ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਕੁਰਿੰਥੀਆਂ 13
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

2 ਕੁਰਿੰਥੀਆਂ—ਅਧਿਆਵਾਂ ਦਾ ਸਾਰ

      • ਚੇਤਾਵਨੀਆਂ ਅਤੇ ਹੱਲਾਸ਼ੇਰੀ (1-14)

        • “ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ” (5)

        • ਆਪਣੇ ਆਪ ਨੂੰ ਸੁਧਾਰਦੇ ਰਹੋ; ਇੱਕੋ ਸੋਚ ਰੱਖੋ (11)

2 ਕੁਰਿੰਥੀਆਂ 13:1

ਹੋਰ ਹਵਾਲੇ

  • +ਬਿਵ 19:15; ਮੱਤੀ 18:16

2 ਕੁਰਿੰਥੀਆਂ 13:4

ਫੁਟਨੋਟ

  • *

    ਯਾਨੀ, ਇਨਸਾਨ।

ਹੋਰ ਹਵਾਲੇ

  • +ਰੋਮੀ 6:4; 1 ਪਤ 3:18
  • +1 ਕੁਰਿੰ 6:14
  • +2 ਤਿਮੋ 2:11, 12

2 ਕੁਰਿੰਥੀਆਂ 13:5

ਹੋਰ ਹਵਾਲੇ

  • +1 ਕੁਰਿੰ 11:28; ਗਲਾ 6:4

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    3/2024, ਸਫ਼ੇ 12-13

    ਪਹਿਰਾਬੁਰਜ (ਸਟੱਡੀ),

    1/2023, ਸਫ਼ਾ 10

    ਪਹਿਰਾਬੁਰਜ (ਸਟੱਡੀ),

    1/2018, ਸਫ਼ਾ 13

    ਪਹਿਰਾਬੁਰਜ,

    7/15/2014, ਸਫ਼ਾ 11

    3/15/2014, ਸਫ਼ਾ 13

    7/15/2008, ਸਫ਼ਾ 28

    7/15/2005, ਸਫ਼ੇ 21-25

    2/15/2005, ਸਫ਼ਾ 13

    9/15/2002, ਸਫ਼ਾ 18

    4/15/1999, ਸਫ਼ੇ 19-21

    1/1/1998, ਸਫ਼ਾ 28

2 ਕੁਰਿੰਥੀਆਂ 13:8

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    6/1/1997, ਸਫ਼ਾ 9

2 ਕੁਰਿੰਥੀਆਂ 13:10

ਹੋਰ ਹਵਾਲੇ

  • +1 ਕੁਰਿੰ 4:21

2 ਕੁਰਿੰਥੀਆਂ 13:11

ਹੋਰ ਹਵਾਲੇ

  • +2 ਕੁਰਿੰ 1:3, 4
  • +ਫ਼ਿਲਿ 2:2
  • +1 ਥੱਸ 5:13; ਯਾਕੂ 3:17; 1 ਪਤ 3:11; 2 ਪਤ 3:14
  • +1 ਕੁਰਿੰ 14:33

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    11/2020, ਸਫ਼ੇ 18-23

2 ਕੁਰਿੰਥੀਆਂ 13:14

ਫੁਟਨੋਟ

  • *

    ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

2 ਕੁਰਿੰ. 13:1ਬਿਵ 19:15; ਮੱਤੀ 18:16
2 ਕੁਰਿੰ. 13:4ਰੋਮੀ 6:4; 1 ਪਤ 3:18
2 ਕੁਰਿੰ. 13:41 ਕੁਰਿੰ 6:14
2 ਕੁਰਿੰ. 13:42 ਤਿਮੋ 2:11, 12
2 ਕੁਰਿੰ. 13:51 ਕੁਰਿੰ 11:28; ਗਲਾ 6:4
2 ਕੁਰਿੰ. 13:101 ਕੁਰਿੰ 4:21
2 ਕੁਰਿੰ. 13:112 ਕੁਰਿੰ 1:3, 4
2 ਕੁਰਿੰ. 13:11ਫ਼ਿਲਿ 2:2
2 ਕੁਰਿੰ. 13:111 ਥੱਸ 5:13; ਯਾਕੂ 3:17; 1 ਪਤ 3:11; 2 ਪਤ 3:14
2 ਕੁਰਿੰ. 13:111 ਕੁਰਿੰ 14:33
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਨਵੀਂ ਦੁਨੀਆਂ ਅਨੁਵਾਦ (bi7) ਵਿਚ ਪੜ੍ਹੋ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
2 ਕੁਰਿੰਥੀਆਂ 13:1-14

ਕੁਰਿੰਥੀਆਂ ਨੂੰ ਦੂਜੀ ਚਿੱਠੀ

13 ਹੁਣ ਮੈਂ ਤੀਸਰੀ ਵਾਰ ਤੁਹਾਡੇ ਕੋਲ ਆ ਰਿਹਾ ਹਾਂ। “ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ʼਤੇ ਹੀ ਹਰ ਮਸਲੇ ਦਾ ਫ਼ੈਸਲਾ ਕੀਤਾ ਜਾਵੇ।”+ 2 ਭਾਵੇਂ ਮੈਂ ਤੁਹਾਡੇ ਨਾਲ ਨਹੀਂ ਹਾਂ, ਫਿਰ ਵੀ ਮੇਰੀਆਂ ਗੱਲਾਂ ਨੂੰ ਇਸ ਤਰ੍ਹਾਂ ਲਓ ਜਿਵੇਂ ਮੈਂ ਦੂਜੀ ਵਾਰ ਤੁਹਾਡੇ ਨਾਲ ਹੋਵਾਂ। ਜਿਨ੍ਹਾਂ ਲੋਕਾਂ ਨੇ ਪਹਿਲਾਂ ਪਾਪ ਕੀਤਾ ਸੀ, ਮੈਂ ਉਨ੍ਹਾਂ ਨੂੰ ਅਤੇ ਬਾਕੀ ਸਾਰਿਆਂ ਨੂੰ ਦੁਬਾਰਾ ਚੇਤਾਵਨੀ ਦਿੰਦਾ ਹਾਂ ਕਿ ਜੇ ਮੈਂ ਫਿਰ ਕਦੇ ਆਇਆ, ਤਾਂ ਮੈਂ ਪਾਪ ਕਰਨ ਵਾਲਿਆਂ ਨੂੰ ਨਹੀਂ ਬਖ਼ਸ਼ਾਂਗਾ। 3 ਇਸ ਤੋਂ ਤੁਹਾਨੂੰ ਇਹ ਸਬੂਤ ਮਿਲ ਜਾਵੇਗਾ ਕਿ ਮਸੀਹ ਸੱਚ-ਮੁੱਚ ਮੇਰੇ ਰਾਹੀਂ ਗੱਲ ਕਰਦਾ ਹੈ। ਮਸੀਹ ਤੁਹਾਡੇ ਨਾਲ ਪੇਸ਼ ਆਉਣ ਵੇਲੇ ਕਮਜ਼ੋਰ ਨਹੀਂ ਹੈ, ਸਗੋਂ ਸ਼ਕਤੀਸ਼ਾਲੀ ਹੈ। 4 ਇਹ ਸੱਚ ਹੈ ਕਿ ਕਮਜ਼ੋਰ* ਹੋਣ ਕਰਕੇ ਉਸ ਨੂੰ ਸੂਲ਼ੀ ʼਤੇ ਟੰਗਿਆ ਗਿਆ ਸੀ, ਪਰ ਉਹ ਪਰਮੇਸ਼ੁਰ ਦੀ ਤਾਕਤ ਸਦਕਾ ਹੁਣ ਜੀਉਂਦਾ ਹੈ।+ ਇਹ ਵੀ ਸੱਚ ਹੈ ਕਿ ਅਸੀਂ ਵੀ ਕਮਜ਼ੋਰ ਹਾਂ ਜਿਵੇਂ ਉਹ ਪਹਿਲਾਂ ਕਮਜ਼ੋਰ ਸੀ, ਪਰ ਪਰਮੇਸ਼ੁਰ ਦੀ ਤਾਕਤ ਸਦਕਾ+ ਹੀ ਅਸੀਂ ਉਸ ਦੇ ਨਾਲ ਜੀਵਨ ਗੁਜ਼ਾਰਾਂਗੇ+ ਜੋ ਤੁਹਾਡੇ ਉੱਤੇ ਕੰਮ ਕਰਦੀ ਹੈ।

5 ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ; ਆਪਣੀ ਜਾਂਚ ਕਰਦੇ ਰਹੋ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ।+ ਜਾਂ ਕੀ ਤੁਹਾਨੂੰ ਅਹਿਸਾਸ ਨਹੀਂ ਹੈ ਕਿ ਯਿਸੂ ਮਸੀਹ ਤੁਹਾਡੇ ਨਾਲ ਏਕਤਾ ਵਿਚ ਬੱਝਾ ਹੋਇਆ ਹੈ? ਜੇ ਨਹੀਂ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਨਾਮਨਜ਼ੂਰ ਕੀਤਾ ਗਿਆ ਹੈ। 6 ਸਾਨੂੰ ਨਾਮਨਜ਼ੂਰ ਨਹੀਂ ਕੀਤਾ ਗਿਆ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇਗਾ।

7 ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਵੀ ਗ਼ਲਤ ਕੰਮ ਨਾ ਕਰੋ। ਮੇਰਾ ਮਕਸਦ ਦੂਜਿਆਂ ਨੂੰ ਇਹ ਦਿਖਾਉਣਾ ਨਹੀਂ ਹੈ ਕਿ ਸਾਨੂੰ ਮਨਜ਼ੂਰ ਕੀਤਾ ਗਿਆ ਹੈ, ਸਗੋਂ ਇਹ ਹੈ ਕਿ ਤੁਸੀਂ ਸਹੀ ਕੰਮ ਕਰੋ, ਭਾਵੇਂ ਦੂਸਰਿਆਂ ਨੂੰ ਲੱਗੇ ਕਿ ਸਾਨੂੰ ਨਾਮਨਜ਼ੂਰ ਕੀਤਾ ਗਿਆ ਹੈ। 8 ਅਸੀਂ ਸੱਚਾਈ ਦੇ ਖ਼ਿਲਾਫ਼ ਕੁਝ ਨਹੀਂ ਕਰ ਸਕਦੇ, ਪਰ ਸਿਰਫ਼ ਸੱਚਾਈ ਲਈ ਕੁਝ ਕਰ ਸਕਦੇ ਹਾਂ। 9 ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ ਅਤੇ ਤੁਸੀਂ ਤਾਕਤਵਰ ਹੁੰਦੇ ਹੋ, ਤਾਂ ਸਾਨੂੰ ਹਮੇਸ਼ਾ ਖ਼ੁਸ਼ੀ ਹੁੰਦੀ ਹੈ। ਅਸੀਂ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਸੁਧਾਰਦੇ ਰਹੋ। 10 ਮੈਂ ਤੁਹਾਡੇ ਤੋਂ ਦੂਰ ਹੁੰਦੇ ਹੋਏ ਇਹ ਗੱਲਾਂ ਇਸ ਕਰਕੇ ਲਿਖੀਆਂ ਹਨ ਤਾਂਕਿ ਜਦੋਂ ਮੈਂ ਤੁਹਾਡੇ ਨਾਲ ਹੋਵਾਂ, ਤਾਂ ਮੈਨੂੰ ਆਪਣੇ ਅਧਿਕਾਰ ਨੂੰ ਸਖ਼ਤੀ ਨਾਲ ਨਾ ਵਰਤਣਾ ਪਵੇ।+ ਪ੍ਰਭੂ ਨੇ ਮੈਨੂੰ ਇਹ ਅਧਿਕਾਰ ਤੁਹਾਨੂੰ ਤਕੜਾ ਕਰਨ ਲਈ ਦਿੱਤਾ ਹੈ, ਨਾ ਕਿ ਤੁਹਾਡਾ ਹੌਸਲਾ ਢਾਹੁਣ ਲਈ।

11 ਅਖ਼ੀਰ ਵਿਚ, ਭਰਾਵੋ, ਮੈਂ ਤੁਹਾਨੂੰ ਹੱਲਾਸ਼ੇਰੀ ਦਿੰਦਾ ਹਾਂ ਕਿ ਤੁਸੀਂ ਹਮੇਸ਼ਾ ਖ਼ੁਸ਼ ਰਹੋ, ਆਪਣੇ ਆਪ ਨੂੰ ਸੁਧਾਰਦੇ ਰਹੋ, ਦਿਲਾਸਾ ਪਾਉਂਦੇ ਰਹੋ,+ ਇੱਕੋ ਜਿਹੀ ਸੋਚ ਰੱਖੋ+ ਅਤੇ ਸ਼ਾਂਤੀ ਨਾਲ ਰਹੋ।+ ਪਿਆਰ ਤੇ ਸ਼ਾਂਤੀ ਦਾ ਪਰਮੇਸ਼ੁਰ+ ਤੁਹਾਡੇ ਨਾਲ ਹੋਵੇਗਾ। 12 ਪਿਆਰ ਨਾਲ ਚੁੰਮ ਕੇ ਇਕ-ਦੂਸਰੇ ਦਾ ਸੁਆਗਤ ਕਰੋ। 13 ਸਾਰੇ ਪਵਿੱਤਰ ਸੇਵਕਾਂ ਵੱਲੋਂ ਤੁਹਾਨੂੰ ਨਮਸਕਾਰ।

14 ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਅਤੇ ਪਰਮੇਸ਼ੁਰ ਦਾ ਪਿਆਰ ਅਤੇ ਪਵਿੱਤਰ ਸ਼ਕਤੀ* ਤੁਹਾਡੇ ਸਾਰਿਆਂ ਨਾਲ ਹੋਵੇ ਜਿਸ ਤੋਂ ਸਾਨੂੰ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ