ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਹਿਜ਼ਕੀਏਲ 6
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਹਿਜ਼ਕੀਏਲ—ਅਧਿਆਵਾਂ ਦਾ ਸਾਰ

      • ਇਜ਼ਰਾਈਲ ਦੇ ਪਹਾੜਾਂ ਦੇ ਖ਼ਿਲਾਫ਼ (1-14)

        • ਘਿਣਾਉਣੀਆਂ ਮੂਰਤਾਂ ਦੀ ਬੇਇੱਜ਼ਤੀ (4-6)

        • “ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ”  (7)

ਹਿਜ਼ਕੀਏਲ 6:4

ਫੁਟਨੋਟ

  • *

    ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।

ਹੋਰ ਹਵਾਲੇ

  • +ਯਸਾ 27:9
  • +ਲੇਵੀ 26:30

ਹਿਜ਼ਕੀਏਲ 6:5

ਹੋਰ ਹਵਾਲੇ

  • +ਯਿਰ 8:1, 2

ਹਿਜ਼ਕੀਏਲ 6:6

ਹੋਰ ਹਵਾਲੇ

  • +ਯਿਰ 2:15; 32:29; ਮੀਕਾ 3:12
  • +ਹਿਜ਼ 16:39

ਹਿਜ਼ਕੀਏਲ 6:7

ਹੋਰ ਹਵਾਲੇ

  • +ਯਿਰ 14:18
  • +ਹਿਜ਼ 7:4

ਇੰਡੈਕਸ

  • ਰਿਸਰਚ ਬਰੋਸ਼ਰ

    ਸ਼ੁੱਧ ਭਗਤੀ, ਸਫ਼ਾ 77

ਹਿਜ਼ਕੀਏਲ 6:8

ਹੋਰ ਹਵਾਲੇ

  • +ਯਿਰ 30:10; 44:28; ਹਿਜ਼ 14:22

ਹਿਜ਼ਕੀਏਲ 6:9

ਫੁਟਨੋਟ

  • *

    ਜਾਂ, “ਉਨ੍ਹਾਂ ਨੇ ਹਰਾਮਕਾਰੀ ਕੀਤੀ ਸੀ; ਖੁੱਲ੍ਹੇ-ਆਮ ਸਰੀਰਕ ਸੰਬੰਧ ਬਣਾਏ ਸਨ।”

ਹੋਰ ਹਵਾਲੇ

  • +ਬਿਵ 30:1, 2; ਜ਼ਬੂ 137:1
  • +ਜ਼ਬੂ 78:40, 41; ਯਸਾ 63:10
  • +ਗਿਣ 15:39
  • +ਹਿਜ਼ 20:43; 36:31

ਇੰਡੈਕਸ

  • ਰਿਸਰਚ ਬਰੋਸ਼ਰ

    ਸ਼ੁੱਧ ਭਗਤੀ, ਸਫ਼ੇ 98-100

ਹਿਜ਼ਕੀਏਲ 6:10

ਹੋਰ ਹਵਾਲੇ

  • +ਹਿਜ਼ 33:29; ਦਾਨੀ 9:12; ਜ਼ਕ 1:6

ਹਿਜ਼ਕੀਏਲ 6:11

ਹੋਰ ਹਵਾਲੇ

  • +ਯਿਰ 15:2; 16:4; ਹਿਜ਼ 5:12

ਹਿਜ਼ਕੀਏਲ 6:12

ਹੋਰ ਹਵਾਲੇ

  • +ਹਿਜ਼ 5:13

ਹਿਜ਼ਕੀਏਲ 6:13

ਹੋਰ ਹਵਾਲੇ

  • +ਯਿਰ 8:2
  • +ਹਿਜ਼ 20:28
  • +ਹਿਜ਼ 12:15

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਹਿਜ਼. 6:4ਯਸਾ 27:9
ਹਿਜ਼. 6:4ਲੇਵੀ 26:30
ਹਿਜ਼. 6:5ਯਿਰ 8:1, 2
ਹਿਜ਼. 6:6ਯਿਰ 2:15; 32:29; ਮੀਕਾ 3:12
ਹਿਜ਼. 6:6ਹਿਜ਼ 16:39
ਹਿਜ਼. 6:7ਯਿਰ 14:18
ਹਿਜ਼. 6:7ਹਿਜ਼ 7:4
ਹਿਜ਼. 6:8ਯਿਰ 30:10; 44:28; ਹਿਜ਼ 14:22
ਹਿਜ਼. 6:9ਬਿਵ 30:1, 2; ਜ਼ਬੂ 137:1
ਹਿਜ਼. 6:9ਜ਼ਬੂ 78:40, 41; ਯਸਾ 63:10
ਹਿਜ਼. 6:9ਗਿਣ 15:39
ਹਿਜ਼. 6:9ਹਿਜ਼ 20:43; 36:31
ਹਿਜ਼. 6:10ਹਿਜ਼ 33:29; ਦਾਨੀ 9:12; ਜ਼ਕ 1:6
ਹਿਜ਼. 6:11ਯਿਰ 15:2; 16:4; ਹਿਜ਼ 5:12
ਹਿਜ਼. 6:12ਹਿਜ਼ 5:13
ਹਿਜ਼. 6:13ਯਿਰ 8:2
ਹਿਜ਼. 6:13ਹਿਜ਼ 20:28
ਹਿਜ਼. 6:13ਹਿਜ਼ 12:15
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਹਿਜ਼ਕੀਏਲ 6:1-14

ਹਿਜ਼ਕੀਏਲ

6 ਮੈਨੂੰ ਦੁਬਾਰਾ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਪਹਾੜਾਂ ਵੱਲ ਮੂੰਹ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਭਵਿੱਖਬਾਣੀ ਕਰ। 3 ਤੂੰ ਕਹੀਂ, ‘ਹੇ ਇਜ਼ਰਾਈਲ ਦੇ ਪਹਾੜੋ, ਸਾਰੇ ਜਹਾਨ ਦੇ ਮਾਲਕ ਯਹੋਵਾਹ ਦਾ ਸੰਦੇਸ਼ ਸੁਣੋ: ਸਾਰੇ ਜਹਾਨ ਦਾ ਮਾਲਕ ਯਹੋਵਾਹ ਪਹਾੜਾਂ, ਪਹਾੜੀਆਂ, ਨਦੀਆਂ ਅਤੇ ਘਾਟੀਆਂ ਨੂੰ ਕਹਿੰਦਾ ਹੈ: “ਦੇਖੋ! ਮੈਂ ਤੁਹਾਡੇ ਖ਼ਿਲਾਫ਼ ਤਲਵਾਰ ਘੱਲਾਂਗਾ ਅਤੇ ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਢਾਹ ਦਿਆਂਗਾ। 4 ਤੁਹਾਡੀਆਂ ਵੇਦੀਆਂ ਢਾਹ ਦਿੱਤੀਆਂ ਜਾਣਗੀਆਂ ਅਤੇ ਤੁਹਾਡੀਆਂ ਧੂਪ ਦੀਆਂ ਵੇਦੀਆਂ ਤੋੜ ਦਿੱਤੀਆਂ ਜਾਣਗੀਆਂ+ ਅਤੇ ਮੈਂ ਤਲਵਾਰ ਨਾਲ ਵੱਢੇ ਲੋਕਾਂ ਨੂੰ ਤੁਹਾਡੀਆਂ ਘਿਣਾਉਣੀਆਂ ਮੂਰਤਾਂ* ਦੇ ਅੱਗੇ ਸੁੱਟਾਂਗਾ।+ 5 ਮੈਂ ਇਜ਼ਰਾਈਲ ਦੇ ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੀਆਂ ਘਿਣਾਉਣੀਆਂ ਮੂਰਤਾਂ ਅੱਗੇ ਸੁੱਟਾਂਗਾ ਅਤੇ ਤੁਹਾਡੀਆਂ ਹੱਡੀਆਂ ਤੁਹਾਡੀਆਂ ਵੇਦੀਆਂ ਦੇ ਆਲੇ-ਦੁਆਲੇ ਖਿਲਾਰਾਂਗਾ।+ 6 ਤੁਸੀਂ ਜਿੱਥੇ ਕਿਤੇ ਵੀ ਵੱਸਦੇ ਹੋ, ਉੱਥੇ ਦੇ ਸ਼ਹਿਰ ਤਬਾਹ ਕਰ ਦਿੱਤੇ ਜਾਣਗੇ,+ ਉੱਚੀਆਂ ਥਾਵਾਂ ਢਾਹ ਦਿੱਤੀਆਂ ਜਾਣਗੀਆਂ ਅਤੇ ਉਹ ਬਰਬਾਦ ਪਈਆਂ ਰਹਿਣਗੀਆਂ।+ ਤੁਹਾਡੀਆਂ ਵੇਦੀਆਂ ਨੂੰ ਢਾਹ ਕੇ ਚਕਨਾਚੂਰ ਕਰ ਦਿੱਤਾ ਜਾਵੇਗਾ, ਤੁਹਾਡੀਆਂ ਘਿਣਾਉਣੀਆਂ ਮੂਰਤਾਂ ਨੂੰ ਨਾਸ਼ ਕੀਤਾ ਜਾਵੇਗਾ, ਤੁਹਾਡੀਆਂ ਧੂਪ ਦੀਆਂ ਵੇਦੀਆਂ ਤੋੜ ਦਿੱਤੀਆਂ ਜਾਣਗੀਆਂ ਅਤੇ ਤੁਹਾਡੇ ਹੱਥਾਂ ਦੇ ਕੰਮਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ। 7 ਤਲਵਾਰ ਨਾਲ ਵੱਢੇ ਗਏ ਲੋਕਾਂ ਦੀਆਂ ਲਾਸ਼ਾਂ ਤੁਹਾਡੇ ਵਿਚ ਪਈਆਂ ਰਹਿਣਗੀਆਂ+ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+

8 “‘“ਪਰ ਮੈਂ ਕੁਝ ਲੋਕਾਂ ਨੂੰ ਛੱਡ ਦਿਆਂਗਾ ਕਿਉਂਕਿ ਜਦੋਂ ਤੁਹਾਨੂੰ ਹੋਰ ਦੇਸ਼ਾਂ ਵਿਚ ਖਿੰਡਾ ਦਿੱਤਾ ਜਾਵੇਗਾ, ਤਾਂ ਤੁਹਾਡੇ ਵਿੱਚੋਂ ਕੁਝ ਜਣੇ ਹੋਰ ਕੌਮਾਂ ਵਿਚ ਹੋਣ ਕਰਕੇ ਤਲਵਾਰ ਤੋਂ ਬਚ ਜਾਣਗੇ।+ 9 ਜਦੋਂ ਬਚੇ ਹੋਏ ਲੋਕ ਹੋਰ ਕੌਮਾਂ ਵਿਚ ਗ਼ੁਲਾਮ ਹੋਣਗੇ, ਤਾਂ ਉਹ ਉੱਥੇ ਮੈਨੂੰ ਯਾਦ ਕਰਨਗੇ।+ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਜਦੋਂ ਉਹ ਦਿਲੋਂ ਮੇਰੇ ਤੋਂ ਦੂਰ ਹੋ ਗਏ ਸਨ ਅਤੇ ਉਨ੍ਹਾਂ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਸੀ*+ ਅਤੇ ਉਹ ਹਵਸ ਭਰੀਆਂ ਨਜ਼ਰਾਂ ਨਾਲ ਆਪਣੀਆਂ ਘਿਣਾਉਣੀਆਂ ਮੂਰਤਾਂ ਨੂੰ ਦੇਖਦੇ ਸਨ,+ ਤਾਂ ਮੇਰਾ ਦਿਲ ਕਿੰਨਾ ਤੜਫਿਆ ਸੀ। ਉਹ ਆਪਣੇ ਸਾਰੇ ਦੁਸ਼ਟ ਅਤੇ ਘਿਣਾਉਣੇ ਕੰਮਾਂ ਕਰਕੇ ਸ਼ਰਮਿੰਦੇ ਹੋਣਗੇ ਅਤੇ ਉਨ੍ਹਾਂ ਕੰਮਾਂ ਨਾਲ ਘਿਰਣਾ ਕਰਨਗੇ।+ 10 ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ ਅਤੇ ਮੈਂ ਉਨ੍ਹਾਂ ਨੂੰ ਤਬਾਹ ਕਰਨ ਦੀਆਂ ਫੋਕੀਆਂ ਧਮਕੀਆਂ ਨਹੀਂ ਦਿੱਤੀਆਂ ਸਨ।”’+

11 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਦੁੱਖ ਦੇ ਮਾਰੇ ਆਪਣੇ ਹੱਥ ʼਤੇ ਹੱਥ ਮਾਰ ਅਤੇ ਆਪਣੇ ਪੈਰ ਪਟਕਾ-ਪਟਕਾ ਕੇ ਜ਼ਮੀਨ ʼਤੇ ਮਾਰ ਅਤੇ ਇਜ਼ਰਾਈਲ ਦੇ ਘਰਾਣੇ ਦੇ ਸਾਰੇ ਦੁਸ਼ਟ ਅਤੇ ਘਿਣਾਉਣੇ ਕੰਮਾਂ ਕਰਕੇ ਸੋਗ ਮਨਾ ਕਿਉਂਕਿ ਉਹ ਤਲਵਾਰ, ਕਾਲ਼ ਅਤੇ ਮਹਾਂਮਾਰੀ ਨਾਲ ਮਰਨਗੇ।+ 12 ਜਿਹੜਾ ਦੂਰ ਹੋਵੇਗਾ, ਉਹ ਮਹਾਂਮਾਰੀ ਨਾਲ ਮਰੇਗਾ, ਜਿਹੜਾ ਨੇੜੇ ਹੋਵੇਗਾ, ਉਹ ਤਲਵਾਰ ਨਾਲ ਮਰੇਗਾ ਅਤੇ ਜਿਹੜਾ ਇਨ੍ਹਾਂ ਦੋਵਾਂ ਤੋਂ ਜੀਉਂਦਾ ਬਚ ਜਾਵੇਗਾ, ਉਹ ਕਾਲ਼ ਨਾਲ ਮਰੇਗਾ; ਉਦੋਂ ਹੀ ਮੇਰੇ ਗੁੱਸੇ ਦਾ ਕਹਿਰ ਥੰਮ੍ਹੇਗਾ।+ 13 ਤਲਵਾਰ ਨਾਲ ਵੱਢੇ ਗਏ ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੀਆਂ ਘਿਣਾਉਣੀਆਂ ਮੂਰਤਾਂ ਅੱਗੇ, ਉਨ੍ਹਾਂ ਦੀਆਂ ਵੇਦੀਆਂ ਦੇ ਆਲੇ-ਦੁਆਲੇ,+ ਹਰ ਉੱਚੀ ਪਹਾੜੀ ਉੱਤੇ, ਸਾਰੇ ਪਹਾੜਾਂ ਉੱਤੇ, ਹਰੇਕ ਹਰੇ-ਭਰੇ ਦਰਖ਼ਤ ਥੱਲੇ ਅਤੇ ਵੱਡੇ-ਵੱਡੇ ਦਰਖ਼ਤਾਂ ਦੀਆਂ ਟਾਹਣੀਆਂ ਥੱਲੇ ਪਈਆਂ ਹੋਣਗੀਆਂ ਜਿੱਥੇ ਉਹ ਆਪਣੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਨੂੰ ਖ਼ੁਸ਼ ਕਰਨ ਲਈ ਖ਼ੁਸ਼ਬੂਦਾਰ ਭੇਟਾਂ ਚੜ੍ਹਾਉਂਦੇ ਸਨ।+ ਤਦ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+ 14 ਮੈਂ ਉਨ੍ਹਾਂ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਉਨ੍ਹਾਂ ਦੇ ਦੇਸ਼ ਨੂੰ ਤਬਾਹ ਕਰ ਦਿਆਂਗਾ ਅਤੇ ਉਨ੍ਹਾਂ ਦੇ ਬਸੇਰੇ ਦਿਬਲਾਹ ਦੀ ਉਜਾੜ ਨਾਲੋਂ ਵੀ ਜ਼ਿਆਦਾ ਵੀਰਾਨ ਹੋਣਗੇ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ