-
ਤੀਤੁਸ 2:3-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਇਸੇ ਤਰ੍ਹਾਂ, ਸਿਆਣੀ ਉਮਰ ਦੀਆਂ ਭੈਣਾਂ ਦਾ ਰਵੱਈਆ ਅਜਿਹਾ ਹੋਵੇ ਜੋ ਭਗਤੀ ਕਰਨ ਵਾਲੇ ਲੋਕਾਂ ਨੂੰ ਸ਼ੋਭਾ ਦਿੰਦਾ ਹੈ ਅਤੇ ਉਹ ਦੂਸਰਿਆਂ ਨੂੰ ਬਦਨਾਮ ਨਾ ਕਰਨ, ਹੱਦੋਂ ਵੱਧ ਦਾਖਰਸ ਪੀਣ ਦੀਆਂ ਆਦੀ ਨਾ ਹੋਣ ਅਤੇ ਦੂਜਿਆਂ ਨੂੰ ਚੰਗੀਆਂ ਗੱਲਾਂ ਸਿਖਾਉਣ 4 ਤਾਂਕਿ ਉਹ ਜਵਾਨ ਭੈਣਾਂ ਨੂੰ ਚੰਗੀ ਮੱਤ ਦੇਣ* ਕਿ ਉਹ ਆਪਣੇ ਪਤੀਆਂ ਅਤੇ ਬੱਚਿਆਂ ਨਾਲ ਪਿਆਰ ਕਰਨ, 5 ਸਮਝਦਾਰ, ਸ਼ੁੱਧ, ਨੇਕ ਅਤੇ ਘਰ-ਬਾਰ ਸੰਭਾਲਣ ਵਾਲੀਆਂ ਹੋਣ ਅਤੇ ਆਪਣੇ ਪਤੀਆਂ ਦੇ ਅਧੀਨ ਰਹਿਣ+ ਤਾਂਕਿ ਪਰਮੇਸ਼ੁਰ ਦੇ ਬਚਨ ਦੀ ਨਿੰਦਿਆ ਨਾ ਹੋਵੇ।
-