3 ਯਿਸੂ—ਪਰਮੇਸ਼ੁਰ ਵਰਗਾ, ਈਸ਼ਵਰੀ
ਯੂਹੰਨਾ 1:1—“ਅਤੇ ‘ਸ਼ਬਦ’ ਇਕ ਈਸ਼ਵਰ ਸੀ”
ਯੂਨਾਨੀ, καὶ θεὸς ἦν ὁ λόγος (“ਕਾਈ ਥੀਓਸ ਐਨ ਹੋ ਲੋਗੋਸ”)
1808 |
|
ਨਵਾਂ ਨੇਮ, ਸੁਧਾਰਿਆ ਅਨੁਵਾਦ, ਆਰਚਬਿਸ਼ਪ ਨਿਊਕਮ ਦੇ ਨਵੇਂ ਅਨੁਵਾਦ ਦੇ ਸੋਧੇ ਹੋਏ ਪਾਠ ਉੱਤੇ ਆਧਾਰਿਤ (ਅੰਗ੍ਰੇਜ਼ੀ), ਲੰਡਨ। |
1829 |
|
ਮੋਨੋਟੈਸਾਰੋਨ; ਜਾਂ, ਚਾਰ ਪ੍ਰਚਾਰਕਾਂ ਮੁਤਾਬਕ ਖ਼ੁਸ਼ ਖ਼ਬਰੀ ਦਾ ਇਤਿਹਾਸ (ਅੰਗ੍ਰੇਜ਼ੀ), ਖੰਡ 1, ਜੌਨ ਐੱਸ. ਟੌਮਸਨ, ਬਾਲਟੀਮੋਰ। |
1864 |
|
ਦੀ ਐਮਫ਼ੈਟਿਕ ਡਾਇਗਲੌਟ (J21, ਅੰਤਰ-ਸਤਰੀ ਪਾਠ), ਬੈਂਜਾਮਿਨ ਵਿਲਸਨ ਦੁਆਰਾ, ਨਿਊਯਾਰਕ ਅਤੇ ਲੰਡਨ। |
1879 |
|
ਪਵਿੱਤਰ ਬਾਈਬਲ (ਫਰਾਂਸੀਸੀ), ਸੀਗੌਂ-ਔਲਟ੍ਰਾਮੇਰ, ਜਨੀਵਾ ਅਤੇ ਪੈਰਿਸ। |
1928 |
|
(ਫਰਾਂਸੀਸੀ), ਪੈਰਿਸ ਦੀ ਬਾਈਬਲ ਸੋਸਾਇਟੀ। |
1935 |
|
ਬਾਈਬਲ—ਅਮਰੀਕੀ ਅਨੁਵਾਦ (ਅੰਗ੍ਰੇਜ਼ੀ), ਜੇ. ਐੱਮ. ਪੀ. ਸਮਿਥ ਅਤੇ ਈ. ਜੇ. ਗੁਡਸਪੀਡ, ਸ਼ਿਕਾਗੋ। |
1950 |
|
ਪਵਿੱਤਰ ਬਾਈਬਲ—ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ (ਨਵੀਂ ਦੁਨੀਆਂ ਅਨੁਵਾਦ [ਅੰਗ੍ਰੇਜ਼ੀ]), ਬਰੁਕਲਿਨ। |
1975 |
|
(ਜਰਮਨ), ਜ਼ੈਖ਼ਫਰੀਟ ਸ਼ੱਲਟਸ, ਗੋਟਿੰਗਨ, ਜਰਮਨੀ। |
1978 |
|
(ਜਰਮਨ), ਯੋਹਾਨਸਨ ਸ਼ਨਾਈਡਰ, ਬਰਲਿਨ। |
1979 |
|
ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ (ਜਰਮਨ), ਯੁਰਗਨ ਬੈੱਕਰ, ਵਰਜ਼ਬਰਗ, ਜਰਮਨੀ। |
ਕੁਝ ਬਾਈਬਲਾਂ ਵਿਚ ਯੂਹੰਨਾ 1:1 ਦਾ ਇਸ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ: “ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ।” ਕਈ ਲੋਕ ਇਸ ਤੋਂ ਇਹ ਭਾਵ ਕੱਢਦੇ ਹਨ ਕਿ “ਸ਼ਬਦ” ਯਾਨੀ ਯਿਸੂ ਖ਼ੁਦ ਸਰਬਸ਼ਕਤੀਮਾਨ ਪਰਮੇਸ਼ੁਰ ਹੈ। ਕੀ ਇਹ ਸੱਚ ਹੈ? ਜੇ ਅਸੀਂ ਇਸ ਤੋਂ ਇਹ ਸਮਝੀਏ ਕਿ ਯਿਸੂ ਹੀ ਪਰਮੇਸ਼ੁਰ ਹੈ, ਤਾਂ ਇਹ ਅਗਲੇ ਵਾਕ ਨਾਲ ਮੇਲ ਨਹੀਂ ਖਾਵੇਗਾ ਜਿੱਥੇ ਲਿਖਿਆ ਹੈ: “ਸ਼ਬਦ ਪਰਮੇਸ਼ੁਰ ਦੇ ਸੰਗ ਸੀ।” ਜੇ ਕੋਈ ਕਿਸੇ ਦੇ “ਸੰਗ” ਜਾਂ ਨਾਲ ਹੋਵੇ, ਤਾਂ ਇਸ ਦਾ ਮਤਲਬ ਹੈ ਕਿ ਦੋ ਜਣਿਆਂ ਦੀ ਗੱਲ ਹੋ ਰਹੀ ਹੈ—ਕੋਈ ਆਪਣੇ “ਸੰਗ” ਨਹੀਂ ਹੋ ਸਕਦਾ। ਇਸ ਲਈ ਕਈ ਬਾਈਬਲਾਂ ਇਹ ਗੱਲ ਸਾਫ਼ ਸਮਝਾਉਂਦੀਆਂ ਹਨ ਕਿ “ਸ਼ਬਦ” ਸਰਬਸ਼ਕਤੀਮਾਨ ਪਰਮੇਸ਼ੁਰ ਨਹੀਂ, ਪਰ ਕੋਈ ਹੋਰ ਸੀ।
ਯੂਹੰਨਾ 1:1 ਵਿਚ “ਈਸ਼ਵਰ” ਅਤੇ “ਪਰਮੇਸ਼ੁਰ” ਲਈ ਇੱਕੋ ਯੂਨਾਨੀ ਸ਼ਬਦ (“ਥੀਓਸ”) ਇਸਤੇਮਾਲ ਕੀਤਾ ਗਿਆ ਹੈ। ਪਰ ਯੂਨਾਨੀ ਵਿਚ “ਪਰਮੇਸ਼ੁਰ” ਸ਼ਬਦ ਦੇ ਮੁਹਰੇ ਇਕ ਹੋਰ ਯੂਨਾਨੀ ਸ਼ਬਦ (“ਹੋ”) ਲਾਇਆ ਗਿਆ ਹੈ, ਜੋ ਸੰਕੇਤ ਕਰਦਾ ਹੈ ਕਿ ਉੱਥੇ ਸਿਰਫ਼ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਗੱਲ ਕੀਤੀ ਗਈ ਹੈ। ਜਦ ਕਿ “ਈਸ਼ਵਰ” ਸ਼ਬਦ ਦੇ ਮੁਹਰੇ ਇਹ ਸ਼ਬਦ (“ਹੋ”) ਨਹੀਂ ਲਾਇਆ ਗਿਆ ਹੈ। ਇਸ ਲਈ ਬਾਈਬਲ ਦੇ ਵਿਦਵਾਨਾਂ ਮੁਤਾਬਕ ਯੂਹੰਨਾ 1:1 ਵਿਚ “ਸ਼ਬਦ” ਨੂੰ “ਈਸ਼ਵਰ” ਕਹਿ ਕੇ ਯੂਹੰਨਾ ਨੇ ਇਹ ਨਹੀਂ ਦਿਖਾਇਆ ਕਿ “ਸ਼ਬਦ” ਪਰਮੇਸ਼ੁਰ ਹੈ ਜਾਂ ਪਰਮੇਸ਼ੁਰ ਦੇ ਬਰਾਬਰ ਹੈ, ਸਗੋਂ ਉਹ “ਪਰਮੇਸ਼ੁਰ ਵਰਗਾ” ਹੈ। ਇਸੇ ਕਰਕੇ ਉੱਪਰ ਦਿਖਾਏ ਗਏ ਅੰਗ੍ਰੇਜ਼ੀ, ਫਰਾਂਸੀਸੀ ਅਤੇ ਜਰਮਨ ਅਨੁਵਾਦਾਂ ਵਿਚ ਇਸ ਆਇਤ ਵਿਚ “ਇਕ ਈਸ਼ਵਰ,” “ਈਸ਼ਵਰ ਵਰਗਾ” ਜਾਂ “ਈਸ਼ਵਰੀ” ਵਰਗੇ ਸ਼ਬਦ ਵਰਤੇ ਗਏ ਹਨ।