ਜ਼ਬੂਰ
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। ਦਾਊਦ ਦਾ ਜ਼ਬੂਰ।
131 ਹੇ ਯਹੋਵਾਹ, ਮੇਰੇ ਦਿਲ ਵਿਚ ਹੰਕਾਰ ਨਹੀਂ ਹੈ
ਅਤੇ ਨਾ ਹੀ ਮੇਰੀਆਂ ਅੱਖਾਂ ਵਿਚ ਘਮੰਡ ਹੈ;+
ਨਾ ਹੀ ਮੈਂ ਵੱਡੀਆਂ-ਵੱਡੀਆਂ ਚੀਜ਼ਾਂ ਦੀ ਖ਼ਾਹਸ਼ ਰੱਖਦਾ ਹਾਂ+
ਅਤੇ ਨਾ ਹੀ ਉਹ ਚੀਜ਼ਾਂ ਚਾਹੁੰਦਾ ਹਾਂ ਜੋ ਮੇਰੀ ਪਹੁੰਚ ਤੋਂ ਬਾਹਰ ਹਨ।
2 ਇਸ ਦੀ ਬਜਾਇ, ਮੈਂ ਆਪਣੇ ਆਪ ਨੂੰ ਸ਼ਾਂਤ ਕੀਤਾ ਹੈ ਅਤੇ ਚੁੱਪ ਕਰਾਇਆ ਹੈ,+
ਜਿਵੇਂ ਇਕ ਦੁੱਧੋਂ ਛੁਡਾਇਆ ਬੱਚਾ ਆਪਣੀ ਮਾਂ ਕੋਲ ਸ਼ਾਂਤ ਰਹਿੰਦਾ ਹੈ;
ਹਾਂ, ਮੈਂ ਦੁੱਧੋਂ ਛੁਡਾਏ ਬੱਚੇ ਵਾਂਗ ਸੰਤੁਸ਼ਟ ਹਾਂ।
3 ਹੁਣ ਅਤੇ ਸਦਾ ਲਈ
ਇਜ਼ਰਾਈਲ ਯਹੋਵਾਹ ਦੀ ਉਡੀਕ ਕਰੇ।+