-
ਕੂਚ 12:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “‘ਇਹ ਦਿਨ ਤੁਹਾਡੇ ਲਈ ਇਕ ਯਾਦਗਾਰ ਹੋਵੇਗਾ। ਤੁਸੀਂ ਪੀੜ੍ਹੀਓ-ਪੀੜ੍ਹੀ ਇਹ ਤਿਉਹਾਰ ਯਹੋਵਾਹ ਦੀ ਭਗਤੀ ਕਰਨ ਲਈ ਮਨਾਇਓ। ਤੁਸੀਂ ਇਸ ਨਿਯਮ ਦੀ ਸਦਾ ਪਾਲਣਾ ਕਰਦੇ ਰਹਿਓ।
-
-
ਕੂਚ 12:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਤੁਸੀਂ ਪਹਿਲੇ ਮਹੀਨੇ ਦੀ 14 ਤਾਰੀਖ਼ ਦੀ ਸ਼ਾਮ ਤੋਂ ਲੈ ਕੇ 21 ਤਾਰੀਖ਼ ਦੀ ਸ਼ਾਮ ਤਕ ਬੇਖਮੀਰੀ ਰੋਟੀ ਖਾਇਓ।+
-
-
ਬਿਵਸਥਾ ਸਾਰ 16:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 “ਤੁਸੀਂ ਅਬੀਬ* ਦੇ ਮਹੀਨੇ ਨੂੰ ਯਾਦ ਰੱਖਿਓ ਅਤੇ ਯਹੋਵਾਹ ਦੀ ਭਗਤੀ ਕਰਨ ਲਈ ਪਸਾਹ ਦਾ ਤਿਉਹਾਰ ਮਨਾਇਓ+ ਕਿਉਂਕਿ ਅਬੀਬ ਦੇ ਮਹੀਨੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਰਾਤ ਦੇ ਵੇਲੇ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 2 ਅਤੇ ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ,+ ਤੁਸੀਂ ਉੱਥੇ ਆਪਣੀਆਂ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦਾਂ ਵਿੱਚੋਂ+ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਪਸਾਹ ਦੇ ਜਾਨਵਰ ਦੀ ਬਲ਼ੀ ਦਿਓ।+
-