ਆਮੋਸ
6 “ਹਾਇ ਸੀਓਨ ਦੇ ਉਨ੍ਹਾਂ ਲੋਕਾਂ ਉੱਤੇ ਜਿਹੜੇ ਆਪਣੇ ʼਤੇ ਭਰੋਸਾ* ਰੱਖਦੇ ਹਨ,
ਜਿਹੜੇ ਸਾਮਰਿਯਾ ਦੇ ਪਹਾੜ ʼਤੇ ਸੁਰੱਖਿਅਤ ਮਹਿਸੂਸ ਕਰਦੇ ਹਨ,+
ਜਿਹੜੇ ਸਭ ਤੋਂ ਖ਼ਾਸ ਕੌਮ ਦੇ ਆਗੂ ਹਨ,
ਜਿਨ੍ਹਾਂ ਕੋਲ ਇਜ਼ਰਾਈਲ ਦਾ ਘਰਾਣਾ ਆਉਂਦਾ ਹੈ!
2 ਕਲਨੇਹ ਨੂੰ ਜਾਓ ਅਤੇ ਦੇਖੋ।
ਉੱਥੋਂ ਮਹਾਂਨਗਰ ਹਮਾਥ+ ਨੂੰ ਜਾਓ
ਅਤੇ ਥੱਲੇ ਫਲਿਸਤ ਦੇ ਗਥ ਨੂੰ ਜਾਓ।
ਕੀ ਉਹ ਇਨ੍ਹਾਂ ਰਾਜਾਂ* ਤੋਂ ਜ਼ਿਆਦਾ ਵਧੀਆ ਹਨ
ਜਾਂ ਕੀ ਉਨ੍ਹਾਂ ਦਾ ਇਲਾਕਾ ਤੁਹਾਡੇ ਇਲਾਕੇ ਤੋਂ ਵੱਡਾ ਹੈ?
4 ਉਹ ਹਾਥੀ-ਦੰਦ ਦੇ ਪਲੰਘਾਂ ʼਤੇ ਸੋਂਦੇ ਹਨ+ ਅਤੇ ਦੀਵਾਨਾਂ ʼਤੇ ਆਰਾਮ ਫਰਮਾਉਂਦੇ ਹਨ,+
ਉਹ ਝੁੰਡ ਵਿੱਚੋਂ ਭੇਡੂ ਅਤੇ ਪਲ਼ੇ ਹੋਏ ਵੱਛੇ ਖਾਂਦੇ ਹਨ;+
5 ਉਹ ਰਬਾਬ* ਦੀ ਆਵਾਜ਼ ʼਤੇ ਗੀਤਾਂ ਦੀਆਂ ਤੁਕਾਂ ਜੋੜਦੇ ਹਨ,+
ਉਹ ਦਾਊਦ ਵਾਂਗ ਨਵੇਂ-ਨਵੇਂ ਸਾਜ਼ਾਂ ਦੀ ਕਾਢ ਕੱਢਦੇ ਹਨ;+
6 ਉਹ ਵੱਡੇ-ਵੱਡੇ ਪਿਆਲਿਆਂ ਵਿਚ ਦਾਖਰਸ ਪੀਂਦੇ ਹਨ+
ਅਤੇ ਵਧੀਆ ਤੋਂ ਵਧੀਆ ਤੇਲ ਦੀ ਮਾਲਸ਼ ਕਰਦੇ ਹਨ।
ਪਰ ਉਨ੍ਹਾਂ ਨੂੰ ਯੂਸੁਫ਼ ਦੀ ਤਬਾਹੀ ਦਾ ਕੋਈ ਫ਼ਿਕਰ* ਨਹੀਂ।+
7 ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਜਾਵੇਗਾ,+
ਆਰਾਮ ਫਰਮਾਉਣ ਵਾਲਿਆਂ ਦੀਆਂ ਰੰਗਰਲੀਆਂ ਖ਼ਤਮ ਹੋ ਜਾਣਗੀਆਂ।
8 ‘ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਆਪਣੀ ਸਹੁੰ ਖਾਧੀ ਹੈ,’+ ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ,
‘“ਮੈਨੂੰ ਯਾਕੂਬ ਦੇ ਘਮੰਡ ਤੋਂ ਘਿਣ ਹੈ,+
ਮੈਨੂੰ ਉਸ ਦੇ ਕਿਲਿਆਂ ਤੋਂ ਨਫ਼ਰਤ ਹੈ,+
ਮੈਂ ਇਸ ਸ਼ਹਿਰ ਨੂੰ ਅਤੇ ਇਸ ਵਿਚ ਜੋ ਕੁਝ ਵੀ ਹੈ, ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ।+
9 “‘“ਜੇ ਇਕ ਘਰ ਵਿਚ ਦਸ ਆਦਮੀ ਰਹਿ ਜਾਂਦੇ ਹਨ, ਤਾਂ ਉਹ ਵੀ ਮਰ ਜਾਣਗੇ। 10 ਇਕ ਰਿਸ਼ਤੇਦਾਰ* ਆ ਕੇ ਉਨ੍ਹਾਂ ਦੀਆਂ ਲਾਸ਼ਾਂ ਲੈ ਜਾਵੇਗਾ ਅਤੇ ਇਕ-ਇਕ ਕਰ ਕੇ ਸਾੜ ਦੇਵੇਗਾ। ਉਹ ਉਨ੍ਹਾਂ ਦੀਆਂ ਲਾਸ਼ਾਂ* ਨੂੰ ਘਰੋਂ ਬਾਹਰ ਲੈ ਜਾਵੇਗਾ; ਫਿਰ ਘਰ ਦੇ ਅੰਦਰਲੇ ਕਮਰਿਆਂ ਵਿਚ ਜੋ ਕੋਈ ਵੀ ਹੈ, ਉਸ ਨੂੰ ਰਿਸ਼ਤੇਦਾਰ ਪੁੱਛੇਗਾ, ‘ਕੀ ਤੇਰੇ ਨਾਲ ਕੋਈ ਹੋਰ ਵੀ ਹੈ?’ ਅਤੇ ਉਹ ਜਵਾਬ ਦੇਵੇਗਾ, ‘ਨਹੀਂ!’ ਫਿਰ ਉਹ ਕਹੇਗਾ, ‘ਚੁੱਪ ਰਹਿ! ਇਹ ਵੇਲਾ ਯਹੋਵਾਹ ਦਾ ਨਾਂ ਲੈਣ ਦਾ ਨਹੀਂ ਹੈ।’”
11 ਕਿਉਂਕਿ ਇਹ ਹੁਕਮ ਯਹੋਵਾਹ ਨੇ ਦਿੱਤਾ ਹੈ,+
ਉਹ ਆਲੀਸ਼ਾਨ ਘਰਾਂ ਨੂੰ ਮਲਬੇ ਦਾ ਢੇਰ ਬਣਾ ਦੇਵੇਗਾ
ਅਤੇ ਛੋਟੇ ਘਰਾਂ ਨੂੰ ਢਾਹ ਦੇਵੇਗਾ।+
12 ਕੀ ਚਟਾਨ ʼਤੇ ਘੋੜੇ ਦੌੜਦੇ ਹਨ,
ਜਾਂ ਕੋਈ ਉੱਥੇ ਬਲਦਾਂ ਨਾਲ ਹਲ਼ ਵਾਹੁੰਦਾ ਹੈ?