ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਤਿਮੋਥਿਉਸ 6
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

1 ਤਿਮੋਥਿਉਸ—ਅਧਿਆਵਾਂ ਦਾ ਸਾਰ

      • ਗ਼ੁਲਾਮ ਆਪਣੇ ਮਾਲਕਾਂ ਦਾ ਆਦਰ ਕਰਨ (1, 2)

      • ਝੂਠੇ ਸਿੱਖਿਅਕ ਅਤੇ ਪੈਸੇ ਨਾਲ ਪਿਆਰ (3-10)

      • ਪਰਮੇਸ਼ੁਰ ਦੇ ਬੰਦੇ ਨੂੰ ਹਿਦਾਇਤਾਂ (11-16)

      • ਚੰਗੇ ਕੰਮਾਂ ਵਿਚ ਲੱਗੇ ਰਹੋ (17-19)

      • ਅਮਾਨਤ ਦੀ ਰਾਖੀ ਕਰ (20, 21)

1 ਤਿਮੋਥਿਉਸ 6:1

ਹੋਰ ਹਵਾਲੇ

  • +ਰੋਮੀ 13:7; ਅਫ਼ 6:5; ਕੁਲੁ 3:22
  • +1 ਪਤ 2:13, 14

1 ਤਿਮੋਥਿਉਸ 6:2

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    9/15/2008, ਸਫ਼ਾ 31

1 ਤਿਮੋਥਿਉਸ 6:3

ਫੁਟਨੋਟ

  • *

    ਜਾਂ, “ਗੁਣਕਾਰੀ; ਫ਼ਾਇਦੇਮੰਦ।”

ਹੋਰ ਹਵਾਲੇ

  • +2 ਤਿਮੋ 1:13
  • +ਤੀਤੁ 1:1, 2

1 ਤਿਮੋਥਿਉਸ 6:4

ਫੁਟਨੋਟ

  • *

    ਜਾਂ, “ਦਾ ਜਨੂਨ ਸਵਾਰ ਰਹਿੰਦਾ ਹੈ।”

  • *

    ਜਾਂ, “ਗਾਲ਼ੀ-ਗਲੋਚ ਕਰਦੇ ਹਨ।”

ਹੋਰ ਹਵਾਲੇ

  • +1 ਕੁਰਿੰ 8:2
  • +2 ਤਿਮੋ 2:14; ਤੀਤੁ 1:10; 3:9

1 ਤਿਮੋਥਿਉਸ 6:5

ਹੋਰ ਹਵਾਲੇ

  • +2 ਕੁਰਿੰ 11:3; 2 ਤਿਮੋ 3:8; ਯਹੂ 10
  • +1 ਪਤ 5:2

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/15/2002, ਸਫ਼ਾ 12

1 ਤਿਮੋਥਿਉਸ 6:6

ਹੋਰ ਹਵਾਲੇ

  • +1 ਤਿਮੋ 4:8

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 37

    ਪਹਿਰਾਬੁਰਜ,

    1/1/2015, ਸਫ਼ਾ 15

    11/15/2011, ਸਫ਼ੇ 19-20

    6/1/2003, ਸਫ਼ਾ 9

1 ਤਿਮੋਥਿਉਸ 6:7

ਹੋਰ ਹਵਾਲੇ

  • +ਅੱਯੂ 1:21; ਜ਼ਬੂ 49:16, 17

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 37

1 ਤਿਮੋਥਿਉਸ 6:8

ਫੁਟਨੋਟ

  • *

    ਜਾਂ ਸੰਭਵ ਹੈ, “ਸਿਰ ਢਕਣ ਲਈ ਥਾਂ।”

ਹੋਰ ਹਵਾਲੇ

  • +ਕਹਾ 30:8, 9; ਇਬ 13:5

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    1/2022, ਸਫ਼ਾ 5

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 37

    ਪਹਿਰਾਬੁਰਜ,

    8/1/2003, ਸਫ਼ੇ 5-6

    6/1/2003, ਸਫ਼ਾ 9

    6/15/2001, ਸਫ਼ੇ 6-7

    1/1/1998, ਸਫ਼ਾ 31

    ਪਰਿਵਾਰਕ ਖ਼ੁਸ਼ੀ, ਸਫ਼ਾ 40

1 ਤਿਮੋਥਿਉਸ 6:9

ਹੋਰ ਹਵਾਲੇ

  • +ਮੱਤੀ 13:22
  • +ਕਹਾ 28:20, 22; ਯਾਕੂ 5:1

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    11/2019, ਸਫ਼ੇ 17-18

    ਪਹਿਰਾਬੁਰਜ,

    3/15/2011, ਸਫ਼ੇ 22-23

    5/1/1998, ਸਫ਼ੇ 5-6

    1/1/1998, ਸਫ਼ਾ 31

    7/1/1997, ਸਫ਼ਾ 25

1 ਤਿਮੋਥਿਉਸ 6:10

ਹੋਰ ਹਵਾਲੇ

  • +ਮੱਤੀ 6:24

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ, ਲੇਖ 166

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 37

    ਪਹਿਰਾਬੁਰਜ (ਸਟੱਡੀ),

    11/2019, ਸਫ਼ੇ 17-18

    ਜਾਗਰੂਕ ਬਣੋ!,

    5/2014, ਸਫ਼ਾ 4

    4/2009, ਸਫ਼ਾ 5

    1/2009, ਸਫ਼ਾ 6

    ਪਹਿਰਾਬੁਰਜ,

    1/1/2011, ਸਫ਼ਾ 4

    3/1/2002, ਸਫ਼ਾ 17

    6/15/2001, ਸਫ਼ੇ 5-6

    5/1/1998, ਸਫ਼ੇ 5-6

1 ਤਿਮੋਥਿਉਸ 6:11

ਹੋਰ ਹਵਾਲੇ

  • +ਕਹਾ 15:1; ਮੱਤੀ 5:5; ਗਲਾ 5:22, 23; ਕੁਲੁ 3:12; 1 ਪਤ 3:15

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    6/15/2008, ਸਫ਼ੇ 10, 12-15

    4/1/2003, ਸਫ਼ੇ 19-20

    6/15/2001, ਸਫ਼ੇ 7-8

1 ਤਿਮੋਥਿਉਸ 6:12

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    2/15/2004, ਸਫ਼ੇ 26-27

1 ਤਿਮੋਥਿਉਸ 6:13

ਹੋਰ ਹਵਾਲੇ

  • +ਮੱਤੀ 27:11; ਯੂਹੰ 18:33, 36; 19:10, 11

1 ਤਿਮੋਥਿਉਸ 6:14

ਹੋਰ ਹਵਾਲੇ

  • +2 ਥੱਸ 2:8; 2 ਤਿਮੋ 4:1, 8

1 ਤਿਮੋਥਿਉਸ 6:15

ਹੋਰ ਹਵਾਲੇ

  • +ਪ੍ਰਕਾ 17:14; 19:16

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    9/15/2008, ਸਫ਼ਾ 31

    9/1/2005, ਸਫ਼ਾ 27

1 ਤਿਮੋਥਿਉਸ 6:16

ਹੋਰ ਹਵਾਲੇ

  • +ਇਬ 7:15, 16
  • +ਰਸੂ 9:3; ਪ੍ਰਕਾ 1:13, 16
  • +ਯੂਹੰ 14:19; 1 ਪਤ 3:18

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    9/15/2008, ਸਫ਼ਾ 31

    9/1/2005, ਸਫ਼ਾ 27

1 ਤਿਮੋਥਿਉਸ 6:17

ਫੁਟਨੋਟ

  • *

    ਜਾਂ, “ਯੁਗ।” ਸ਼ਬਦਾਵਲੀ ਦੇਖੋ।

  • *

    ਜਾਂ, “ਹੁਕਮ।”

ਹੋਰ ਹਵਾਲੇ

  • +ਮੱਤੀ 13:22; ਮਰ 10:23
  • +ਉਪ 5:19; ਮੱਤੀ 6:33; ਯਾਕੂ 1:17

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    6/15/2013, ਸਫ਼ਾ 14

    8/1/2007, ਸਫ਼ੇ 24-25

    2/1/2004, ਸਫ਼ਾ 30

    6/15/2001, ਸਫ਼ਾ 8

1 ਤਿਮੋਥਿਉਸ 6:18

ਹੋਰ ਹਵਾਲੇ

  • +ਰੋਮੀ 12:13; 2 ਕੁਰਿੰ 8:14; ਯਾਕੂ 1:27

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    12/2021, ਸਫ਼ਾ 30

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 37

    ਪਹਿਰਾਬੁਰਜ,

    6/15/2013, ਸਫ਼ਾ 14

    6/15/2001, ਸਫ਼ਾ 8

    ਸਾਡੀ ਰਾਜ ਸੇਵਕਾਈ,

    7/2000, ਸਫ਼ਾ 3

1 ਤਿਮੋਥਿਉਸ 6:19

ਹੋਰ ਹਵਾਲੇ

  • +ਮੱਤੀ 6:20
  • +ਲੂਕਾ 16:9

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਕੀ ਸਿਖਾਉਂਦੀ ਹੈ?, ਸਫ਼ੇ 192-193

    ਪਹਿਰਾਬੁਰਜ,

    10/1/2007, ਸਫ਼ੇ 17-18

    6/15/2001, ਸਫ਼ਾ 8

    8/15/1999, ਸਫ਼ੇ 4-7

    ਸਾਡੀ ਰਾਜ ਸੇਵਕਾਈ,

    9/2003, ਸਫ਼ਾ 8

1 ਤਿਮੋਥਿਉਸ 6:20

ਹੋਰ ਹਵਾਲੇ

  • +2 ਤਿਮੋ 1:13, 14; 3:14; 4:5
  • +1 ਕੁਰਿੰ 2:13; 3:19; ਕੁਲੁ 2:8

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    9/2020, ਸਫ਼ੇ 26-30

    ਪਹਿਰਾਬੁਰਜ,

    12/1/2000, ਸਫ਼ਾ 30

    5/1/2000, ਸਫ਼ਾ 11

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

1 ਤਿਮੋ. 6:1ਰੋਮੀ 13:7; ਅਫ਼ 6:5; ਕੁਲੁ 3:22
1 ਤਿਮੋ. 6:11 ਪਤ 2:13, 14
1 ਤਿਮੋ. 6:32 ਤਿਮੋ 1:13
1 ਤਿਮੋ. 6:3ਤੀਤੁ 1:1, 2
1 ਤਿਮੋ. 6:41 ਕੁਰਿੰ 8:2
1 ਤਿਮੋ. 6:42 ਤਿਮੋ 2:14; ਤੀਤੁ 1:10; 3:9
1 ਤਿਮੋ. 6:52 ਕੁਰਿੰ 11:3; 2 ਤਿਮੋ 3:8; ਯਹੂ 10
1 ਤਿਮੋ. 6:51 ਪਤ 5:2
1 ਤਿਮੋ. 6:61 ਤਿਮੋ 4:8
1 ਤਿਮੋ. 6:7ਅੱਯੂ 1:21; ਜ਼ਬੂ 49:16, 17
1 ਤਿਮੋ. 6:8ਕਹਾ 30:8, 9; ਇਬ 13:5
1 ਤਿਮੋ. 6:9ਮੱਤੀ 13:22
1 ਤਿਮੋ. 6:9ਕਹਾ 28:20, 22; ਯਾਕੂ 5:1
1 ਤਿਮੋ. 6:10ਮੱਤੀ 6:24
1 ਤਿਮੋ. 6:11ਕਹਾ 15:1; ਮੱਤੀ 5:5; ਗਲਾ 5:22, 23; ਕੁਲੁ 3:12; 1 ਪਤ 3:15
1 ਤਿਮੋ. 6:13ਮੱਤੀ 27:11; ਯੂਹੰ 18:33, 36; 19:10, 11
1 ਤਿਮੋ. 6:142 ਥੱਸ 2:8; 2 ਤਿਮੋ 4:1, 8
1 ਤਿਮੋ. 6:15ਪ੍ਰਕਾ 17:14; 19:16
1 ਤਿਮੋ. 6:16ਇਬ 7:15, 16
1 ਤਿਮੋ. 6:16ਰਸੂ 9:3; ਪ੍ਰਕਾ 1:13, 16
1 ਤਿਮੋ. 6:16ਯੂਹੰ 14:19; 1 ਪਤ 3:18
1 ਤਿਮੋ. 6:17ਮੱਤੀ 13:22; ਮਰ 10:23
1 ਤਿਮੋ. 6:17ਉਪ 5:19; ਮੱਤੀ 6:33; ਯਾਕੂ 1:17
1 ਤਿਮੋ. 6:18ਰੋਮੀ 12:13; 2 ਕੁਰਿੰ 8:14; ਯਾਕੂ 1:27
1 ਤਿਮੋ. 6:19ਮੱਤੀ 6:20
1 ਤਿਮੋ. 6:19ਲੂਕਾ 16:9
1 ਤਿਮੋ. 6:202 ਤਿਮੋ 1:13, 14; 3:14; 4:5
1 ਤਿਮੋ. 6:201 ਕੁਰਿੰ 2:13; 3:19; ਕੁਲੁ 2:8
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਨਵੀਂ ਦੁਨੀਆਂ ਅਨੁਵਾਦ (bi7) ਵਿਚ ਪੜ੍ਹੋ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
1 ਤਿਮੋਥਿਉਸ 6:1-21

ਤਿਮੋਥਿਉਸ ਨੂੰ ਪਹਿਲੀ ਚਿੱਠੀ

6 ਗ਼ੁਲਾਮ ਆਪਣੇ ਮਾਲਕਾਂ ਦਾ ਦਿਲੋਂ ਆਦਰ ਕਰਦੇ ਰਹਿਣ+ ਤਾਂਕਿ ਪਰਮੇਸ਼ੁਰ ਦੇ ਨਾਂ ਅਤੇ ਉਸ ਦੀ ਸਿੱਖਿਆ ਦੀ ਨਿੰਦਿਆ ਨਾ ਹੋਵੇ।+ 2 ਇਸ ਤੋਂ ਇਲਾਵਾ, ਜਿਨ੍ਹਾਂ ਦੇ ਮਾਲਕ ਮਸੀਹੀ ਹਨ, ਉਹ ਇਹ ਸੋਚ ਕੇ ਆਪਣੇ ਮਾਲਕਾਂ ਦਾ ਨਿਰਾਦਰ ਨਾ ਕਰਨ ਕਿ ਉਹ ਉਨ੍ਹਾਂ ਦੇ ਮਸੀਹੀ ਭਰਾ ਹਨ। ਇਸ ਦੀ ਬਜਾਇ, ਉਨ੍ਹਾਂ ਨੂੰ ਹੋਰ ਵੀ ਮਨ ਲਾ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਚੰਗੇ ਕੰਮਾਂ ਤੋਂ ਉਨ੍ਹਾਂ ਦੇ ਪਿਆਰੇ ਮਸੀਹੀ ਭਰਾਵਾਂ ਨੂੰ ਫ਼ਾਇਦਾ ਹੁੰਦਾ ਹੈ।

ਤੂੰ ਇਹ ਗੱਲਾਂ ਸਿਖਾਉਂਦਾ ਰਹਿ ਅਤੇ ਨਸੀਹਤਾਂ ਦਿੰਦਾ ਰਹਿ। 3 ਜੇ ਕੋਈ ਇਨਸਾਨ ਗ਼ਲਤ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਹੀ* ਸਿੱਖਿਆ ਨਾਲ ਅਤੇ ਉਸ ਸਿੱਖਿਆ ਨਾਲ ਸਹਿਮਤ ਨਹੀਂ ਹੁੰਦਾ+ ਜਿਸ ਅਨੁਸਾਰ ਪਰਮੇਸ਼ੁਰ ਦੀ ਭਗਤੀ ਕੀਤੀ ਜਾਣੀ ਚਾਹੀਦੀ ਹੈ,+ 4 ਤਾਂ ਉਹ ਘਮੰਡ ਨਾਲ ਫੁੱਲ ਗਿਆ ਹੈ ਅਤੇ ਉਸ ਨੂੰ ਕਿਸੇ ਵੀ ਗੱਲ ਦੀ ਸਮਝ ਨਹੀਂ ਹੈ।+ ਉਹ ਵਾਦ-ਵਿਵਾਦ ਕਰਨ ਅਤੇ ਸ਼ਬਦਾਂ ਬਾਰੇ ਬਹਿਸ ਕਰਨ ਵਿਚ ਲੱਗਾ ਰਹਿੰਦਾ ਹੈ।*+ ਇਨ੍ਹਾਂ ਗੱਲਾਂ ਕਰਕੇ ਲੋਕ ਈਰਖਾ, ਝਗੜੇ ਅਤੇ ਇਕ-ਦੂਜੇ ਨੂੰ ਬਦਨਾਮ ਕਰਦੇ ਹਨ,* ਉਨ੍ਹਾਂ ਵਿਚ ਸ਼ੱਕ ਕਰਨ ਦੀ ਬੁਰੀ ਭਾਵਨਾ ਪੈਦਾ ਹੁੰਦੀ ਹੈ 5 ਅਤੇ ਉਹ ਛੋਟੀਆਂ-ਛੋਟੀਆਂ ਗੱਲਾਂ ʼਤੇ ਲੜਦੇ ਰਹਿੰਦੇ ਹਨ। ਇਹ ਸਾਰੇ ਕੰਮ ਉਹ ਲੋਕ ਕਰਦੇ ਹਨ ਜਿਨ੍ਹਾਂ ਦੇ ਮਨ ਭ੍ਰਿਸ਼ਟ ਹਨ+ ਅਤੇ ਜਿਨ੍ਹਾਂ ਨੇ ਸੱਚਾਈ ਨੂੰ ਛੱਡ ਦਿੱਤਾ ਹੈ। ਨਾਲੇ ਉਹ ਆਪਣੇ ਫ਼ਾਇਦੇ ਲਈ ਪਰਮੇਸ਼ੁਰ ਦੀ ਭਗਤੀ ਕਰਦੇ ਹਨ।+ 6 ਇਹ ਸੱਚ ਹੈ ਕਿ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ,+ ਬਸ਼ਰਤੇ ਕਿ ਜੋ ਕੁਝ ਸਾਡੇ ਕੋਲ ਹੈ, ਅਸੀਂ ਉਸੇ ਵਿਚ ਸੰਤੁਸ਼ਟ ਰਹੀਏ। 7 ਅਸੀਂ ਦੁਨੀਆਂ ਵਿਚ ਕੁਝ ਨਹੀਂ ਲਿਆਂਦਾ ਅਤੇ ਨਾ ਹੀ ਅਸੀਂ ਕੁਝ ਲੈ ਕੇ ਜਾਵਾਂਗੇ।+ 8 ਇਸ ਲਈ ਜੇ ਸਾਡੇ ਕੋਲ ਰੋਟੀ ਅਤੇ ਕੱਪੜਾ* ਹੈ, ਤਾਂ ਸਾਨੂੰ ਇਸ ਵਿਚ ਸੰਤੁਸ਼ਟ ਰਹਿਣਾ ਚਾਹੀਦਾ ਹੈ।+

9 ਪਰ ਜਿਹੜੇ ਇਨਸਾਨ ਅਮੀਰ ਬਣਨ ʼਤੇ ਤੁਲੇ ਹੋਏ ਹਨ, ਉਹ ਪਰੀਖਿਆਵਾਂ ਅਤੇ ਫੰਦਿਆਂ ਵਿਚ ਫਸ ਜਾਂਦੇ ਹਨ+ ਅਤੇ ਬਹੁਤ ਸਾਰੀਆਂ ਮੂਰਖਤਾ ਭਰੀਆਂ ਅਤੇ ਨੁਕਸਾਨਦੇਹ ਇੱਛਾਵਾਂ ਦੇ ਵੱਸ ਵਿਚ ਪੈ ਜਾਂਦੇ ਹਨ ਜਿਹੜੀਆਂ ਉਨ੍ਹਾਂ ਨੂੰ ਵਿਨਾਸ਼ ਅਤੇ ਬਰਬਾਦੀ ਦੇ ਸਮੁੰਦਰ ਵਿਚ ਡੋਬ ਦਿੰਦੀਆਂ ਹਨ।+ 10 ਪੈਸੇ ਨਾਲ ਪਿਆਰ ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹੈ। ਪੈਸੇ ਨਾਲ ਪਿਆਰ ਹੋਣ ਕਰਕੇ ਕਈਆਂ ਨੇ ਗੁਮਰਾਹ ਹੋ ਕੇ ਨਿਹਚਾ ਕਰਨੀ ਛੱਡ ਦਿੱਤੀ ਹੈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ ਨਾਲ ਵਿੰਨ੍ਹਿਆ ਹੈ।+

11 ਪਰ ਤੂੰ, ਪਰਮੇਸ਼ੁਰ ਦਿਆ ਬੰਦਿਆ, ਇਨ੍ਹਾਂ ਚੀਜ਼ਾਂ ਤੋਂ ਦੂਰ ਭੱਜ। ਇਸ ਦੀ ਬਜਾਇ, ਸਹੀ ਕੰਮ ਕਰਨ, ਪਰਮੇਸ਼ੁਰ ਦੀ ਭਗਤੀ ਕਰਨ ਅਤੇ ਨਿਹਚਾ, ਪਿਆਰ, ਧੀਰਜ ਤੇ ਨਰਮਾਈ ਵਰਗੇ ਗੁਣ ਪੈਦਾ ਕਰਨ ਦਾ ਜਤਨ ਕਰਦਾ ਰਹਿ।+ 12 ਮਸੀਹੀ ਸਿੱਖਿਆਵਾਂ ਦੀ ਰਾਖੀ ਕਰਨ ਲਈ ਚੰਗੀ ਲੜਾਈ ਲੜ। ਹਮੇਸ਼ਾ ਦੀ ਜ਼ਿੰਦਗੀ ਨੂੰ ਘੁੱਟ ਕੇ ਫੜ ਜਿਸ ਲਈ ਤੈਨੂੰ ਸੱਦਿਆ ਗਿਆ ਸੀ ਅਤੇ ਜਿਸ ਬਾਰੇ ਤੂੰ ਬਹੁਤ ਸਾਰੇ ਗਵਾਹਾਂ ਸਾਮ੍ਹਣੇ ਖੁੱਲ੍ਹ ਕੇ ਐਲਾਨ ਕੀਤਾ ਸੀ।

13 ਸਾਰਿਆਂ ਨੂੰ ਜੀਉਂਦਾ ਰੱਖਣ ਵਾਲੇ ਪਰਮੇਸ਼ੁਰ ਅਤੇ ਮਸੀਹ ਯਿਸੂ ਦੀ ਹਜ਼ੂਰੀ ਵਿਚ, ਜਿਸ ਨੇ ਪੁੰਤੀਅਸ ਪਿਲਾਤੁਸ ਸਾਮ੍ਹਣੇ ਵਧੀਆ ਢੰਗ ਨਾਲ ਗਵਾਹੀ ਦਿੱਤੀ ਸੀ,+ ਮੈਂ ਤੈਨੂੰ ਕਹਿੰਦਾ ਹਾਂ 14 ਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਤਕ ਤੂੰ ਬੇਦਾਗ਼ ਅਤੇ ਨਿਰਦੋਸ਼ ਰਹਿ ਕੇ ਉਸ ਹੁਕਮ ਦੀ ਪਾਲਣਾ ਕਰ ਜੋ ਮੈਂ ਤੈਨੂੰ ਦਿੱਤਾ ਸੀ।+ 15 ਖ਼ੁਸ਼ਦਿਲ ਅਤੇ ਇੱਕੋ-ਇਕ ਤਾਕਤਵਰ ਪ੍ਰਭੂ ਮਿਥੇ ਹੋਏ ਸਮੇਂ ਤੇ ਪ੍ਰਗਟ ਹੋਵੇਗਾ। ਉਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ।+ 16 ਸਿਰਫ਼ ਉਹੀ ਅਮਰ ਹੈ+ ਅਤੇ ਉਹ ਉਸ ਚਾਨਣ ਵਿਚ ਵੱਸਦਾ ਹੈ ਜਿਸ ਦੇ ਨੇੜੇ ਜਾਣਾ ਨਾਮੁਮਕਿਨ ਹੈ।+ ਉਸ ਨੂੰ ਕਿਸੇ ਇਨਸਾਨ ਨੇ ਨਾ ਹੀ ਦੇਖਿਆ ਹੈ ਅਤੇ ਨਾ ਹੀ ਦੇਖ ਸਕਦਾ ਹੈ।+ ਉਸੇ ਦਾ ਆਦਰ ਹੋਵੇ ਅਤੇ ਤਾਕਤ ਹਮੇਸ਼ਾ ਉਸੇ ਦੀ ਰਹੇ। ਆਮੀਨ।

17 ਜਿਹੜੇ ਇਸ ਜ਼ਮਾਨੇ* ਵਿਚ ਅਮੀਰ ਹਨ, ਉਨ੍ਹਾਂ ਨੂੰ ਹਿਦਾਇਤ* ਦੇ ਕਿ ਉਹ ਹੰਕਾਰ ਨਾ ਕਰਨ ਅਤੇ ਨਾ ਹੀ ਧਨ-ਦੌਲਤ ਉੱਤੇ ਉਮੀਦ ਰੱਖਣ ਜਿਸ ਦਾ ਕੋਈ ਭਰੋਸਾ ਨਹੀਂ ਹੈ,+ ਸਗੋਂ ਪਰਮੇਸ਼ੁਰ ਉੱਤੇ ਉਮੀਦ ਰੱਖਣ ਜਿਹੜਾ ਸਾਨੂੰ ਦਿਲ ਖੋਲ੍ਹ ਕੇ ਸਾਰੀਆਂ ਚੀਜ਼ਾਂ ਦਿੰਦਾ ਹੈ ਜਿਨ੍ਹਾਂ ਦਾ ਅਸੀਂ ਮਜ਼ਾ ਲੈਂਦੇ ਹਾਂ।+ 18 ਨਾਲੇ ਉਨ੍ਹਾਂ ਨੂੰ ਕਹਿ ਕਿ ਉਹ ਭਲਾਈ ਕਰਨ, ਚੰਗੇ ਕੰਮਾਂ ਵਿਚ ਲੱਗੇ ਰਹਿਣ, ਖੁੱਲ੍ਹੇ ਦਿਲ ਵਾਲੇ ਬਣਨ ਅਤੇ ਦੂਸਰਿਆਂ ਨਾਲ ਆਪਣਾ ਸਭ ਕੁਝ ਸਾਂਝਾ ਕਰਨ ਲਈ ਤਿਆਰ ਰਹਿਣ।+ 19 ਇਸ ਤਰ੍ਹਾਂ ਕਰ ਕੇ ਉਹ ਆਪਣੇ ਲਈ ਪਰਮੇਸ਼ੁਰ ਵੱਲੋਂ ਮਿਲਿਆ ਖ਼ਜ਼ਾਨਾ ਇਕੱਠਾ ਕਰਦੇ ਹਨ ਯਾਨੀ ਭਵਿੱਖ ਲਈ ਇਕ ਚੰਗੀ ਨੀਂਹ ਧਰਦੇ ਹਨ+ ਤਾਂਕਿ ਉਹ ਅਸਲੀ ਜ਼ਿੰਦਗੀ ਨੂੰ ਘੁੱਟ ਕੇ ਫੜ ਸਕਣ।+

20 ਪਿਆਰੇ ਤਿਮੋਥਿਉਸ, ਉਸ ਅਮਾਨਤ ਦੀ ਰਾਖੀ ਕਰ ਜੋ ਤੈਨੂੰ ਸੌਂਪੀ ਗਈ ਹੈ,+ ਉਨ੍ਹਾਂ ਖੋਖਲੀਆਂ ਗੱਲਾਂ ਤੋਂ ਦੂਰ ਰਹਿ ਜੋ ਪਵਿੱਤਰ ਗੱਲਾਂ ਦੇ ਉਲਟ ਹਨ ਅਤੇ ਝੂਠੇ “ਗਿਆਨ” ਦੇ ਉਲਟ ਵਿਚਾਰਾਂ ਤੋਂ ਵੀ ਦੂਰ ਰਹਿ।+ 21 ਅਜਿਹੇ ਗਿਆਨ ਦਾ ਦਿਖਾਵਾ ਕਰ ਕੇ ਕੁਝ ਲੋਕਾਂ ਨੇ ਨਿਹਚਾ ਕਰਨੀ ਛੱਡ ਦਿੱਤੀ ਹੈ।

ਪਰਮੇਸ਼ੁਰ ਦੀ ਅਪਾਰ ਕਿਰਪਾ ਤੁਹਾਡੇ ʼਤੇ ਹੋਵੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ