ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 5:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਤੂੰ ਝੂਠ ਬੋਲਣ ਵਾਲਿਆਂ ਨੂੰ ਨਾਸ਼ ਕਰ ਦੇਵੇਂਗਾ।+

      ਯਹੋਵਾਹ ਖ਼ੂਨ-ਖ਼ਰਾਬਾ ਕਰਨ ਵਾਲਿਆਂ ਅਤੇ ਧੋਖੇਬਾਜ਼ਾਂ ਤੋਂ ਘਿਣ ਕਰਦਾ ਹੈ।+

  • ਯਸਾਯਾਹ 52:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 52 ਜਾਗ! ਹੇ ਸੀਓਨ, ਜਾਗ!+ ਤਾਕਤ ਨੂੰ ਪਹਿਨ ਲੈ!+

      ਹੇ ਪਵਿੱਤਰ ਸ਼ਹਿਰ ਯਰੂਸ਼ਲਮ, ਆਪਣੇ ਸੋਹਣੇ ਕੱਪੜੇ ਪਾ ਲੈ!+

      ਕਿਉਂਕਿ ਅੱਗੇ ਤੋਂ ਕੋਈ ਵੀ ਬੇਸੁੰਨਤਾ ਅਤੇ ਅਸ਼ੁੱਧ ਤੇਰੇ ਅੰਦਰ ਨਹੀਂ ਵੜੇਗਾ।+

  • 1 ਕੁਰਿੰਥੀਆਂ 6:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਕੀ ਤੁਸੀਂ ਨਹੀਂ ਜਾਣਦੇ ਕਿ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ?+ ਧੋਖਾ ਨਾ ਖਾਓ।* ਹਰਾਮਕਾਰ,*+ ਮੂਰਤੀ-ਪੂਜਕ,+ ਗ਼ੈਰ ਆਦਮੀ ਜਾਂ ਤੀਵੀਂ ਨਾਲ ਸੰਬੰਧ ਰੱਖਣ ਵਾਲੇ,+ ਜਨਾਨੜੇ,*+ ਮੁੰਡੇਬਾਜ਼,*+ 10 ਚੋਰ, ਲੋਭੀ,+ ਸ਼ਰਾਬੀ,+ ਗਾਲ਼ਾਂ ਕੱਢਣ ਵਾਲੇ* ਤੇ ਦੂਸਰਿਆਂ ਨੂੰ ਲੁੱਟਣ ਵਾਲੇ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।+

  • ਗਲਾਤੀਆਂ 5:19-21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਹੁਣ ਸਰੀਰ ਦੇ ਕੰਮ ਸਾਫ਼ ਦੇਖੇ ਜਾ ਸਕਦੇ ਹਨ ਅਤੇ ਇਹ ਕੰਮ ਹਨ: ਹਰਾਮਕਾਰੀ,*+ ਗੰਦ-ਮੰਦ, ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਨੇ,+ 20 ਮੂਰਤੀ-ਪੂਜਾ, ਜਾਦੂਗਰੀ,*+ ਵੈਰ, ਝਗੜੇ, ਈਰਖਾ, ਗੁੱਸੇ ਵਿਚ ਭੜਕਣਾ, ਮਤਭੇਦ, ਫੁੱਟ, ਧੜੇਬਾਜ਼ੀ, 21 ਖਾਰ ਖਾਣੀ, ਸ਼ਰਾਬੀ ਹੋਣਾ,+ ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ ਅਤੇ ਹੋਰ ਇਹੋ ਜਿਹੇ ਕੰਮ।+ ਮੈਂ ਤੁਹਾਨੂੰ ਇਨ੍ਹਾਂ ਕੰਮਾਂ ਤੋਂ ਖ਼ਬਰਦਾਰ ਕਰ ਰਿਹਾ ਹਾਂ, ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਖ਼ਬਰਦਾਰ ਕਰ ਚੁੱਕਾ ਹਾਂ ਕਿ ਜਿਹੜੇ ਲੋਕ ਇਨ੍ਹਾਂ ਕੰਮਾਂ ਵਿਚ ਲੱਗੇ ਰਹਿੰਦੇ ਹਨ, ਉਹ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।+

  • ਪ੍ਰਕਾਸ਼ ਦੀ ਕਿਤਾਬ 21:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਪਰ ਡਰਪੋਕਾਂ, ਅਵਿਸ਼ਵਾਸੀਆਂ,+ ਗੰਦੇ ਅਤੇ ਨੀਚ ਕੰਮ ਕਰਨ ਵਾਲਿਆਂ, ਖ਼ੂਨੀਆਂ,+ ਹਰਾਮਕਾਰਾਂ,*+ ਜਾਦੂ-ਟੂਣਾ ਕਰਨ ਵਾਲਿਆਂ, ਮੂਰਤੀ-ਪੂਜਕਾਂ ਅਤੇ ਸਾਰੇ ਝੂਠਿਆਂ+ ਦਾ ਹਿੱਸਾ ਗੰਧਕ* ਨਾਲ ਬਲ਼ਦੀ ਅੱਗ ਦੀ ਝੀਲ ਵਿਚ ਹੋਵੇਗਾ।+ ਇਸ ਦਾ ਮਤਲਬ ਹੈ ਦੂਸਰੀ ਮੌਤ।”*+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ