-
2 ਕੁਰਿੰਥੀਆਂ 8:1-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਹੁਣ ਭਰਾਵੋ, ਅਸੀਂ ਤੁਹਾਨੂੰ ਪਰਮੇਸ਼ੁਰ ਦੀ ਅਪਾਰ ਕਿਰਪਾ ਬਾਰੇ ਦੱਸਣਾ ਚਾਹੁੰਦੇ ਹਾਂ ਜੋ ਮਕਦੂਨੀਆ ਦੀਆਂ ਮੰਡਲੀਆਂ ਉੱਤੇ ਹੋਈ।+ 2 ਜਦੋਂ ਉੱਥੇ ਦੇ ਭਰਾ ਸਖ਼ਤ ਅਜ਼ਮਾਇਸ਼ ਦੌਰਾਨ ਕਸ਼ਟ ਸਹਿ ਰਹੇ ਸਨ, ਤਾਂ ਉਨ੍ਹਾਂ ਨੇ ਇੰਨੇ ਗ਼ਰੀਬ ਹੁੰਦੇ ਹੋਏ ਵੀ ਖ਼ੁਸ਼ੀ-ਖ਼ੁਸ਼ੀ ਦਾਨ ਦੇ ਕੇ ਆਪਣੀ ਖੁੱਲ੍ਹ-ਦਿਲੀ ਦਾ ਸਬੂਤ ਦਿੱਤਾ। 3 ਮੈਂ ਇਸ ਗੱਲ ਦਾ ਗਵਾਹ ਹਾਂ ਕਿ ਉਨ੍ਹਾਂ ਨੇ ਆਪਣੀ ਹੈਸੀਅਤ ਅਨੁਸਾਰ,+ ਸਗੋਂ ਹੈਸੀਅਤ ਤੋਂ ਵੀ ਵੱਧ ਦਿੱਤਾ।+ 4 ਉਹ ਆਪ ਆ ਕੇ ਸਾਡੀਆਂ ਮਿੰਨਤਾਂ ਕਰਦੇ ਰਹੇ ਕਿ ਉਨ੍ਹਾਂ ਨੂੰ ਵੀ ਪਵਿੱਤਰ ਸੇਵਕਾਂ ਵਾਸਤੇ ਰਾਹਤ ਕੰਮ* ਵਿਚ ਹਿੱਸਾ ਲੈਣ ਲਈ ਦਿਲ ਖੋਲ੍ਹ ਕੇ ਦਾਨ ਦੇਣ ਦਾ ਸਨਮਾਨ ਦਿੱਤਾ ਜਾਵੇ।+
-
-
2 ਕੁਰਿੰਥੀਆਂ 9:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਮਦਦ ਕਰਨ ਲਈ ਤਿਆਰ ਹੋ। ਮੈਂ ਤੁਹਾਡੇ ਉੱਤੇ ਮਾਣ ਕਰਦਿਆਂ ਮਕਦੂਨੀਆ ਦੇ ਮਸੀਹੀਆਂ ਨੂੰ ਦੱਸਿਆ ਕਿ ਅਖਾਯਾ ਦੇ ਭਰਾ ਇਕ ਸਾਲ ਤੋਂ ਮਦਦ ਦੇਣ ਲਈ ਤਿਆਰ ਹਨ। ਤੁਹਾਡੇ ਜੋਸ਼ ਨੇ ਮਕਦੂਨੀਆ ਦੇ ਜ਼ਿਆਦਾਤਰ ਮਸੀਹੀਆਂ ਵਿਚ ਜੋਸ਼ ਭਰ ਦਿੱਤਾ ਹੈ।
-