ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸ੍ਰੇਸ਼ਟ ਗੀਤ 8
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਸ੍ਰੇਸ਼ਟ ਗੀਤ—ਅਧਿਆਵਾਂ ਦਾ ਸਾਰ

    • ਸ਼ੂਲਮੀਥ ਕੁੜੀ ਯਰੂਸ਼ਲਮ ਵਿਚ (3:6–8:4)

    • ਸ਼ੂਲਮੀਥ ਕੁੜੀ ਮੁੜ ਆਈ, ਉਹ ਵਫ਼ਾਦਾਰ ਸਾਬਤ ਹੋਈ (8:​5-14)

        • ਕੁੜੀ ਦੇ ਭਰਾ (5ੳ)

          • ‘ਇਹ ਕੌਣ ਹੈ ਜਿਸ ਨੇ ਆਪਣੇ ਮਹਿਬੂਬ ਦੇ ਮੋਢੇ ʼਤੇ ਸਿਰ ਰੱਖਿਆ ਹੋਇਆ ਹੈ?’

        • ਕੁੜੀ (5ਅ-7)

          • “ਪਿਆਰ ਵਿਚ ਮੌਤ ਜਿੰਨੀ ਤਾਕਤ ਹੈ” (6)

        • ਕੁੜੀ ਦੇ ਭਰਾ (8, 9)

          • “ਜੇ ਉਹ ਕੰਧ ਹੈ, . . . ਪਰ ਜੇ ਉਹ ਦਰਵਾਜ਼ਾ ਹੈ, . . .” (9)

        • ਕੁੜੀ (10-12)

          • “ਮੈਂ ਕੰਧ ਹਾਂ” (10)

        • ਚਰਵਾਹਾ (13)

          • ‘ਮੈਨੂੰ ਆਪਣੀ ਆਵਾਜ਼ ਸੁਣਾ’

        • ਕੁੜੀ (14)

          • ‘ਚਿਕਾਰੇ ਵਾਂਗ ਜਲਦੀ ਆ’

ਸ੍ਰੇਸ਼ਟ ਗੀਤ 8:1

ਹੋਰ ਹਵਾਲੇ

  • +ਸ੍ਰੇਸ਼ 1:2

ਸ੍ਰੇਸ਼ਟ ਗੀਤ 8:2

ਹੋਰ ਹਵਾਲੇ

  • +ਸ੍ਰੇਸ਼ 3:4

ਸ੍ਰੇਸ਼ਟ ਗੀਤ 8:3

ਹੋਰ ਹਵਾਲੇ

  • +ਸ੍ਰੇਸ਼ 2:6

ਸ੍ਰੇਸ਼ਟ ਗੀਤ 8:4

ਹੋਰ ਹਵਾਲੇ

  • +ਸ੍ਰੇਸ਼ 2:7; 3:5

ਸ੍ਰੇਸ਼ਟ ਗੀਤ 8:6

ਫੁਟਨੋਟ

  • *

    ਜਾਂ, “ਅਣਵੰਡੀ ਭਗਤੀ।”

  • *

    ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

  • *

    “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।

ਹੋਰ ਹਵਾਲੇ

  • +ਯੂਹੰ 15:13; ਅਫ਼ 5:25; ਪ੍ਰਕਾ 12:11
  • +ਬਿਵ 4:24; 1 ਯੂਹੰ 4:8

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    5/2023, ਸਫ਼ਾ 20

    ਪਹਿਰਾਬੁਰਜ,

    1/15/2015, ਸਫ਼ਾ 29

    5/15/2012, ਸਫ਼ਾ 4

    11/15/2006, ਸਫ਼ਾ 20

ਸ੍ਰੇਸ਼ਟ ਗੀਤ 8:7

ਫੁਟਨੋਟ

  • *

    ਜਾਂ ਸੰਭਵ ਹੈ, “ਉਸ ਆਦਮੀ।”

ਹੋਰ ਹਵਾਲੇ

  • +1 ਕੁਰਿੰ 13:8, 13
  • +ਰੋਮੀ 8:38, 39

ਸ੍ਰੇਸ਼ਟ ਗੀਤ 8:8

ਹੋਰ ਹਵਾਲੇ

  • +ਸ੍ਰੇਸ਼ 1:6

ਸ੍ਰੇਸ਼ਟ ਗੀਤ 8:11

ਹੋਰ ਹਵਾਲੇ

  • +ਉਪ 2:4

ਸ੍ਰੇਸ਼ਟ ਗੀਤ 8:12

ਫੁਟਨੋਟ

  • *

    ਇਬ, “ਤੇਰੇ ਇਕ ਹਜ਼ਾਰ।”

ਸ੍ਰੇਸ਼ਟ ਗੀਤ 8:13

ਹੋਰ ਹਵਾਲੇ

  • +ਸ੍ਰੇਸ਼ 1:6; 6:11
  • +ਸ੍ਰੇਸ਼ 2:14

ਸ੍ਰੇਸ਼ਟ ਗੀਤ 8:14

ਹੋਰ ਹਵਾਲੇ

  • +ਸ੍ਰੇਸ਼ 2:9, 17

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਸ੍ਰੇਸ਼. 8:1ਸ੍ਰੇਸ਼ 1:2
ਸ੍ਰੇਸ਼. 8:2ਸ੍ਰੇਸ਼ 3:4
ਸ੍ਰੇਸ਼. 8:3ਸ੍ਰੇਸ਼ 2:6
ਸ੍ਰੇਸ਼. 8:4ਸ੍ਰੇਸ਼ 2:7; 3:5
ਸ੍ਰੇਸ਼. 8:6ਯੂਹੰ 15:13; ਅਫ਼ 5:25; ਪ੍ਰਕਾ 12:11
ਸ੍ਰੇਸ਼. 8:6ਬਿਵ 4:24; 1 ਯੂਹੰ 4:8
ਸ੍ਰੇਸ਼. 8:71 ਕੁਰਿੰ 13:8, 13
ਸ੍ਰੇਸ਼. 8:7ਰੋਮੀ 8:38, 39
ਸ੍ਰੇਸ਼. 8:8ਸ੍ਰੇਸ਼ 1:6
ਸ੍ਰੇਸ਼. 8:11ਉਪ 2:4
ਸ੍ਰੇਸ਼. 8:13ਸ੍ਰੇਸ਼ 1:6; 6:11
ਸ੍ਰੇਸ਼. 8:13ਸ੍ਰੇਸ਼ 2:14
ਸ੍ਰੇਸ਼. 8:14ਸ੍ਰੇਸ਼ 2:9, 17
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਸ੍ਰੇਸ਼ਟ ਗੀਤ 8:1-14

ਸ੍ਰੇਸ਼ਟ ਗੀਤ

8 “ਕਾਸ਼! ਤੂੰ ਮੇਰੇ ਭਰਾ ਵਰਗਾ ਹੁੰਦਾ

ਜਿਸ ਨੇ ਮੇਰੀ ਮਾਤਾ ਦਾ ਦੁੱਧ ਪੀਤਾ!

ਫਿਰ ਜੇ ਤੂੰ ਮੈਨੂੰ ਬਾਹਰ ਮਿਲਦਾ, ਤਾਂ ਮੈਂ ਤੈਨੂੰ ਚੁੰਮ ਲੈਂਦੀ+

ਤੇ ਕਿਸੇ ਨੇ ਵੀ ਮੇਰੇ ਨਾਲ ਘਿਰਣਾ ਨਹੀਂ ਸੀ ਕਰਨੀ।

 2 ਮੈਂ ਤੇਰੀ ਅਗਵਾਈ ਕਰਦੀ;

ਮੈਂ ਤੈਨੂੰ ਆਪਣੀ ਮਾਤਾ ਦੇ ਘਰ ਅੰਦਰ ਲੈ ਜਾਂਦੀ+

ਜਿਸ ਨੇ ਮੈਨੂੰ ਸਿੱਖਿਆ ਦਿੱਤੀ।

ਮੈਂ ਤੈਨੂੰ ਰਲ਼ਿਆ ਹੋਇਆ ਦਾਖਰਸ ਪੀਣ ਨੂੰ ਦਿੰਦੀ,

ਅਨਾਰਾਂ ਦਾ ਤਾਜ਼ਾ ਰਸ ਦਿੰਦੀ।

 3 ਉਸ ਦਾ ਖੱਬਾ ਹੱਥ ਮੇਰੇ ਸਿਰ ਹੇਠ ਹੁੰਦਾ

ਅਤੇ ਉਸ ਦੇ ਸੱਜੇ ਹੱਥ ਨੇ ਮੈਨੂੰ ਗਲਵੱਕੜੀ ਪਾਈ ਹੁੰਦੀ।+

 4 ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸਹੁੰ ਖੁਆਉਂਦੀ ਹਾਂ:

ਮੇਰੇ ਅੰਦਰ ਪਿਆਰ ਜਗਾਉਣ ਦੀ ਕੋਸ਼ਿਸ਼ ਨਾ ਕਰੋ ਜਦ ਤਕ ਇਹ ਆਪ ਨਹੀਂ ਜਾਗਦਾ।”+

 5 “ਇਹ ਕੌਣ ਹੈ ਜੋ ਆਪਣੇ ਮਹਿਬੂਬ ਦੇ ਮੋਢੇ ʼਤੇ ਸਿਰ ਰੱਖੀ

ਉਜਾੜ ਵੱਲੋਂ ਆ ਰਹੀ ਹੈ?”

“ਸੇਬ ਦੇ ਦਰਖ਼ਤ ਹੇਠ ਮੈਂ ਤੈਨੂੰ ਜਗਾਇਆ।

ਉੱਥੇ ਤੈਨੂੰ ਜਣਨ ਲਈ ਤੇਰੀ ਮਾਤਾ ਨੂੰ ਜਣਨ-ਪੀੜਾਂ ਲੱਗੀਆਂ।

ਉੱਥੇ ਉਸ ਨੇ ਜਣਨ-ਪੀੜਾਂ ਵਿਚ ਤੈਨੂੰ ਜਨਮ ਦਿੱਤਾ।

 6 ਮੈਨੂੰ ਆਪਣੇ ਦਿਲ ʼਤੇ ਮੁਹਰ ਵਾਂਗ ਲਗਾ ਲੈ,

ਆਪਣੀ ਬਾਂਹ ʼਤੇ ਮੁਹਰ ਵਾਂਗ ਛਾਪ ਲੈ

ਕਿਉਂਕਿ ਪਿਆਰ ਵਿਚ ਮੌਤ ਜਿੰਨੀ ਤਾਕਤ ਹੈ+

ਅਤੇ ਸੱਚੀ ਵਫ਼ਾ* ਕਬਰ* ਵਾਂਗ ਕਿਸੇ ਅੱਗੇ ਨਹੀਂ ਝੁਕਦੀ।

ਇਸ ਦੀਆਂ ਲਾਟਾਂ ਅੱਗ ਦੀਆਂ ਲਾਟਾਂ ਹਨ, ਹਾਂ, ਯਾਹ* ਦੀ ਲਾਟ।+

 7 ਠਾਠਾਂ ਮਾਰਦੇ ਪਾਣੀ ਪਿਆਰ ਨੂੰ ਬੁਝਾ ਨਹੀਂ ਸਕਦੇ,+

ਨਾ ਹੀ ਨਦੀਆਂ ਇਸ ਨੂੰ ਵਹਾ ਕੇ ਲਿਜਾ ਸਕਦੀਆਂ ਹਨ।+

ਜੇ ਕੋਈ ਆਦਮੀ ਪਿਆਰ ਦੇ ਬਦਲੇ ਆਪਣੇ ਘਰ ਦੀ ਸਾਰੀ ਦੌਲਤ ਵੀ ਦੇ ਦੇਵੇ,

ਇਸ* ਨੂੰ ਵੀ ਫ਼ੌਰਨ ਠੁਕਰਾ ਦਿੱਤਾ ਜਾਵੇਗਾ।”

 8 “ਸਾਡੀ ਇਕ ਛੋਟੀ ਭੈਣ ਹੈ,+

ਉਸ ਦੀਆਂ ਛਾਤੀਆਂ ਨਹੀਂ ਉੱਭਰੀਆਂ।

ਅਸੀਂ ਆਪਣੀ ਭੈਣ ਲਈ ਕੀ ਕਰਾਂਗੇ

ਜਿਸ ਦਿਨ ਉਸ ਦੇ ਵਿਆਹ ਦੀ ਗੱਲ ਚੱਲੇਗੀ?”

 9 “ਜੇ ਉਹ ਕੰਧ ਹੈ,

ਤਾਂ ਅਸੀਂ ਉਸ ਉੱਤੇ ਚਾਂਦੀ ਦੀ ਇਕ ਵਾੜ ਲਗਾਵਾਂਗੇ,

ਪਰ ਜੇ ਉਹ ਦਰਵਾਜ਼ਾ ਹੈ,

ਤਾਂ ਅਸੀਂ ਦਿਆਰ ਦੇ ਫੱਟੇ ਨਾਲ ਉਸ ਨੂੰ ਬੰਦ ਕਰ ਦਿਆਂਗੇ।”

10 “ਮੈਂ ਕੰਧ ਹਾਂ

ਅਤੇ ਮੇਰੀਆਂ ਛਾਤੀਆਂ ਬੁਰਜਾਂ ਵਰਗੀਆਂ ਹਨ।

ਇਸ ਲਈ ਮੈਂ ਉਸ ਦੀਆਂ ਨਜ਼ਰਾਂ ਵਿਚ ਅਜਿਹੀ ਹਾਂ

ਜਿਸ ਨੂੰ ਸ਼ਾਂਤੀ ਮਿਲਦੀ ਹੈ।

11 ਬਆਲ-ਹਮੋਨ ਵਿਚ ਸੁਲੇਮਾਨ ਦਾ ਅੰਗੂਰਾਂ ਦਾ ਬਾਗ਼ ਸੀ।+

ਉਸ ਨੇ ਇਹ ਬਾਗ਼ ਰਾਖਿਆਂ ਨੂੰ ਸੌਂਪ ਦਿੱਤਾ।

ਹਰ ਰਾਖਾ ਇਸ ਦੇ ਫਲ ਲਈ ਚਾਂਦੀ ਦੇ ਹਜ਼ਾਰ ਟੁਕੜੇ ਲਿਆਉਂਦਾ ਸੀ।

12 ਮੇਰਾ ਆਪਣਾ ਅੰਗੂਰਾਂ ਦਾ ਬਾਗ਼ ਹੈ ਜੋ ਸਿਰਫ਼ ਮੇਰੇ ਲਈ ਹੈ।

ਹੇ ਸੁਲੇਮਾਨ, ਤੇਰੇ ਚਾਂਦੀ ਦੇ ਹਜ਼ਾਰ ਟੁਕੜੇ* ਤੈਨੂੰ ਮੁਬਾਰਕ,

ਇਸ ਦੇ ਫਲਾਂ ਦੇ ਰਾਖਿਆਂ ਨੂੰ ਆਪਣੇ ਦੋ ਸੌ ਟੁਕੜੇ ਮੁਬਾਰਕ।

13 “ਹੇ ਬਾਗ਼ਾਂ ਵਿਚ ਰਹਿਣ ਵਾਲੀਏ,+

ਮੇਰੇ ਸਾਥੀ ਤੇਰੀ ਆਵਾਜ਼ ਸੁਣਨੀ ਚਾਹੁੰਦੇ ਹਨ।

ਮੈਨੂੰ ਵੀ ਆਪਣੀ ਆਵਾਜ਼ ਸੁਣਾ।”+

14 “ਮੇਰੇ ਮਹਿਬੂਬ,

ਖ਼ੁਸ਼ਬੂਦਾਰ ਪੌਦਿਆਂ ਵਾਲੇ ਪਹਾੜਾਂ ਨੂੰ ਪਾਰ ਕਰ ਕੇ ਆਜਾ,

ਚਿਕਾਰੇ ਤੇ ਜਵਾਨ ਬਾਰਾਸਿੰਗੇ ਵਾਂਗ ਜਲਦੀ ਆ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ