-
ਪ੍ਰਕਾਸ਼ ਦੀ ਕਿਤਾਬ 1:13-15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਅਤੇ ਉਨ੍ਹਾਂ ਸ਼ਮਾਦਾਨਾਂ ਦੇ ਵਿਚਕਾਰ ਕੋਈ ਖੜ੍ਹਾ ਸੀ ਜਿਹੜਾ ਮਨੁੱਖ ਦੇ ਪੁੱਤਰ ਵਰਗਾ ਸੀ।+ ਉਸ ਨੇ ਪੈਰਾਂ ਤਕ ਇਕ ਲੰਬਾ ਚੋਗਾ ਪਾਇਆ ਹੋਇਆ ਸੀ ਅਤੇ ਸੋਨੇ ਦਾ ਸੀਨਾਬੰਦ ਬੰਨ੍ਹਿਆ ਹੋਇਆ ਸੀ। 14 ਇਸ ਤੋਂ ਇਲਾਵਾ, ਉਸ ਦੇ ਸਿਰ ਦੇ ਵਾਲ਼ ਚਿੱਟੀ ਉੱਨ ਅਤੇ ਬਰਫ਼ ਵਾਂਗ ਚਿੱਟੇ ਸਨ ਅਤੇ ਉਸ ਦੀਆਂ ਅੱਖਾਂ ਅੱਗ ਦੀਆਂ ਲਾਟਾਂ ਵਰਗੀਆਂ ਸਨ।+ 15 ਉਸ ਦੇ ਪੈਰ ਭੱਠੀ ਵਿਚ ਲਿਸ਼ਕਦੇ ਖਾਲਸ ਤਾਂਬੇ ਵਰਗੇ ਸਨ+ ਅਤੇ ਉਸ ਦੀ ਆਵਾਜ਼ ਤੇਜ਼ ਵਹਿੰਦੇ ਪਾਣੀਆਂ ਵਰਗੀ ਸੀ।
-