9 ਹੁਣ ਮੈਂ ਤੁਹਾਨੂੰ ਪਵਿੱਤਰ ਸੇਵਕਾਂ+ ਦੀ ਮਦਦ ਕਰਨ ਸੰਬੰਧੀ ਲਿਖਣ ਬਾਰੇ ਜ਼ਰੂਰੀ ਨਹੀਂ ਸਮਝਦਾ 2 ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਮਦਦ ਕਰਨ ਲਈ ਤਿਆਰ ਹੋ। ਮੈਂ ਤੁਹਾਡੇ ਉੱਤੇ ਮਾਣ ਕਰਦਿਆਂ ਮਕਦੂਨੀਆ ਦੇ ਮਸੀਹੀਆਂ ਨੂੰ ਦੱਸਿਆ ਕਿ ਅਖਾਯਾ ਦੇ ਭਰਾ ਇਕ ਸਾਲ ਤੋਂ ਮਦਦ ਦੇਣ ਲਈ ਤਿਆਰ ਹਨ। ਤੁਹਾਡੇ ਜੋਸ਼ ਨੇ ਮਕਦੂਨੀਆ ਦੇ ਜ਼ਿਆਦਾਤਰ ਮਸੀਹੀਆਂ ਵਿਚ ਜੋਸ਼ ਭਰ ਦਿੱਤਾ ਹੈ।