ਦੂਜਾ ਸਮੂਏਲ
23 ਇਹ ਦਾਊਦ ਦੇ ਆਖ਼ਰੀ ਸ਼ਬਦ ਹਨ:+
“ਯੱਸੀ ਦੇ ਪੁੱਤਰ ਦਾਊਦ+ ਦੇ ਬੋਲ,
ਉਸ ਆਦਮੀ ਦੇ ਬੋਲ ਜਿਸ ਨੂੰ ਉੱਚਾ ਕੀਤਾ ਗਿਆ,+
ਜੋ ਯਾਕੂਬ ਦੇ ਪਰਮੇਸ਼ੁਰ ਦਾ ਚੁਣਿਆ ਹੋਇਆ+
‘ਜਦੋਂ ਇਨਸਾਨਾਂ ʼਤੇ ਰਾਜ ਕਰਨ ਵਾਲਾ ਨੇਕ ਹੁੰਦਾ ਹੈ+
ਤੇ ਪਰਮੇਸ਼ੁਰ ਦਾ ਡਰ ਰੱਖ ਕੇ ਹਕੂਮਤ ਕਰਦਾ ਹੈ,+
4 ਤਾਂ ਇਹ ਹਕੂਮਤ ਸਵੇਰ ਦੇ ਚਾਨਣ ਵਰਗੀ ਹੁੰਦੀ ਹੈ ਜਦ ਸੂਰਜ ਨਿਕਲਦਾ ਹੈ,+
ਇਹੋ ਜਿਹੀ ਸਵੇਰ ਜਦੋਂ ਬੱਦਲ ਨਹੀਂ ਹੁੰਦੇ।
ਇਹ ਮੀਂਹ ਤੋਂ ਬਾਅਦ ਖਿੜੀ ਧੁੱਪ ਵਾਂਗ ਹੁੰਦੀ ਹੈ
ਜੋ ਧਰਤੀ ʼਤੇ ਘਾਹ ਉਗਾਉਂਦੀ ਹੈ।’+
5 ਕੀ ਮੇਰਾ ਘਰਾਣਾ ਪਰਮੇਸ਼ੁਰ ਅੱਗੇ ਇਸੇ ਤਰ੍ਹਾਂ ਨਹੀਂ ਹੈ?
ਕਿਉਂਕਿ ਉਸ ਨੇ ਮੇਰੇ ਨਾਲ ਹਮੇਸ਼ਾ ਰਹਿਣ ਵਾਲਾ ਇਕਰਾਰ ਕੀਤਾ ਹੈ,+
ਇਸ ਦੀ ਹਰ ਗੱਲ ਤਰਤੀਬ ਅਨੁਸਾਰ ਹੈ ਤੇ ਇਹ ਪੱਕਾ ਹੈ।
ਇਹ ਮੈਨੂੰ ਪੂਰੀ ਤਰ੍ਹਾਂ ਮੁਕਤੀ ਤੇ ਢੇਰ ਸਾਰੀਆਂ ਖ਼ੁਸ਼ੀਆਂ ਦਿਵਾਏਗਾ,
ਕੀ ਇਸੇ ਕਰਕੇ ਉਹ ਮੇਰੇ ਘਰਾਣੇ ਨੂੰ ਖ਼ੁਸ਼ਹਾਲ ਨਹੀਂ ਬਣਾਉਂਦਾ?+
6 ਪਰ ਸਾਰੇ ਨਿਕੰਮੇ ਬੰਦਿਆਂ ਨੂੰ ਕੰਡਿਆਲ਼ੀਆਂ ਝਾੜੀਆਂ ਵਾਂਗ ਸੁੱਟ ਦਿੱਤਾ ਜਾਂਦਾ ਹੈ+
ਕਿਉਂਕਿ ਉਨ੍ਹਾਂ ਨੂੰ ਹੱਥ ਨਾਲ ਨਹੀਂ ਫੜਿਆ ਜਾ ਸਕਦਾ।
7 ਜਦ ਕੋਈ ਆਦਮੀ ਉਨ੍ਹਾਂ ਨੂੰ ਛੋਂਹਦਾ ਹੈ,
ਤਾਂ ਉਸ ਕੋਲ ਲੋਹੇ ਦਾ ਔਜ਼ਾਰ ਤੇ ਬਰਛੇ ਦਾ ਡੰਡਾ ਹੋਣਾ ਚਾਹੀਦਾ,
ਉਨ੍ਹਾਂ ਨੂੰ ਉਨ੍ਹਾਂ ਦੀ ਜਗ੍ਹਾ ʼਤੇ ਅੱਗ ਨਾਲ ਭਸਮ ਕਰ ਦੇਣਾ ਚਾਹੀਦਾ।”
8 ਦਾਊਦ ਦੇ ਤਾਕਤਵਰ ਯੋਧਿਆਂ ਦੇ ਨਾਂ ਇਹ ਹਨ:+ ਤਾਹਕਮੋਨੀ ਯੋਸ਼ੇਬ-ਬਸ਼ਬਥ ਜੋ ਤਿੰਨਾਂ ਦਾ ਮੁਖੀ ਸੀ।+ ਇਕ ਵਾਰ ਉਸ ਨੇ ਆਪਣੇ ਬਰਛੇ ਨਾਲ 800 ਜਣਿਆਂ ਨੂੰ ਮਾਰ ਸੁੱਟਿਆ ਸੀ। 9 ਉਸ ਤੋਂ ਅਗਲਾ ਸੀ ਅਲਆਜ਼ਾਰ+ ਜੋ ਦੋਦੋ+ ਦਾ ਪੁੱਤਰ ਤੇ ਅਹੋਹੀ ਦਾ ਪੋਤਾ ਸੀ। ਉਹ ਦਾਊਦ ਨਾਲ ਗਏ ਤਿੰਨ ਸੂਰਮਿਆਂ ਵਿੱਚੋਂ ਇਕ ਸੀ ਜਦੋਂ ਉਨ੍ਹਾਂ ਨੇ ਫਲਿਸਤੀਆਂ ਨੂੰ ਲਲਕਾਰਿਆ ਸੀ। ਉਹ ਉੱਥੇ ਲੜਾਈ ਲਈ ਇਕੱਠੇ ਹੋਏ ਸਨ ਅਤੇ ਜਦੋਂ ਇਜ਼ਰਾਈਲ ਦੇ ਆਦਮੀ ਪਿੱਛੇ ਹਟ ਗਏ, 10 ਤਾਂ ਉਹ ਡਟਿਆ ਰਿਹਾ ਅਤੇ ਫਲਿਸਤੀਆਂ ਨੂੰ ਉਦੋਂ ਤਕ ਮਾਰਦਾ ਰਿਹਾ ਜਦ ਤਕ ਉਸ ਦੀ ਬਾਂਹ ਥੱਕ ਨਾ ਗਈ ਤੇ ਉਸ ਦਾ ਹੱਥ ਤਲਵਾਰ ਨੂੰ ਘੁੱਟ ਕੇ ਫੜਨ ਕਰਕੇ ਆਕੜ ਨਾ ਗਿਆ।+ ਯਹੋਵਾਹ ਨੇ ਉਸ ਦਿਨ ਵੱਡੀ ਜਿੱਤ* ਦਿਵਾਈ;+ ਅਤੇ ਲੋਕ ਵੱਢੇ ਹੋਇਆਂ ਨੂੰ ਲੁੱਟਣ ਲਈ ਉਸ ਦੇ ਮਗਰ ਮੁੜ ਆਏ।
11 ਉਸ ਤੋਂ ਅਗਲਾ ਸੀ ਸ਼ਮਾਹ ਜੋ ਹਰਾਰੀ ਅਗੀ ਦਾ ਪੁੱਤਰ ਸੀ। ਫਲਿਸਤੀ ਲਹੀ ਵਿਚ ਇਕੱਠੇ ਹੋਏ ਸਨ ਜਿੱਥੇ ਮਸਰਾਂ ਦਾ ਇਕ ਖੇਤ ਸੀ; ਅਤੇ ਲੋਕ ਫਲਿਸਤੀਆਂ ਕਰਕੇ ਭੱਜ ਗਏ। 12 ਪਰ ਉਹ ਖੇਤ ਦੇ ਵਿਚਕਾਰ ਡਟ ਕੇ ਖੜ੍ਹ ਗਿਆ ਅਤੇ ਇਸ ਦੀ ਰਾਖੀ ਕੀਤੀ ਤੇ ਫਲਿਸਤੀਆਂ ਨੂੰ ਮਾਰਦਾ ਰਿਹਾ ਅਤੇ ਯਹੋਵਾਹ ਨੇ ਵੱਡੀ ਜਿੱਤ* ਦਿਵਾਈ।+
13 ਵਾਢੀ ਦੌਰਾਨ 30 ਮੁਖੀਆਂ ਵਿੱਚੋਂ ਤਿੰਨ ਜਣੇ ਅਦੁਲਾਮ ਦੀ ਗੁਫਾ+ ਵਿਚ ਦਾਊਦ ਕੋਲ ਗਏ ਅਤੇ ਫਲਿਸਤੀਆਂ ਦੇ ਇਕ ਦਲ* ਨੇ ਰਫ਼ਾਈਮ ਵਾਦੀ ਵਿਚ ਡੇਰਾ ਲਾਇਆ ਹੋਇਆ ਸੀ।+ 14 ਉਦੋਂ ਦਾਊਦ ਇਕ ਸੁਰੱਖਿਅਤ ਜਗ੍ਹਾ ਲੁਕਿਆ ਹੋਇਆ ਸੀ+ ਅਤੇ ਫਲਿਸਤੀਆਂ ਦੀ ਇਕ ਚੌਂਕੀ ਬੈਤਲਹਮ ਵਿਚ ਸੀ। 15 ਫਿਰ ਦਾਊਦ ਨੇ ਇੱਛਾ ਜ਼ਾਹਰ ਕੀਤੀ: “ਕਾਸ਼, ਮੈਨੂੰ ਬੈਤਲਹਮ ਦੇ ਦਰਵਾਜ਼ੇ ਲਾਗਲੇ ਖੂਹ ਦਾ ਪਾਣੀ ਪੀਣ ਨੂੰ ਮਿਲ ਜਾਂਦਾ!” 16 ਇਹ ਸੁਣ ਕੇ ਤਿੰਨੇ ਸੂਰਮੇ ਫਲਿਸਤੀਆਂ ਦੀ ਛਾਉਣੀ ਵਿਚ ਜਾ ਵੜੇ ਅਤੇ ਬੈਤਲਹਮ ਦੇ ਦਰਵਾਜ਼ੇ ਲਾਗਲੇ ਖੂਹ ਵਿੱਚੋਂ ਪਾਣੀ ਕੱਢ ਕੇ ਦਾਊਦ ਕੋਲ ਲੈ ਆਏ; ਪਰ ਦਾਊਦ ਨੇ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ ਅਤੇ ਯਹੋਵਾਹ ਅੱਗੇ ਡੋਲ੍ਹ ਦਿੱਤਾ।+ 17 ਉਸ ਨੇ ਕਿਹਾ: “ਹੇ ਯਹੋਵਾਹ, ਮੈਂ ਇਸ ਤਰ੍ਹਾਂ ਕਰਨ ਬਾਰੇ ਸੋਚ ਵੀ ਨਹੀਂ ਸਕਦਾ! ਮੈਂ ਇਨ੍ਹਾਂ ਆਦਮੀਆਂ ਦਾ ਖ਼ੂਨ ਕਿੱਦਾਂ ਪੀ ਸਕਦਾਂ+ ਜੋ ਆਪਣੀ ਜਾਨ ਤਲੀ ʼਤੇ ਧਰ ਕੇ ਪਾਣੀ ਲੈਣ ਗਏ?” ਇਸ ਲਈ ਉਸ ਨੇ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ। ਇਹ ਉਹ ਕੰਮ ਹਨ ਜੋ ਉਸ ਦੇ ਤਿੰਨ ਸੂਰਮਿਆਂ ਨੇ ਕੀਤੇ ਸਨ।
18 ਸਰੂਯਾਹ ਦੇ ਪੁੱਤਰ ਯੋਆਬ ਦਾ ਭਰਾ+ ਅਬੀਸ਼ਈ+ ਤਿੰਨ ਹੋਰਨਾਂ ਦਾ ਮੁਖੀ ਸੀ; ਉਸ ਨੇ ਆਪਣੇ ਬਰਛੇ ਨਾਲ 300 ਜਣਿਆਂ ਨੂੰ ਮਾਰ ਸੁੱਟਿਆ ਅਤੇ ਉਸ ਦਾ ਵੀ ਉੱਨਾ ਹੀ ਨਾਂ ਸੀ ਜਿੰਨਾ ਤਿੰਨਾਂ ਦਾ ਸੀ।+ 19 ਭਾਵੇਂ ਕਿ ਉਹ ਬਾਕੀ ਤਿੰਨਾਂ ਨਾਲੋਂ ਜ਼ਿਆਦਾ ਕੁਸ਼ਲ ਸੀ ਅਤੇ ਉਨ੍ਹਾਂ ਦਾ ਮੁਖੀ ਸੀ, ਪਰ ਉਹ ਪਹਿਲੇ ਤਿੰਨਾਂ ਦੇ ਬਰਾਬਰ ਨਹੀਂ ਹੋਇਆ।
20 ਯਹੋਯਾਦਾ ਦਾ ਪੁੱਤਰ ਬਨਾਯਾਹ+ ਇਕ ਦਲੇਰ ਆਦਮੀ* ਸੀ ਜਿਸ ਨੇ ਕਬਸਏਲ+ ਵਿਚ ਬਹੁਤ ਸਾਰੇ ਕਾਰਨਾਮੇ ਕੀਤੇ ਸਨ। ਉਸ ਨੇ ਮੋਆਬ ਦੇ ਅਰੀਏਲ ਦੇ ਦੋ ਪੁੱਤਰਾਂ ਨੂੰ ਮਾਰ ਸੁੱਟਿਆ ਅਤੇ ਇਕ ਦਿਨ ਜਦ ਬਰਫ਼ ਪੈ ਰਹੀ ਸੀ, ਤਾਂ ਉਸ ਨੇ ਟੋਏ ਵਿਚ ਜਾ ਕੇ ਇਕ ਸ਼ੇਰ ਨੂੰ ਮਾਰ ਦਿੱਤਾ।+ 21 ਉਸ ਨੇ ਇਕ ਬਹੁਤ ਵੱਡੇ ਕੱਦ ਦੇ ਮਿਸਰੀ ਆਦਮੀ ਨੂੰ ਵੀ ਮਾਰਿਆ ਸੀ। ਭਾਵੇਂ ਕਿ ਉਸ ਮਿਸਰੀ ਦੇ ਹੱਥ ਵਿਚ ਬਰਛਾ ਸੀ, ਪਰ ਉਹ ਉਸ ਦੇ ਖ਼ਿਲਾਫ਼ ਇਕ ਡੰਡਾ ਲੈ ਕੇ ਗਿਆ ਤੇ ਉਸ ਮਿਸਰੀ ਦੇ ਹੱਥੋਂ ਬਰਛਾ ਖੋਹ ਲਿਆ ਅਤੇ ਉਸੇ ਦੇ ਬਰਛੇ ਨਾਲ ਉਸ ਨੂੰ ਮਾਰ ਦਿੱਤਾ। 22 ਇਹ ਉਹ ਕੰਮ ਹਨ ਜਿਹੜੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਕੀਤੇ ਸਨ ਅਤੇ ਉਸ ਦਾ ਉੱਨਾ ਹੀ ਨਾਂ ਸੀ ਜਿੰਨਾ ਉਨ੍ਹਾਂ ਤਿੰਨ ਸੂਰਮਿਆਂ ਦਾ ਸੀ। 23 ਹਾਲਾਂਕਿ ਉਹ ਉਨ੍ਹਾਂ ਤੀਹਾਂ ਨਾਲੋਂ ਜ਼ਿਆਦਾ ਕੁਸ਼ਲ ਸੀ, ਪਰ ਉਹ ਉਨ੍ਹਾਂ ਤਿੰਨਾਂ ਦੇ ਬਰਾਬਰ ਨਹੀਂ ਹੋਇਆ। ਫਿਰ ਵੀ ਦਾਊਦ ਨੇ ਉਸ ਨੂੰ ਆਪਣੇ ਅੰਗ-ਰੱਖਿਅਕਾਂ ਉੱਤੇ ਮੁਕੱਰਰ ਕੀਤਾ।
24 ਯੋਆਬ ਦਾ ਭਰਾ ਅਸਾਹੇਲ+ ਇਨ੍ਹਾਂ ਤੀਹਾਂ ਵਿੱਚੋਂ ਇਕ ਸੀ: ਬੈਤਲਹਮ ਦੇ ਦੋਦੋ ਦਾ ਪੁੱਤਰ ਅਲਹਾਨਾਨ,+ 25 ਹਰੋਦੀ ਸ਼ਮਾਹ, ਹਰੋਦੀ ਅਲੀਕਾ, 26 ਪਲਟੀ ਹੇਲਸ,+ ਤਕੋਆ ਦੇ ਇਕੇਸ਼ ਦਾ ਪੁੱਤਰ ਈਰਾ,+ 27 ਅਨਾਥੋਥੀ+ ਅਬੀ-ਅਜ਼ਰ,+ ਹੂਸ਼ਾਹ ਦਾ ਮਬੁੰਨਈ, 28 ਅਹੋਹੀ ਸਲਮੋਨ, ਨਟੋਫਾਥੀ ਮਹਰਈ,+ 29 ਨਟੋਫਾਥੀ ਬਆਨਾਹ ਦਾ ਪੁੱਤਰ ਹੇਲਬ, ਬਿਨਯਾਮੀਨੀਆਂ ਦੇ ਗਿਬਆਹ ਦੇ ਰੀਬਈ ਦਾ ਪੁੱਤਰ ਇੱਤਈ, 30 ਪਿਰਾਥੋਨੀ ਬਨਾਯਾਹ,+ ਗਾਸ਼+ ਦੀਆਂ ਵਾਦੀਆਂ ਤੋਂ ਹਿੱਦਈ, 31 ਅਰਬਾਥੀ ਅਬੀ-ਅਲਬੋਨ, ਬਰਹੂਮੀ ਅਜ਼ਮਾਵਥ, 32 ਸ਼ਾਲਬੋਨੀ ਅਲਯਾਬਾ, ਯਾਸੇਨ ਦੇ ਪੁੱਤਰ, ਯੋਨਾਥਾਨ, 33 ਹਰਾਰੀ ਸ਼ਮਾਹ, ਹਰਾਰੀ ਸ਼ਾਰਾਰ ਦਾ ਪੁੱਤਰ ਅਹੀਆਮ, 34 ਮਾਕਾਥੀ ਦੇ ਪੁੱਤਰ ਅਹਸਬਈ ਦਾ ਪੁੱਤਰ ਅਲੀਫਾਲਟ, ਗਲੋਨੀ ਅਹੀਥੋਫਲ+ ਦਾ ਪੁੱਤਰ ਅਲੀਆਮ, 35 ਕਰਮਲ ਦਾ ਹਸਰੋ, ਅਰਬੀ ਪਾਰਈ, 36 ਸੋਬਾਹ ਦੇ ਨਾਥਾਨ ਦਾ ਪੁੱਤਰ ਯਿਗਾਲ, ਗਾਦੀ ਬਾਨੀ, 37 ਅੰਮੋਨੀ ਸਲਕ, ਬਏਰੋਥੀ ਨਹਰਈ ਜੋ ਸਰੂਯਾਹ ਦੇ ਪੁੱਤਰ ਯੋਆਬ ਦੇ ਹਥਿਆਰ ਚੁੱਕਣ ਵਾਲਾ ਸੀ, 38 ਯਿਥਰੀ ਈਰਾ, ਯਿਥਰੀ ਗਾਰੇਬ+ 39 ਅਤੇ ਹਿੱਤੀ ਊਰੀਯਾਹ+—ਕੁੱਲ ਮਿਲਾ ਕੇ 37 ਜਣੇ।