ਸ੍ਰੇਸ਼ਟ ਗੀਤ
7 “ਹੇ ਸੁਸ਼ੀਲ ਕੁੜੀਏ,
ਤੇਰੀ ਜੁੱਤੀ ਵਿਚ ਤੇਰੇ ਪੈਰ ਕਿੰਨੇ ਸੋਹਣੇ ਲੱਗਦੇ ਹਨ!
ਤੇਰੇ ਪੱਟਾਂ ਦੀਆਂ ਗੋਲਾਈਆਂ ਗਹਿਣਿਆਂ ਵਰਗੀਆਂ ਹਨ
ਜੋ ਕਿਸੇ ਕਾਰੀਗਰ ਦੇ ਹੱਥਾਂ ਦਾ ਕਮਾਲ ਹਨ।
2 ਤੇਰੀ ਧੁੰਨੀ ਇਕ ਗੋਲ ਕਟੋਰਾ ਹੈ।
ਇਸ ਵਿੱਚੋਂ ਰਲ਼ਿਆ ਹੋਇਆ ਦਾਖਰਸ ਕਦੇ ਨਾ ਮੁੱਕੇ।
ਤੇਰਾ ਢਿੱਡ ਕਣਕ ਦਾ ਇਕ ਢੇਰ ਹੈ
ਜਿਸ ਦੇ ਆਲੇ-ਦੁਆਲੇ ਸੋਸਨ ਦੇ ਫੁੱਲ ਹਨ।
3 ਤੇਰੀਆਂ ਛਾਤੀਆਂ ਹਿਰਨੀ ਦੇ ਦੋ ਬੱਚਿਆਂ ਵਰਗੀਆਂ ਹਨ,
ਹਾਂ, ਚਿਕਾਰੇ ਦੇ ਜੌੜਿਆਂ ਵਰਗੀਆਂ।+
4 ਤੇਰੀ ਗਰਦਨ+ ਹਾਥੀ-ਦੰਦ ਦੇ ਬੁਰਜ ਵਰਗੀ ਹੈ+
ਤੇਰੀਆਂ ਅੱਖਾਂ+ ਹਸ਼ਬੋਨ+ ਵਿਚਲੇ ਸਰੋਵਰਾਂ ਵਰਗੀਆਂ ਹਨ
ਜੋ ਬਥ-ਰੱਬੀਮ ਦੇ ਦਰਵਾਜ਼ੇ ਕੋਲ ਹੈ।
ਤੇਰਾ ਨੱਕ ਲਬਾਨੋਨ ਦੇ ਬੁਰਜ ਵਰਗਾ ਹੈ
ਜਿਸ ਦਾ ਰੁਖ ਦਮਿਸਕ ਵੱਲ ਨੂੰ ਹੈ।
ਰਾਜਾ ਤੇਰੀਆਂ ਲਹਿਰਾਉਂਦੀਆਂ ਜ਼ੁਲਫ਼ਾਂ ʼਤੇ ਮੋਹਿਤ ਹੈ।*
6 ਹੇ ਮੇਰੀ ਜਾਨ, ਤੂੰ ਕਿੰਨੀ ਸੋਹਣੀ ਹੈਂ, ਕਿੰਨੀ ਮਨਮੋਹਣੀ ਹੈਂ,
ਤੂੰ ਹੀ ਮੇਰੀ ਸਭ ਤੋਂ ਵੱਡੀ ਖ਼ੁਸ਼ੀ ਹੈਂ!
8 ਮੈਂ ਕਿਹਾ, ‘ਮੈਂ ਖਜੂਰ ਦੇ ਦਰਖ਼ਤ ʼਤੇ ਚੜ੍ਹਾਂਗਾ
ਤਾਂਕਿ ਇਸ ਦੇ ਫਲਾਂ ਦੀਆਂ ਟਾਹਣੀਆਂ ਨੂੰ ਫੜਾਂ।’
ਤੇਰੀਆਂ ਛਾਤੀਆਂ ਅੰਗੂਰਾਂ ਦੇ ਗੁੱਛਿਆਂ ਵਾਂਗ ਹੋਣ,
ਤੇਰਾ ਸਾਹ ਸੇਬਾਂ ਵਾਂਗ ਮਹਿਕੇ
9 ਅਤੇ ਤੇਰਾ ਮੂੰਹ* ਉੱਤਮ ਦਾਖਰਸ ਵਰਗਾ ਹੋਵੇ।”
“ਇਹ ਮੇਰੇ ਮਹਿਬੂਬ ਦੇ ਗਲ਼ੇ ਵਿੱਚੋਂ ਆਸਾਨੀ ਨਾਲ ਹੇਠਾਂ ਉੱਤਰ ਜਾਵੇ,
ਉਸ ਦਾਖਰਸ ਵਾਂਗ ਜੋ ਉਨ੍ਹਾਂ ਦੇ ਬੁੱਲ੍ਹਾਂ ਉੱਤੋਂ ਦੀ ਵਹਿੰਦੀ ਹੈ ਜੋ ਸੌਂ ਜਾਂਦੇ ਹਨ।
10 ਮੈਂ ਆਪਣੇ ਮਹਿਬੂਬ ਦੀ ਹਾਂ+
ਅਤੇ ਉਹ ਮੇਰੇ ਲਈ ਤੜਫਦਾ ਹੈ।
12 ਚੱਲ ਆਪਾਂ ਸਵੇਰੇ ਛੇਤੀ ਉੱਠ ਕੇ ਅੰਗੂਰਾਂ ਦੇ ਬਾਗ਼ਾਂ ਨੂੰ ਜਾਈਏ
ਤਾਂਕਿ ਦੇਖੀਏ ਕਿ ਅੰਗੂਰੀ ਵੇਲਾਂ ਪੁੰਗਰੀਆਂ ਹਨ ਕਿ ਨਹੀਂ,
ਫੁੱਲ ਖਿੜੇ ਹਨ ਕਿ ਨਹੀਂ,+
ਅਨਾਰਾਂ ਦੇ ਦਰਖ਼ਤਾਂ ʼਤੇ ਫੁੱਲ ਲੱਗੇ ਹਨ ਜਾਂ ਨਹੀਂ।+
ਉੱਥੇ ਮੈਂ ਤੇਰੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਾਂਗੀ।+
ਹੇ ਮੇਰੇ ਮਹਿਬੂਬ, ਤਾਜ਼ੇ ਅਤੇ ਪੁਰਾਣੇ ਫਲ
ਮੈਂ ਤੇਰੇ ਲਈ ਸਾਂਭ ਕੇ ਰੱਖੇ ਹਨ।