ਲੇਵੀਆਂ
12 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨੂੰ ਕਹਿ, ‘ਜੇ ਕੋਈ ਔਰਤ ਗਰਭਵਤੀ ਹੁੰਦੀ ਹੈ ਅਤੇ ਇਕ ਮੁੰਡੇ ਨੂੰ ਜਨਮ ਦਿੰਦੀ ਹੈ, ਤਾਂ ਉਹ ਸੱਤ ਦਿਨਾਂ ਤਕ ਅਸ਼ੁੱਧ ਰਹੇਗੀ, ਠੀਕ ਜਿਵੇਂ ਉਹ ਆਪਣੀ ਮਾਹਵਾਰੀ ਦੇ ਦਿਨਾਂ ਵਿਚ ਅਸ਼ੁੱਧ ਹੁੰਦੀ ਹੈ।+ 3 ਅੱਠਵੇਂ ਦਿਨ ਮੁੰਡੇ ਦੀ ਸੁੰਨਤ ਕੀਤੀ ਜਾਵੇਗੀ।+ 4 ਉਹ ਖ਼ੂਨ ਵਹਿਣ ਕਰਕੇ ਅਸ਼ੁੱਧ ਹੈ, ਇਸ ਲਈ ਉਹ ਅਗਲੇ 33 ਦਿਨਾਂ ਤਕ ਆਪਣੇ ਆਪ ਨੂੰ ਸ਼ੁੱਧ ਕਰਦੀ ਰਹੇਗੀ। ਆਪਣੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਣ ਤਕ ਉਹ ਕਿਸੇ ਵੀ ਪਵਿੱਤਰ ਚੀਜ਼ ਨੂੰ ਹੱਥ ਨਾ ਲਾਵੇ ਅਤੇ ਨਾ ਹੀ ਉਹ ਪਵਿੱਤਰ ਸਥਾਨ ਵਿਚ ਆਵੇ।
5 “‘ਜੇ ਉਹ ਇਕ ਕੁੜੀ ਨੂੰ ਜਨਮ ਦਿੰਦੀ ਹੈ, ਤਾਂ ਉਹ 14 ਦਿਨਾਂ ਤਕ ਅਸ਼ੁੱਧ ਰਹੇਗੀ, ਠੀਕ ਜਿਵੇਂ ਉਹ ਆਪਣੀ ਮਾਹਵਾਰੀ ਦੇ ਦਿਨਾਂ ਵਿਚ ਅਸ਼ੁੱਧ ਹੁੰਦੀ ਹੈ। ਉਹ ਅਗਲੇ 66 ਦਿਨਾਂ ਤਕ ਆਪਣੇ ਆਪ ਨੂੰ ਖ਼ੂਨ ਵਹਿਣ ਕਰਕੇ ਹੋਈ ਅਸ਼ੁੱਧਤਾ ਤੋਂ ਸ਼ੁੱਧ ਕਰਦੀ ਰਹੇਗੀ। 6 ਮੁੰਡੇ ਜਾਂ ਕੁੜੀ ਦੇ ਜਨਮ ਤੋਂ ਬਾਅਦ ਜਦੋਂ ਉਸ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋ ਜਾਣ, ਤਾਂ ਉਹ ਹੋਮ-ਬਲ਼ੀ ਲਈ ਇਕ ਸਾਲ ਦਾ ਭੇਡੂ+ ਅਤੇ ਪਾਪ-ਬਲ਼ੀ ਲਈ ਕਬੂਤਰ ਦਾ ਇਕ ਬੱਚਾ ਜਾਂ ਇਕ ਘੁੱਗੀ ਲਿਆ ਕੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਪੁਜਾਰੀ ਨੂੰ ਦੇਵੇਗੀ। 7 ਪੁਜਾਰੀ ਉਸ ਦੇ ਪਾਪ ਮਿਟਾਉਣ ਲਈ ਯਹੋਵਾਹ ਅੱਗੇ ਇਨ੍ਹਾਂ ਨੂੰ ਚੜ੍ਹਾਵੇਗਾ ਅਤੇ ਉਹ ਖ਼ੂਨ ਵਹਿਣ ਕਰਕੇ ਹੋਈ ਅਸ਼ੁੱਧਤਾ ਤੋਂ ਸ਼ੁੱਧ ਹੋ ਜਾਵੇਗੀ। ਇਹ ਨਿਯਮ ਉਸ ਔਰਤ ਲਈ ਹੈ ਜੋ ਇਕ ਮੁੰਡੇ ਜਾਂ ਕੁੜੀ ਨੂੰ ਜਨਮ ਦਿੰਦੀ ਹੈ। 8 ਪਰ ਜੇ ਉਸ ਵਿਚ ਭੇਡ ਚੜ੍ਹਾਉਣ ਦੀ ਗੁੰਜਾਇਸ਼ ਨਹੀਂ ਹੈ, ਤਾਂ ਉਹ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਲਿਆਵੇ,+ ਇਕ ਹੋਮ-ਬਲ਼ੀ ਲਈ ਅਤੇ ਇਕ ਪਾਪ-ਬਲ਼ੀ ਲਈ। ਪੁਜਾਰੀ ਉਸ ਦੇ ਪਾਪ ਮਿਟਾਉਣ ਲਈ ਇਨ੍ਹਾਂ ਨੂੰ ਚੜ੍ਹਾਵੇਗਾ ਅਤੇ ਉਹ ਸ਼ੁੱਧ ਹੋ ਜਾਵੇਗੀ।’”