ਨਹੂਮ
3 ਹਾਇ ਇਸ ਖ਼ੂਨੀ ਸ਼ਹਿਰ ਉੱਤੇ!
ਇਹ ਧੋਖੇਬਾਜ਼ੀ ਅਤੇ ਲੁੱਟ-ਮਾਰ ਦਾ ਗੜ੍ਹ ਹੈ।
ਇਹ ਸ਼ਿਕਾਰ ਕਰਨ ਤੋਂ ਬਾਜ਼ ਨਹੀਂ ਆਉਂਦਾ!
2 ਹਰ ਪਾਸੇ ਛਾਂਟਿਆਂ ਦੀ ਆਵਾਜ਼ ਅਤੇ ਚੱਕਿਆਂ ਦੀ ਖੜ-ਖੜ,
ਘੋੜਿਆਂ ਦੀ ਦਗੜ-ਦਗੜ ਅਤੇ ਰਥਾਂ ਦੀ ਗੜ-ਗੜ ਸੁਣਾਈ ਦੇ ਰਹੀ ਹੈ
3 ਘੋੜਸਵਾਰ ਅੱਗੇ ਵਧ ਰਹੇ ਹਨ, ਤਲਵਾਰਾਂ ਚਮਕ ਰਹੀਆਂ ਹਨ ਅਤੇ ਬਰਛੇ ਲਿਸ਼ਕਾਂ ਮਾਰ ਰਹੇ ਹਨ,
ਅਣਗਿਣਤ ਲੋਕ ਮਰੇ ਪਏ ਹਨ ਅਤੇ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ
—ਸਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਹਨ।
ਉਹ ਲਾਸ਼ਾਂ ਨਾਲ ਠੇਡੇ ਖਾਂਦੇ ਆ ਰਹੇ ਹਨ।
4 ਇਹ ਸਭ ਕੁਝ ਉਸ ਵੇਸਵਾ ਦੀਆਂ ਬਦਚਲਣੀਆਂ ਦਾ ਅੰਜਾਮ ਹੈ,
ਜਿਹੜੀ ਸੋਹਣੀ ਤੇ ਮਨਮੋਹਣੀ ਅਤੇ ਆਪਣਾ ਜਾਦੂ ਚਲਾਉਣ ਵਿਚ ਮਾਹਰ ਹੈ,
ਉਸ ਨੇ ਆਪਣੀ ਬਦਚਲਣੀ ਨਾਲ ਕੌਮਾਂ ਨੂੰ ਅਤੇ ਆਪਣੇ ਜਾਦੂ ਨਾਲ ਘਰਾਣਿਆਂ ਨੂੰ ਫਸਾਇਆ ਹੈ।
5 “ਦੇਖ! ਮੈਂ ਤੇਰੇ* ਵਿਰੁੱਧ ਹਾਂ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ,+
“ਮੈਂ ਤੇਰਾ ਘੱਗਰਾ ਤੇਰੇ ਮੂੰਹ ਤਕ ਚੁੱਕਾਂਗਾ;
ਮੈਂ ਕੌਮਾਂ ਨੂੰ ਤੇਰਾ ਨੰਗੇਜ਼ ਦਿਖਾਵਾਂਗਾ
ਅਤੇ ਹਕੂਮਤਾਂ ਤੈਨੂੰ ਬੇਇੱਜ਼ਤ ਹੁੰਦਾ ਦੇਖਣਗੀਆਂ।
7 ਜਿਹੜਾ ਵੀ ਤੈਨੂੰ ਦੇਖੇਗਾ ਉਹ ਤੇਰੇ ਤੋਂ ਦੂਰ ਭੱਜੇਗਾ+ ਅਤੇ ਕਹੇਗਾ,
‘ਨੀਨਵਾਹ ਤਬਾਹ ਹੋ ਗਿਆ!
ਕੌਣ ਉਸ ਦਾ ਦੁੱਖ ਵੰਡਾਵੇਗਾ?’
ਤੈਨੂੰ ਦਿਲਾਸਾ ਦੇਣ ਵਾਲੇ ਲੋਕਾਂ ਨੂੰ ਮੈਂ ਕਿੱਥੋਂ ਲਿਆਵਾਂ?
8 ਕੀ ਤੂੰ ਨੋ-ਆਮੋਨ* ਤੋਂ ਬਿਹਤਰ ਹੈਂ+ ਜਿਹੜਾ ਨੀਲ ਦਰਿਆ ਵਿੱਚੋਂ ਨਿਕਲਦੀਆਂ ਨਹਿਰਾਂ ʼਤੇ ਵੱਸਿਆ ਹੋਇਆ ਸੀ?+
ਜਿਸ ਦੇ ਆਲੇ-ਦੁਆਲੇ ਪਾਣੀ ਸੀ;
ਸਮੁੰਦਰ ਉਸ ਦੀ ਧਨ-ਦੌਲਤ ਦਾ ਜ਼ਰੀਆ ਅਤੇ ਸੁਰੱਖਿਆ ਦੀ ਕੰਧ ਸੀ।
9 ਇਥੋਪੀਆ ਅਤੇ ਮਿਸਰ ਉਸ ਦੀ ਬੇਅੰਤ ਤਾਕਤ ਦਾ ਸੋਮਾ ਸਨ।
ਲਿਬੀਆ ਦੇ ਲੋਕ ਅਤੇ ਫੂਟ+ ਉਸ ਦੇ* ਮਦਦਗਾਰ ਸਨ।+
10 ਪਰ ਫਿਰ ਵੀ ਉਸ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਗਿਆ;
ਉਸ ਨੂੰ ਬੰਦੀ ਬਣਾਇਆ ਗਿਆ।+
ਉਸ ਦੇ ਬੱਚਿਆਂ ਨੂੰ ਵੀ ਗਲੀਆਂ ਦੀਆਂ ਨੁੱਕਰਾਂ* ʼਤੇ ਪਟਕਾ-ਪਟਕਾ ਕੇ ਮਾਰਿਆ ਗਿਆ।
ਉਨ੍ਹਾਂ ਨੇ ਉਸ ਦੇ ਇੱਜ਼ਤਦਾਰ ਬੰਦਿਆਂ ʼਤੇ ਗੁਣੇ ਪਾਏ
ਅਤੇ ਉਸ ਦੇ ਸਾਰੇ ਮੰਨੇ-ਪ੍ਰਮੰਨੇ ਬੰਦਿਆਂ ਨੂੰ ਬੇੜੀਆਂ ਨਾਲ ਜਕੜਿਆ।
11 ਤੂੰ ਵੀ ਪੀ ਕੇ ਸ਼ਰਾਬੀ ਹੋ ਜਾਵੇਂਗਾ;+
ਤੂੰ ਲੁਕ ਜਾਵੇਂਗਾ।
ਤੂੰ ਦੁਸ਼ਮਣਾਂ ਤੋਂ ਬਚਣ ਲਈ ਪਨਾਹ ਲੱਭੇਂਗਾ।
12 ਤੇਰੇ ਸਾਰੇ ਗੜ੍ਹ ਅੰਜੀਰਾਂ ਦੇ ਦਰਖ਼ਤਾਂ ਵਰਗੇ ਹਨ ਜਿਨ੍ਹਾਂ ਨੂੰ ਪਹਿਲੀ ਫ਼ਸਲ ਦਾ ਪੱਕਾ ਫਲ ਲੱਗਾ ਹੈ;
ਜੇ ਇਨ੍ਹਾਂ ਨੂੰ ਹਿਲਾਇਆ ਜਾਵੇ, ਤਾਂ ਅੰਜੀਰਾਂ ਖਾਣ ਵਾਲਿਆਂ ਦੇ ਮੂੰਹ ਵਿਚ ਡਿਗਣਗੀਆਂ।
13 ਦੇਖ, ਤੇਰੀ ਫ਼ੌਜ ਔਰਤਾਂ ਵਰਗੀ ਹੈ।
ਤੇਰੇ ਦੇਸ਼ ਦੇ ਦਰਵਾਜ਼ੇ ਤੇਰੇ ਦੁਸ਼ਮਣਾਂ ਲਈ ਪੂਰੀ ਤਰ੍ਹਾਂ ਖੁੱਲ੍ਹੇ ਹੋਣਗੇ।
ਅੱਗ ਤੇਰੇ ਦਰਵਾਜ਼ਿਆਂ ਦੇ ਹੋੜਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।
14 ਪਾਣੀ ਕੱਢ ਅਤੇ ਘੇਰਾਬੰਦੀ ਲਈ ਤਿਆਰ ਹੋ ਜਾਹ!+
ਆਪਣੇ ਗੜ੍ਹਾਂ ਨੂੰ ਮਜ਼ਬੂਤ ਕਰ।
ਗਾਰੇ ਵਿਚ ਜਾਹ ਅਤੇ ਪੈਰਾਂ ਨਾਲ ਮਿੱਟੀ ਗੁੰਨ੍ਹ;
ਇੱਟਾਂ ਬਣਾਉਣ ਵਾਲਾ ਸਾਂਚਾ ਚੁੱਕ।
15 ਉੱਥੇ ਵੀ ਅੱਗ ਤੈਨੂੰ ਭਸਮ ਕਰ ਦੇਵੇਗੀ।
ਤਲਵਾਰ ਤੈਨੂੰ ਵੱਢ ਸੁੱਟੇਗੀ।+
ਟਿੱਡੀਆਂ ਵਾਂਗ ਇਹ ਤੈਨੂੰ ਚੱਟ ਕਰ ਜਾਵੇਗੀ।+
ਆਪਣੀ ਗਿਣਤੀ ਟਿੱਡੀਆਂ ਜਿੰਨੀ ਵਧਾ!
ਹਾਂ, ਆਪਣੀ ਗਿਣਤੀ ਟਿੱਡੀਆਂ ਜਿੰਨੀ ਵਧਾ!
16 ਤੂੰ ਆਪਣੇ ਵਪਾਰੀਆਂ ਦੀ ਗਿਣਤੀ ਆਕਾਸ਼ ਦੇ ਤਾਰਿਆਂ ਨਾਲੋਂ ਵੀ ਜ਼ਿਆਦਾ ਵਧਾ ਲਈ ਹੈ।
ਨਿੱਕੀਆਂ ਟਿੱਡੀਆਂ ਆਪਣੀ ਚਮੜੀ ਲਾਹ ਕੇ ਉੱਡ ਜਾਂਦੀਆਂ ਹਨ।
17 ਤੇਰੇ ਪਹਿਰੇਦਾਰ ਟਿੱਡੀਆਂ ਵਰਗੇ ਹਨ
ਅਤੇ ਤੇਰੇ ਅਧਿਕਾਰੀ ਟਿੱਡੀਆਂ ਦੇ ਦਲ ਵਰਗੇ।
ਉਹ ਠੰਢ ਦੇ ਵੇਲੇ ਕੰਧਾਂ ਦੀਆਂ ਤਰੇੜਾਂ ਵਿਚ ਲੁਕ ਜਾਂਦੀਆਂ ਹਨ,
ਪਰ ਜਦੋਂ ਧੁੱਪ ਨਿਕਲਦੀ ਹੈ, ਤਾਂ ਉਹ ਉੱਡ ਜਾਂਦੀਆਂ ਹਨ;
ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਗਾਇਬ ਹੋ ਜਾਂਦੀਆਂ ਹਨ।
18 ਹੇ ਅੱਸ਼ੂਰ ਦੇ ਰਾਜੇ, ਤੇਰੇ ਚਰਵਾਹੇ ਉਂਘਲਾ ਰਹੇ ਹਨ;
ਤੇਰੇ ਉੱਚ ਅਧਿਕਾਰੀ ਆਪਣੇ ਘਰਾਂ ਵਿਚ ਬੈਠੇ ਹਨ।
ਤੇਰੇ ਲੋਕ ਪਹਾੜਾਂ ʼਤੇ ਖਿੰਡੇ ਹੋਏ ਹਨ,
ਉਨ੍ਹਾਂ ਨੂੰ ਇਕੱਠਾ ਕਰਨ ਵਾਲਾ ਕੋਈ ਨਹੀਂ ਹੈ।+
19 ਤੈਨੂੰ ਤਬਾਹੀ ਤੋਂ ਕੋਈ ਛੁਟਕਾਰਾ ਨਹੀਂ ਮਿਲੇਗਾ।
ਤੇਰੇ ਜ਼ਖ਼ਮ ਕਦੀ ਨਹੀਂ ਭਰਨਗੇ।