-
ਤੀਤੁਸ 1:5-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਮੈਂ ਤੈਨੂੰ ਕ੍ਰੀਟ ਵਿਚ ਇਸ ਲਈ ਛੱਡਿਆ ਸੀ ਕਿ ਤੂੰ ਉੱਥੇ ਵਿਗੜੇ ਮਾਮਲਿਆਂ ਨੂੰ ਨਜਿੱਠੇਂ ਅਤੇ ਸ਼ਹਿਰੋ-ਸ਼ਹਿਰ ਬਜ਼ੁਰਗ ਨਿਯੁਕਤ ਕਰੇਂ, ਜਿਵੇਂ ਮੈਂ ਤੈਨੂੰ ਹਿਦਾਇਤ ਦਿੱਤੀ ਸੀ। 6 ਉਸ ਭਰਾ ਨੂੰ ਬਜ਼ੁਰਗ ਨਿਯੁਕਤ ਕੀਤਾ ਜਾ ਸਕਦਾ ਹੈ ਜਿਹੜਾ ਨਿਰਦੋਸ਼ ਹੋਵੇ, ਇੱਕੋ ਪਤਨੀ ਦਾ ਪਤੀ ਹੋਵੇ, ਜਿਸ ਦੇ ਬੱਚੇ ਨਿਹਚਾਵਾਨ ਹੋਣ ਅਤੇ ਉਨ੍ਹਾਂ ਉੱਤੇ ਅਯਾਸ਼ੀ ਕਰਨ* ਜਾਂ ਬਾਗ਼ੀ ਹੋਣ ਦਾ ਦੋਸ਼ ਨਾ ਲੱਗਾ ਹੋਵੇ+ 7 ਕਿਉਂਕਿ ਪਰਮੇਸ਼ੁਰ ਦਾ ਜ਼ਿੰਮੇਵਾਰ ਸੇਵਕ ਹੋਣ ਦੇ ਨਾਤੇ ਨਿਗਾਹਬਾਨ ਨਿਰਦੋਸ਼ ਹੋਵੇ, ਆਪਣੀ ਮਨ-ਮਰਜ਼ੀ ਨਾ ਕਰੇ+ ਅਤੇ ਨਾ ਹੀ ਉਹ ਗੁੱਸੇਖ਼ੋਰ,+ ਸ਼ਰਾਬੀ, ਮਾਰ-ਕੁਟਾਈ ਕਰਨ ਵਾਲਾ ਅਤੇ ਲਾਲਚ ਵਿਚ ਆ ਕੇ ਸਿਰਫ਼ ਆਪਣਾ ਫ਼ਾਇਦਾ ਸੋਚਦਾ ਹੋਵੇ, 8 ਸਗੋਂ ਉਹ ਪਰਾਹੁਣਚਾਰੀ ਕਰਨ ਵਾਲਾ,+ ਭਲਾਈ ਨਾਲ ਪਿਆਰ ਕਰਨ ਵਾਲਾ, ਸਮਝਦਾਰ,+ ਨੇਕ, ਵਫ਼ਾਦਾਰ+ ਅਤੇ ਆਪਣੇ ਉੱਤੇ ਕਾਬੂ ਰੱਖਣ ਵਾਲਾ* ਹੋਵੇ।+ 9 ਨਾਲੇ ਉਸ ਦੇ ਸਿਖਾਉਣ ਦਾ ਤਰੀਕਾ*+ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਸੱਚੇ ਬਚਨ* ਉੱਤੇ ਆਧਾਰਿਤ ਹੋਵੇ ਤਾਂਕਿ ਉਹ ਸਹੀ* ਸਿੱਖਿਆ+ ਦੇ ਕੇ ਹੱਲਾਸ਼ੇਰੀ* ਦੇਣ ਦੇ ਕਾਬਲ ਹੋਵੇ ਅਤੇ ਇਸ ਸਿੱਖਿਆ ਦੇ ਖ਼ਿਲਾਫ਼ ਬੋਲਣ ਵਾਲੇ ਲੋਕਾਂ ਨੂੰ ਤਾੜਨਾ ਦੇਵੇ।+
-