ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਪਦੇਸ਼ਕ ਦੀ ਕਿਤਾਬ 9
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਉਪਦੇਸ਼ਕ ਦੀ ਕਿਤਾਬ—ਅਧਿਆਵਾਂ ਦਾ ਸਾਰ

      • ਸਾਰਿਆਂ ਦਾ ਅੰਜਾਮ ਇੱਕੋ ਜਿਹਾ ਹੁੰਦਾ ਹੈ (1-3)

      • ਚਾਹੇ ਮੌਤ ਆਉਣੀ ਹੈ, ਫਿਰ ਵੀ ਜ਼ਿੰਦਗੀ ਦਾ ਮਜ਼ਾ ਲੈ (4-12)

        • ਮਰੇ ਹੋਏ ਕੁਝ ਵੀ ਨਹੀਂ ਜਾਣਦੇ (5)

        • ਕਬਰ ਵਿਚ ਕੋਈ ਕੰਮ ਨਹੀਂ (10)

        • ਬੁਰਾ ਸਮਾਂ ਅਤੇ ਅਚਾਨਕ ਕੁਝ ਵਾਪਰਨਾ (11)

      • ਬੁੱਧੀਮਾਨ ਦੀ ਕਦਰ ਹਮੇਸ਼ਾ ਨਹੀਂ ਕੀਤੀ ਜਾਂਦੀ (13-18)

ਉਪਦੇਸ਼ਕ ਦੀ ਕਿਤਾਬ 9:1

ਹੋਰ ਹਵਾਲੇ

  • +ਬਿਵ 33:3; 1 ਸਮੂ 2:9; ਜ਼ਬੂ 37:5

ਉਪਦੇਸ਼ਕ ਦੀ ਕਿਤਾਬ 9:2

ਹੋਰ ਹਵਾਲੇ

  • +ਉਪ 5:15
  • +ਉਪ 8:10

ਉਪਦੇਸ਼ਕ ਦੀ ਕਿਤਾਬ 9:3

ਫੁਟਨੋਟ

  • *

    ਇਬ, “ਬਾਅਦ ਵਿਚ ਮਰੇ ਹੋਇਆਂ ਨਾਲ ਜਾ ਰਲ਼ਦਾ ਹੈ।”

ਹੋਰ ਹਵਾਲੇ

  • +ਅੱਯੂ 3:17-19; ਉਪ 2:15

ਉਪਦੇਸ਼ਕ ਦੀ ਕਿਤਾਬ 9:4

ਹੋਰ ਹਵਾਲੇ

  • +ਯਸਾ 38:19

ਇੰਡੈਕਸ

  • ਰਿਸਰਚ ਬਰੋਸ਼ਰ

    ਜਾਗਰੂਕ ਬਣੋ!,

    11/2014, ਸਫ਼ਾ 6

ਉਪਦੇਸ਼ਕ ਦੀ ਕਿਤਾਬ 9:5

ਫੁਟਨੋਟ

  • *

    ਜਾਂ, “ਮਜ਼ਦੂਰੀ।”

ਹੋਰ ਹਵਾਲੇ

  • +ਉਤ 3:19; ਰੋਮੀ 5:12
  • +ਜ਼ਬੂ 88:10; 115:17; 146:4; ਯਸਾ 38:18; ਯੂਹੰ 11:11
  • +ਅੱਯੂ 7:9, 10; ਉਪ 2:16

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 29

    ਪਹਿਰਾਬੁਰਜ,

    8/15/2005, ਸਫ਼ਾ 3

    2/1/1997, ਸਫ਼ਾ 28

ਉਪਦੇਸ਼ਕ ਦੀ ਕਿਤਾਬ 9:6

ਹੋਰ ਹਵਾਲੇ

  • +ਉਪ 9:10

ਉਪਦੇਸ਼ਕ ਦੀ ਕਿਤਾਬ 9:7

ਹੋਰ ਹਵਾਲੇ

  • +ਬਿਵ 12:7; ਜ਼ਬੂ 104:15; ਉਪ 2:24
  • +ਬਿਵ 16:15; ਰਸੂ 14:17

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    2/1/1997, ਸਫ਼ਾ 29

ਉਪਦੇਸ਼ਕ ਦੀ ਕਿਤਾਬ 9:8

ਫੁਟਨੋਟ

  • *

    ਯਾਨੀ, ਸਾਫ਼-ਸੁਥਰੇ ਕੱਪੜੇ ਜੋ ਕਿ ਸੋਗ ਦੀ ਨਹੀਂ, ਸਗੋਂ ਖ਼ੁਸ਼ੀ ਦੀ ਨਿਸ਼ਾਨੀ ਹੁੰਦੇ ਹਨ।

ਹੋਰ ਹਵਾਲੇ

  • +ਦਾਨੀ 10:2, 3

ਉਪਦੇਸ਼ਕ ਦੀ ਕਿਤਾਬ 9:9

ਫੁਟਨੋਟ

  • *

    ਜਾਂ, “ਵਿਅਰਥ।”

ਹੋਰ ਹਵਾਲੇ

  • +ਕਹਾ 5:18
  • +ਉਪ 5:18

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    9/15/2006, ਸਫ਼ੇ 27-28

ਉਪਦੇਸ਼ਕ ਦੀ ਕਿਤਾਬ 9:10

ਫੁਟਨੋਟ

  • *

    ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਹੋਰ ਹਵਾਲੇ

  • +ਜ਼ਬੂ 115:17; 146:3, 4; ਯਸਾ 38:18

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 29

    ਪਹਿਰਾਬੁਰਜ,

    12/15/2015, ਸਫ਼ਾ 11

    6/15/2006, ਸਫ਼ਾ 5

ਉਪਦੇਸ਼ਕ ਦੀ ਕਿਤਾਬ 9:11

ਹੋਰ ਹਵਾਲੇ

  • +1 ਸਮੂ 17:50; ਜ਼ਬੂ 33:16
  • +ਉਪ 2:15
  • +2 ਸਮੂ 17:23

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਪਬਲਿਕ),

    ਨੰ. 3 2021 ਸਫ਼ਾ 8

    ਪਹਿਰਾਬੁਰਜ (ਸਟੱਡੀ),

    2/2017, ਸਫ਼ਾ 29

    ਜਾਗਰੂਕ ਬਣੋ!,

    ਨੰ. 2 2017, ਸਫ਼ਾ 6

    ਪਹਿਰਾਬੁਰਜ,

    7/1/2009, ਸਫ਼ੇ 4-5

    9/15/2007, ਸਫ਼ਾ 5

    9/1/2003, ਸਫ਼ੇ 9-10

    10/15/2001, ਸਫ਼ਾ 14

    8/1/1998, ਸਫ਼ਾ 25

ਉਪਦੇਸ਼ਕ ਦੀ ਕਿਤਾਬ 9:12

ਹੋਰ ਹਵਾਲੇ

  • +ਉਪ 8:8; ਯਾਕੂ 4:13, 14

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    11/1/2005, ਸਫ਼ੇ 3-4

ਉਪਦੇਸ਼ਕ ਦੀ ਕਿਤਾਬ 9:15

ਹੋਰ ਹਵਾਲੇ

  • +ਉਪ 9:11

ਉਪਦੇਸ਼ਕ ਦੀ ਕਿਤਾਬ 9:16

ਹੋਰ ਹਵਾਲੇ

  • +ਕਹਾ 21:22; 24:5; ਉਪ 7:12, 19; 9:18
  • +ਮਰ 6:3; 1 ਕੁਰਿੰ 2:8

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    8/1/2000, ਸਫ਼ਾ 32

ਉਪਦੇਸ਼ਕ ਦੀ ਕਿਤਾਬ 9:18

ਹੋਰ ਹਵਾਲੇ

  • +ਯਹੋ 22:20; 1 ਕੁਰਿੰ 5:6; ਇਬ 12:15

ਇੰਡੈਕਸ

  • ਰਿਸਰਚ ਬਰੋਸ਼ਰ

    ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ,

    1/2024, ਸਫ਼ਾ 15

    ਪਹਿਰਾਬੁਰਜ (ਪਬਲਿਕ),

    ਨੰ. 3 2021 ਸਫ਼ਾ 11

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਉਪਦੇਸ਼ਕ 9:1ਬਿਵ 33:3; 1 ਸਮੂ 2:9; ਜ਼ਬੂ 37:5
ਉਪਦੇਸ਼ਕ 9:2ਉਪ 5:15
ਉਪਦੇਸ਼ਕ 9:2ਉਪ 8:10
ਉਪਦੇਸ਼ਕ 9:3ਅੱਯੂ 3:17-19; ਉਪ 2:15
ਉਪਦੇਸ਼ਕ 9:4ਯਸਾ 38:19
ਉਪਦੇਸ਼ਕ 9:5ਉਤ 3:19; ਰੋਮੀ 5:12
ਉਪਦੇਸ਼ਕ 9:5ਜ਼ਬੂ 88:10; 115:17; 146:4; ਯਸਾ 38:18; ਯੂਹੰ 11:11
ਉਪਦੇਸ਼ਕ 9:5ਅੱਯੂ 7:9, 10; ਉਪ 2:16
ਉਪਦੇਸ਼ਕ 9:6ਉਪ 9:10
ਉਪਦੇਸ਼ਕ 9:7ਬਿਵ 12:7; ਜ਼ਬੂ 104:15; ਉਪ 2:24
ਉਪਦੇਸ਼ਕ 9:7ਬਿਵ 16:15; ਰਸੂ 14:17
ਉਪਦੇਸ਼ਕ 9:8ਦਾਨੀ 10:2, 3
ਉਪਦੇਸ਼ਕ 9:9ਕਹਾ 5:18
ਉਪਦੇਸ਼ਕ 9:9ਉਪ 5:18
ਉਪਦੇਸ਼ਕ 9:10ਜ਼ਬੂ 115:17; 146:3, 4; ਯਸਾ 38:18
ਉਪਦੇਸ਼ਕ 9:111 ਸਮੂ 17:50; ਜ਼ਬੂ 33:16
ਉਪਦੇਸ਼ਕ 9:11ਉਪ 2:15
ਉਪਦੇਸ਼ਕ 9:112 ਸਮੂ 17:23
ਉਪਦੇਸ਼ਕ 9:12ਉਪ 8:8; ਯਾਕੂ 4:13, 14
ਉਪਦੇਸ਼ਕ 9:15ਉਪ 9:11
ਉਪਦੇਸ਼ਕ 9:16ਕਹਾ 21:22; 24:5; ਉਪ 7:12, 19; 9:18
ਉਪਦੇਸ਼ਕ 9:16ਮਰ 6:3; 1 ਕੁਰਿੰ 2:8
ਉਪਦੇਸ਼ਕ 9:18ਯਹੋ 22:20; 1 ਕੁਰਿੰ 5:6; ਇਬ 12:15
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਉਪਦੇਸ਼ਕ ਦੀ ਕਿਤਾਬ 9:1-18

ਉਪਦੇਸ਼ਕ ਦੀ ਕਿਤਾਬ

9 ਇਸ ਲਈ ਮੈਂ ਧਿਆਨ ਨਾਲ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚ-ਵਿਚਾਰ ਕਰ ਕੇ ਇਸ ਨਤੀਜੇ ʼਤੇ ਪਹੁੰਚਿਆ ਹਾਂ ਕਿ ਧਰਮੀ ਅਤੇ ਬੁੱਧੀਮਾਨ ਅਤੇ ਉਨ੍ਹਾਂ ਦੇ ਕੰਮ ਸੱਚੇ ਪਰਮੇਸ਼ੁਰ ਦੇ ਹੱਥ ਵਿਚ ਹਨ।+ ਇਨਸਾਨ ਉਸ ਪਿਆਰ ਅਤੇ ਨਫ਼ਰਤ ਨੂੰ ਨਹੀਂ ਜਾਣਦਾ ਜੋ ਉਸ ਤੋਂ ਪਹਿਲਾਂ ਲੋਕ ਇਕ-ਦੂਜੇ ਨਾਲ ਕਰਦੇ ਸਨ। 2 ਸਾਰਿਆਂ ਦਾ ਅੰਜਾਮ ਇੱਕੋ ਜਿਹਾ ਹੁੰਦਾ ਹੈ,+ ਭਾਵੇਂ ਉਹ ਧਰਮੀ ਹੋਵੇ ਜਾਂ ਦੁਸ਼ਟ,+ ਚੰਗਾ ਤੇ ਸ਼ੁੱਧ ਹੋਵੇ ਜਾਂ ਅਸ਼ੁੱਧ, ਬਲ਼ੀਆਂ ਚੜ੍ਹਾਉਂਦਾ ਹੋਵੇ ਜਾਂ ਬਲ਼ੀਆਂ ਨਾ ਚੜ੍ਹਾਉਂਦਾ ਹੋਵੇ। ਚੰਗੇ ਅਤੇ ਪਾਪੀ ਇਨਸਾਨ ਦਾ ਇੱਕੋ ਜਿਹਾ ਹਸ਼ਰ ਹੁੰਦਾ ਹੈ; ਬਿਨਾਂ ਸੋਚੇ-ਸਮਝੇ ਸਹੁੰ ਖਾਣ ਵਾਲੇ ਦਾ ਅਤੇ ਸੋਚ-ਸਮਝ ਕੇ ਸਹੁੰ ਖਾਣ ਵਾਲੇ ਦਾ ਇੱਕੋ ਜਿਹਾ ਹਾਲ ਹੁੰਦਾ ਹੈ। 3 ਮੈਂ ਧਰਤੀ ਉੱਤੇ ਇਹ ਦੁੱਖ ਦੀ ਗੱਲ ਦੇਖੀ ਹੈ: ਸਾਰਿਆਂ ਦਾ ਅੰਜਾਮ ਇੱਕੋ ਜਿਹਾ ਹੁੰਦਾ ਹੈ,+ ਇਸ ਕਰਕੇ ਇਨਸਾਨ ਦਾ ਦਿਲ ਬੁਰਾਈ ਨਾਲ ਭਰਿਆ ਰਹਿੰਦਾ ਹੈ; ਸਾਰੀ ਜ਼ਿੰਦਗੀ ਉਸ ਦੇ ਦਿਲ ਵਿਚ ਪਾਗਲਪੁਣਾ ਰਹਿੰਦਾ ਹੈ ਤੇ ਅਖ਼ੀਰ ਉਹ ਮਰ ਜਾਂਦਾ ਹੈ!*

4 ਜਿਹੜਾ ਇਨਸਾਨ ਜੀਉਂਦਾ ਹੈ, ਉਸ ਲਈ ਉਮੀਦ ਹੈ ਕਿਉਂਕਿ ਜੀਉਂਦਾ ਕੁੱਤਾ ਮਰੇ ਹੋਏ ਸ਼ੇਰ ਨਾਲੋਂ ਚੰਗਾ ਹੈ।+ 5 ਜੀਉਂਦੇ ਤਾਂ ਜਾਣਦੇ ਹਨ ਕਿ ਉਹ ਮਰਨਗੇ,+ ਪਰ ਮਰੇ ਹੋਏ ਕੁਝ ਵੀ ਨਹੀਂ ਜਾਣਦੇ+ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਹੋਰ ਇਨਾਮ* ਮਿਲੇਗਾ ਕਿਉਂਕਿ ਉਨ੍ਹਾਂ ਨੂੰ ਯਾਦ ਨਹੀਂ ਕੀਤਾ ਜਾਂਦਾ।+ 6 ਨਾਲੇ ਉਨ੍ਹਾਂ ਦਾ ਪਿਆਰ, ਨਫ਼ਰਤ ਤੇ ਈਰਖਾ ਖ਼ਤਮ ਹੋ ਜਾਂਦੀ ਹੈ ਅਤੇ ਧਰਤੀ ਉੱਤੇ ਜੋ ਕੁਝ ਵੀ ਕੀਤਾ ਜਾਂਦਾ ਹੈ, ਉਸ ਵਿਚ ਉਨ੍ਹਾਂ ਦਾ ਕੋਈ ਹਿੱਸਾ ਨਹੀਂ ਹੁੰਦਾ।+

7 ਇਸ ਲਈ ਜਾਹ, ਭੋਜਨ ਦਾ ਮਜ਼ਾ ਲੈ ਅਤੇ ਦਾਖਰਸ ਪੀ ਕੇ ਆਪਣਾ ਦਿਲ ਖ਼ੁਸ਼ ਕਰ+ ਕਿਉਂਕਿ ਸੱਚਾ ਪਰਮੇਸ਼ੁਰ ਤੇਰੇ ਕੰਮਾਂ ਤੋਂ ਖ਼ੁਸ਼ ਹੈ।+ 8 ਤੇਰੇ ਕੱਪੜੇ ਹਮੇਸ਼ਾ ਚਿੱਟੇ ਰਹਿਣ* ਅਤੇ ਆਪਣੇ ਸਿਰ ʼਤੇ ਤੇਲ ਲਾਉਣਾ ਨਾ ਭੁੱਲੀਂ।+ 9 ਆਪਣੀ ਪਿਆਰੀ ਪਤਨੀ ਨਾਲ ਛੋਟੀ ਜਿਹੀ* ਜ਼ਿੰਦਗੀ ਦੇ ਹਰ ਦਿਨ ਦਾ ਮਜ਼ਾ ਲੈ।+ ਪਰਮੇਸ਼ੁਰ ਵੱਲੋਂ ਧਰਤੀ ਉੱਤੇ ਦਿੱਤੀ ਜ਼ਿੰਦਗੀ ਵਿਚ ਇਸੇ ਤਰ੍ਹਾਂ ਕਰ ਕਿਉਂਕਿ ਜ਼ਿੰਦਗੀ ਵਿਚ ਇਹੀ ਤੇਰਾ ਹਿੱਸਾ ਹੈ ਅਤੇ ਧਰਤੀ ਉੱਤੇ ਕੀਤੀ ਤੇਰੀ ਮਿਹਨਤ ਦਾ ਇਹੀ ਫਲ ਹੈ।+ 10 ਜੋ ਵੀ ਕੰਮ ਤੇਰੇ ਹੱਥ ਲੱਗਦਾ ਹੈ, ਉਸ ਨੂੰ ਪੂਰਾ ਜ਼ੋਰ ਲਾ ਕੇ ਕਰ ਕਿਉਂਕਿ ਕਬਰ* ਵਿਚ, ਜਿੱਥੇ ਤੂੰ ਜਾਣਾ ਹੈਂ, ਤੂੰ ਨਾ ਤਾਂ ਕੋਈ ਕੰਮ ਕਰ ਸਕਦਾਂ, ਨਾ ਕੋਈ ਯੋਜਨਾ ਬਣਾ ਸਕਦਾਂ ਅਤੇ ਨਾ ਹੀ ਗਿਆਨ ਤੇ ਬੁੱਧ ਹਾਸਲ ਕਰ ਸਕਦਾਂ।+

11 ਮੈਂ ਧਰਤੀ ਉੱਤੇ ਇਹ ਵੀ ਦੇਖਿਆ ਹੈ ਕਿ ਤੇਜ਼ ਦੌੜਨ ਵਾਲਾ ਹਮੇਸ਼ਾ ਦੌੜ ਨਹੀਂ ਜਿੱਤਦਾ ਅਤੇ ਨਾ ਹੀ ਬਲਵਾਨ ਹਮੇਸ਼ਾ ਲੜਾਈ ਜਿੱਤਦਾ ਹੈ,+ ਨਾ ਬੁੱਧੀਮਾਨ ਕੋਲ ਹਮੇਸ਼ਾ ਖਾਣ ਲਈ ਰੋਟੀ ਹੁੰਦੀ ਹੈ, ਨਾ ਅਕਲਮੰਦ ਕੋਲ ਹਮੇਸ਼ਾ ਧਨ-ਦੌਲਤ ਹੁੰਦੀ ਹੈ+ ਅਤੇ ਨਾ ਹੀ ਗਿਆਨਵਾਨ ਨੂੰ ਹਮੇਸ਼ਾ ਕਾਮਯਾਬੀ ਹਾਸਲ ਹੁੰਦੀ ਹੈ+ ਕਿਉਂਕਿ ਹਰ ਕਿਸੇ ʼਤੇ ਬੁਰਾ ਸਮਾਂ ਆਉਂਦਾ ਹੈ ਅਤੇ ਕਿਸੇ ਨਾਲ ਅਚਾਨਕ ਕੁਝ ਵੀ ਵਾਪਰ ਸਕਦਾ ਹੈ। 12 ਕੋਈ ਇਨਸਾਨ ਨਹੀਂ ਜਾਣਦਾ ਕਿ ਉਸ ਦਾ ਸਮਾਂ ਕਦੋਂ ਆਵੇਗਾ।+ ਜਿਵੇਂ ਮੱਛੀਆਂ ਜਾਲ਼ ਵਿਚ ਅਤੇ ਪੰਛੀ ਫੰਦੇ ਵਿਚ ਫਸ ਜਾਂਦੇ ਹਨ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਵੀ ਬਿਪਤਾ ਦੇ ਜਾਲ਼ ਵਿਚ ਫਸ ਜਾਂਦੇ ਹਨ ਜਦੋਂ ਇਹ ਅਚਾਨਕ ਉਨ੍ਹਾਂ ʼਤੇ ਆ ਪੈਂਦੀ ਹੈ।

13 ਮੈਂ ਧਰਤੀ ਉੱਤੇ ਬੁੱਧੀਮਾਨੀ ਦੀ ਇਹ ਮਿਸਾਲ ਵੀ ਦੇਖੀ ਜਿਸ ਦਾ ਮੇਰੇ ʼਤੇ ਗਹਿਰਾ ਅਸਰ ਪਿਆ: 14 ਇਕ ਛੋਟਾ ਜਿਹਾ ਸ਼ਹਿਰ ਸੀ ਜਿਸ ਵਿਚ ਕੁਝ ਕੁ ਆਦਮੀ ਸਨ; ਇਕ ਤਾਕਤਵਰ ਰਾਜੇ ਨੇ ਹਮਲਾ ਕਰ ਕੇ ਇਸ ਦੇ ਆਲੇ-ਦੁਆਲੇ ਮਜ਼ਬੂਤ ਘੇਰਾਬੰਦੀ ਕੀਤੀ। 15 ਉਸ ਸ਼ਹਿਰ ਵਿਚ ਇਕ ਗ਼ਰੀਬ ਪਰ ਬੁੱਧੀਮਾਨ ਆਦਮੀ ਰਹਿੰਦਾ ਸੀ ਅਤੇ ਉਸ ਨੇ ਆਪਣੀ ਬੁੱਧ ਨਾਲ ਉਸ ਸ਼ਹਿਰ ਨੂੰ ਬਚਾ ਲਿਆ। ਪਰ ਕਿਸੇ ਨੇ ਵੀ ਉਸ ਗ਼ਰੀਬ ਨੂੰ ਯਾਦ ਨਹੀਂ ਰੱਖਿਆ।+ 16 ਮੈਂ ਆਪਣੇ ਮਨ ਵਿਚ ਕਿਹਾ: ‘ਬੁੱਧ ਤਾਕਤ ਨਾਲੋਂ ਚੰਗੀ ਹੈ,+ ਫਿਰ ਵੀ ਗ਼ਰੀਬ ਦੀ ਬੁੱਧ ਨੂੰ ਤੁੱਛ ਸਮਝਿਆ ਜਾਂਦਾ ਹੈ ਅਤੇ ਕੋਈ ਵੀ ਉਸ ਦੀ ਗੱਲ ਵੱਲ ਧਿਆਨ ਨਹੀਂ ਦਿੰਦਾ।’+

17 ਮੂਰਖਾਂ ਉੱਤੇ ਰਾਜ ਕਰਨ ਵਾਲੇ ਰਾਜੇ ਦਾ ਰੌਲ਼ਾ ਸੁਣਨ ਨਾਲੋਂ ਸ਼ਾਂਤੀ ਨਾਲ ਬੋਲਣ ਵਾਲੇ ਬੁੱਧੀਮਾਨ ਦੀ ਗੱਲ ਸੁਣਨੀ ਚੰਗੀ ਹੈ।

18 ਯੁੱਧ ਦੇ ਹਥਿਆਰਾਂ ਨਾਲੋਂ ਬੁੱਧ ਚੰਗੀ ਹੈ, ਪਰ ਚੰਗੇ ਕੰਮ ਵਿਗਾੜਨ ਲਈ ਸਿਰਫ਼ ਇਕ ਪਾਪੀ ਹੀ ਕਾਫ਼ੀ ਹੁੰਦਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ