਤਾ ਅਤੇ ਉਸ ਦੇ ਕੱਪੜਿਆਂ ʼਤੇ ਗੁਣੇ ਪਾਏ ਕਿ ਕਿਸ ਨੂੰ ਕੀ ਮਿਲੇਗਾ ਅਤੇ ਫਿਰ ਕੱਪੜੇ ਆਪਸ ਵਿਚ ਵੰਡ ਲਏ।+