ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g97 10/8 ਸਫ਼ਾ 30
  • ਸੰਸਾਰ ਉੱਤੇ ਨਜ਼ਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੰਸਾਰ ਉੱਤੇ ਨਜ਼ਰ
  • ਜਾਗਰੂਕ ਬਣੋ!—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮਿਰਗੀ ਦੇ ਰੋਗੀਆਂ ਲਈ ਕੁੱਤੇ-ਸੰਬੰਧੀ ਮਦਦ
  • “ਜਵਾਨੀ ਦਾ ਸ੍ਰੋਤ” ਡਾਕਟਰੀ ਨਹੀਂ
  • ਖਾਣਾ ਪਕਾਉਣਾ—ਇਕ ਲੁਪਤ ਹੋ ਰਹੀ ਕਲਾ?
  • ਬਾਲਗ ਥਣਧਾਰੀ ਪਸ਼ੂ ਦਾ ਪਹਿਲਾ ਕਲੋਨ
  • ਬਚਪਨ ਦੇ ਦਮੇ ਨਾਲ ਕੌਕਰੋਚਾਂ ਦਾ ਸੰਬੰਧ
  • ਸੜਕ ਦੁਰਘਟਨਾਵਾਂ—ਕੀ ਤੁਹਾਡੀ ਜ਼ਿੰਦਗੀ ਖ਼ਤਰੇ ਵਿਚ ਹੈ?
    ਜਾਗਰੂਕ ਬਣੋ!—2002
  • ਸੰਸਾਰ ਉੱਤੇ ਨਜ਼ਰ
    ਜਾਗਰੂਕ ਬਣੋ!—2004
  • ਸੰਸਾਰ ਉੱਤੇ ਨਜ਼ਰ
    ਜਾਗਰੂਕ ਬਣੋ!—2005
ਜਾਗਰੂਕ ਬਣੋ!—1997
g97 10/8 ਸਫ਼ਾ 30

ਸੰਸਾਰ ਉੱਤੇ ਨਜ਼ਰ

ਮਿਰਗੀ ਦੇ ਰੋਗੀਆਂ ਲਈ ਕੁੱਤੇ-ਸੰਬੰਧੀ ਮਦਦ

ਇੰਗਲੈਂਡ ਵਿਚ ਕੁੱਤਿਆਂ ਨੂੰ ਮਿਰਗੀ ਦੇ ਰੋਗੀਆਂ ਨੂੰ ਮਿਰਗੀ ਦੇ ਆਉਣ ਵਾਲੇ ਦੌਰੇ ਬਾਰੇ ਸਾਵਧਾਨ ਕਰਨ ਲਈ ਸਿਖਲਾਇਆ ਜਾ ਰਿਹਾ ਹੈ। ਇਹ ਮਰੀਜ਼ ਨੂੰ ਦੌਰੇ ਲਈ ਤਿਆਰ ਹੋਣ ਲਈ ਚੋਖਾ ਸਮਾਂ ਦੇਵੇਗਾ, ਲੰਡਨ ਦਾ ਦ ਟਾਈਮਜ਼ ਰਿਪੋਰਟ ਕਰਦਾ ਹੈ। ਅਪਾਹਜ ਲੋਕਾਂ ਲਈ ਇਕ ਖ਼ੈਰਾਤੀ ਸੰਸਥਾ ਜਿਸ ਦੀ ਵਿਸ਼ੇਸ਼ਤਾ ਕੁੱਤਿਆਂ ਨੂੰ ਸਿਖਲਾਉਣਾ ਹੈ, ਦੀ ਮੈਨੇਜਰ ਵਿਆਖਿਆ ਕਰਦੀ ਹੈ ਕਿ “ਦੌਰੇ ਦੌਰਾਨ ਕੁੱਤੇ ਦੇ ਭੌਂਕਣ ਲਈ ਇਨਾਮ ਦੇਣ ਦੇ ਨਤੀਜੇ ਵਜੋਂ, ਕੁੱਤਾ ਉਨ੍ਹਾਂ ਸੰਕੇਤਾਂ ਅਤੇ ਨਿਸ਼ਾਨੀਆਂ ਵੱਲ ਹੁਸ਼ਿਆਰ ਹੋ ਜਾਂਦਾ ਹੈ ਜੋ ਰੋਗੀਆਂ ਦੁਆਰਾ ਦੌਰੇ ਦੇ ਤੁਰੰਤ ਪਹਿਲਾਂ ਦਿਖਾਈਆਂ ਜਾਂਦੀਆਂ ਹਨ। ਇਹ ਜਾਣਦੇ ਹੋਏ ਕਿ ਇਸ ਤਰ੍ਹਾਂ ਕਰਨ ਦਾ ਨਤੀਜਾ ਇਕ ਇਨਾਮ ਹੋਵੇਗਾ, ਕੁੱਤਾ ਅਜਿਹੇ ਸੰਕੇਤਾਂ ਵੱਲ ਤੀਬਰਤਾ ਨਾਲ ਸੰਵੇਦਨਸ਼ੀਲ ਹੋ ਜਾਂਦਾ ਹੈ।”

“ਜਵਾਨੀ ਦਾ ਸ੍ਰੋਤ” ਡਾਕਟਰੀ ਨਹੀਂ

ਬੁਢਾਪੇ ਦੇ ਰੋਗਾਂ ਦੀ ਡਾਕਟਰ ਐਂਡ੍ਰੇਆ ਪ੍ਰੇਟਸ ਦੇ ਅਨੁਸਾਰ, ਜਵਾਨੀ ਨੂੰ ਕਾਇਮ ਰੱਖਣ ਲਈ ਕੁਝ ਹਾਰਮੋਨ ਵਰਗੀਆਂ ਪ੍ਰਚਲਿਤ ਦਵਾਈਆਂ ਲੈਣੀਆਂ, ਸ਼ਾਇਦ “ਕੁਝ ਫ਼ਾਇਦਾ ਪਹੁੰਚਾਉਣ, ਲੇਕਿਨ ਤੁਹਾਡੀ ਸਿਹਤ ਨੂੰ ਕਾਫ਼ੀ ਨੁਕਸਾਨ ਵੀ ਪਹੁੰਚਾ ਸਕਦੀਆਂ ਹਨ।” ਬੁਢਾਪੇ ਦੇ ਵਿਰੁੱਧ ਇਸ ਸੰਘਰਸ਼ ਵਿਚ, “ਨਵੀਂ ਦਵਾਈ ਨਾਲੋਂ ਨਵੀਆਂ ਆਦਤਾਂ ਜ਼ਿਆਦਾ ਪ੍ਰਭਾਵਕ ਹਨ,” ਡਾ. ਪ੍ਰੇਟਸ ਦੀ ਸਲਾਹ ਹੈ। ਬ੍ਰਾਜ਼ੀਲ ਦਾ ਸੂਪਰੀਨਟਰੇਸਾਂਟੇ ਰਸਾਲਾ ਨੋਟ ਕਰਦਾ ਹੈ ਕਿ ਚਿਰੰਜੀਵਤਾ ਨੂੰ ਵਧਾਉਣ ਵਾਲੀਆਂ ਚੰਗੀਆਂ ਆਦਤਾਂ ਵਿਚ ਲੋੜੀਂਦੀ ਨੀਂਦ ਲੈਣੀ, ਇਕ ਸ਼ਾਂਤ ਸੁਭਾਅ ਕਾਇਮ ਰੱਖਣਾ, ਅੰਗੜਾਈ ਲੈਣੀ ਅਤੇ ਸੰਜਮੀ ਕਸਰਤ ਕਰਨੀ, ਦਿਮਾਗ਼ੀ ਕੰਮ ਕਰਨਾ, ਅਤੇ ਚਰਬੀਦਾਰ ਭੋਜਨ ਤੋਂ ਪਰਹੇਜ਼ ਕਰਨਾ ਸ਼ਾਮਲ ਹੈ। ਵਿਟਾਮਿਨ ਅਤੇ ਮਿਨਰਲ ਖਾਣੇ ਵੀ ਮਹੱਤਵਪੂਰਣ ਹਨ, ਜੋ ਫਲਾਂ ਅਤੇ ਸਬਜ਼ੀਆਂ ਵਿਚ ਪਾਏ ਜਾਂਦੇ ਹਨ। ਬੁਢਾਪੇ ਦਾ ਅਸਰ ਸਰੀਰ ਦੇ ਸਾਰੇ ਕੋਸ਼ਾਣੂਆਂ ਤੇ ਪੈਂਦਾ ਹੈ, ਅਤੇ ਕੋਈ ਇਕ ਪਦਾਰਥ ਸਾਰੇ ਸਰੀਰ ਦੇ ਵੱਖਰੇ-ਵੱਖਰੇ ਅੰਗਾਂ ਨੂੰ ਇੱਕੋ ਸਮੇਂ ਤੇ ਲਾਭ ਨਹੀਂ ਪਹੁੰਚਾ ਸਕਦਾ।

ਖਾਣਾ ਪਕਾਉਣਾ—ਇਕ ਲੁਪਤ ਹੋ ਰਹੀ ਕਲਾ?

ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਵਿਚ ਖਾਣ-ਪੀਣ ਦੀਆਂ ਆਦਤਾਂ ਦੇ ਸੰਬੰਧ ਵਿਚ 12 ਮਹੀਨਿਆਂ ਦੇ ਇਕ ਅਧਿਐਨ ਦੇ ਅਨੁਸਾਰ, ਖਾਣਾ ਪਕਾਉਣਾ ਸ਼ਾਇਦ ਇਕ ਲੁਪਤ ਹੋ ਰਹੀ ਕਲਾ ਬਣ ਜਾਵੇਗਾ। ਦ ਕੋਰੀਅਰ ਮੇਲ ਰਿਪੋਰਟ ਕਰਦਾ ਹੈ ਕਿ 25 ਸਾਲਾਂ ਤੋਂ ਘੱਟ ਉਮਰ ਦੇ ਅਧਿਕ ਲੋਕਾਂ ਕੋਲ ਆਪਣੇ ਵਾਸਤੇ ਖਾਣਾ ਬਣਾਉਣ ਦੀ ਲੋੜੀਂਦੀ ਕੁਸ਼ਲਤਾ ਨਹੀਂ ਹੈ। ਜਨਤਕ-ਸਿਹਤ ਦੀ ਭਾਸ਼ਣਕਾਰ ਮਾਰਗ੍ਰੇਟ ਵਿੰਗਟ, ਇਸ ਅਧਿਐਨ ਦੀ ਲੇਖਕਾ, ਨੇ ਕਿਹਾ ਕਿ ਬੀਤੇ ਸਮਿਆਂ ਵਿਚ ਜਵਾਨ ਲੋਕ—ਮੁੱਖ ਤੌਰ ਤੇ ਕੁੜੀਆਂ—ਖਾਣਾ ਪਕਾਉਣਾ ਜਾਂ ਤਾਂ ਘਰ ਆਪਣੀਆਂ ਮਾਵਾਂ ਤੋਂ ਸਿੱਖਦੀਆਂ ਸਨ ਜਾਂ ਫਿਰ ਸਕੂਲੇ। ਲੇਕਿਨ ਅੱਜ-ਕੱਲ੍ਹ ਇਸ ਤਰ੍ਹਾਂ ਜਾਪਦਾ ਹੈ ਕਿ ਜ਼ਿਆਦਾਤਰ ਜਵਾਨ ਲੋਕ, ਨਾਲੇ ਕੁੜੀਆਂ ਵੀ, ਖਾਣਾ ਪਕਾਉਣਾ ਨਹੀਂ ਜਾਣਦੇ ਅਤੇ ਨਾ ਹੀ ਸਿੱਖਣ ਵਿਚ ਦਿਲਚਸਪੀ ਰੱਖਦੇ ਹਨ। ਅਨੇਕ ਪਹਿਲਾਂ ਹੀ ਪੈਕ ਕੀਤੇ ਹੋਏ ਭੋਜਨ ਜਾਂ ਫ਼ਾਸਟ ਫ਼ੂਡ ਨੂੰ ਪਸੰਦ ਕਰਦੇ ਹਨ। ਕੁਝ ਲੋਕ ਵਿਸ਼ਵਾਸ ਕਰਦੇ ਹਨ ਕਿ ਖ਼ੁਰਾਕ ਦੀਆਂ ਅਜਿਹੀਆਂ ਆਦਤਾਂ ਹਾਈ ਬਲੱਡ ਪ੍ਰੈੱਸ਼ਰ, ਸ਼ੱਕਰ ਰੋਗ ਅਤੇ ਦਿਲ ਦੀ ਬੀਮਾਰੀ ਦੇ ਵਾਧੇ ਵੱਲ ਲੈ ਜਾ ਸਕਦੀਆਂ ਹਨ।

ਬਾਲਗ ਥਣਧਾਰੀ ਪਸ਼ੂ ਦਾ ਪਹਿਲਾ ਕਲੋਨ

ਫਰਵਰੀ ਦੇ ਅੰਤ ਵਿਚ ਸਕਾਟਲੈਂਡ ਵਿਚ ਖੋਜਕਾਰਾਂ ਨੇ ਸੰਸਾਰ ਨੂੰ ਇਸ ਘੋਸ਼ਣਾ ਨਾਲ ਚੌਂਕਾ ਦਿੱਤਾ ਕਿ ਉਨ੍ਹਾਂ ਨੇ ਇਕ ਬਾਲਗ ਭੇਡ ਦੇ ਡੀ. ਐੱਨ. ਏ. ਤੋਂ ਇਕ ਕਲੋਂਡ ਯਾਨੀ ਅਯੋਨਿਜ ਲੇਲਾ ਪੈਦਾ ਕੀਤਾ ਸੀ। ਭਾਵੇਂ ਕਿ ਭਰੂਣ-ਸੰਬੰਧੀ ਕੋਸ਼ਾਣੂਆਂ ਦਾ ਕਲੋਨ ਕਰਨਾ ਕਈ ਸਾਲਾਂ ਤੋਂ ਚੱਲ ਰਿਹਾ ਹੈ, ਫਿਰ ਵੀ ਇਕ ਬਾਲਗ ਥਣਧਾਰੀ ਪਸ਼ੂ ਤੋਂ ਇਕ ਜਨੈਟਿਕ ਤੌਰ ਤੇ ਹਮਰੂਪ ਪਸ਼ੂ ਨੂੰ ਪੈਦਾ ਕਰਨਾ ਹੁਣ ਤਕ ਅਨੇਕ ਵਿਗਿਆਨੀਆਂ ਦੁਆਰਾ ਨਾਮੁਮਕਿਨ ਸਮਝਿਆ ਗਿਆ ਸੀ। ਖੋਜਕਾਰਾਂ ਨੇ ਕਿਹਾ ਕਿ, ਸਿਧਾਂਤ ਵਿਚ, ਇਹੀ ਤਕਨੀਕ ਮਾਨਵਾਂ ਉੱਤੇ ਵੀ ਲਾਗੂ ਕੀਤੀ ਜਾ ਸਕਦੀ ਹੈ—ਅਰਥਾਤ ਇਕ ਬਾਲਗ ਤੋਂ ਲਏ ਗਏ ਕੋਸ਼ਾਣੂ ਦਾ ਡੀ. ਐੱਨ. ਏ. ਜਨੈਟਿਕ ਤੌਰ ਤੇ ਇਕ-ਸਮਾਨ, ਭਾਵੇਂ ਉਮਰ ਵਿਚ ਛੋਟਾ, ਹਮਰੂਪ ਇਨਸਾਨ ਪੈਦਾ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਪਰੰਤੂ, ਇੰਟਰਨੈਸ਼ਨਲ ਹੈਰਲਡ ਟ੍ਰਿਬਿਊਨ ਦੇ ਅਨੁਸਾਰ, ਲੇਲਾ ਕਲੋਨ ਕਰਨ ਦੇ ਪ੍ਰਾਜੈਕਟ ਵਿਚ ਅਗਵਾਈ ਕਰਨ ਵਾਲਾ ਵਿਗਿਆਨੀ, ਈਅਨ ਵਿਲਮਟ, ਮਾਨਵੀ ਜਨੈਟਿਕ ਹਮਰੂਪ ਕਲੋਨ ਕਰਨ ਦੇ ਖ਼ਿਆਲ ਨੂੰ ਨੈਤਿਕ ਤੌਰ ਤੇ ਨਾ-ਮਨਜ਼ੂਰ ਸਮਝਦਾ ਹੈ। ਵਿਸ਼ਵ ਸਿਹਤ ਸੰਗਠਨ ਇਸ ਨਾਲ ਸਹਿਮਤ ਹੁੰਦਾ ਹੈ, ਅਤੇ ਅਯੋਨਿਜ ਪ੍ਰਣਾਲੀ ਦੁਆਰਾ ਮਾਨਵ ਪੈਦਾ ਕਰਨ ਦਾ ਵਿਰੋਧ ਕਰਦੇ ਹੋਏ ਇਸ ਨੂੰ ‘ਪ੍ਰਯੋਗ ਦਾ ਅਤਿਅੰਤ ਰੂਪ’ ਕਹਿੰਦਾ ਹੈ, ਦ ਜਰਨਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਰਿਪੋਰਟ ਕਰਦਾ ਹੈ।

ਬਚਪਨ ਦੇ ਦਮੇ ਨਾਲ ਕੌਕਰੋਚਾਂ ਦਾ ਸੰਬੰਧ

ਨਿਊਯਾਰਕ ਦਾ ਡੇਲੀ ਨਿਊਜ਼ ਰਿਪੋਰਟ ਕਰਦਾ ਹੈ ਕਿ ਯੂ. ਐੱਸ. ਦੀ ਰਾਸ਼ਟਰੀ ਸਿਹਤ ਸੰਸਥਾ ਦੇ ਲਈ ਪੰਜ ਸਾਲਾਂ ਦਾ ਇਕ ਅਧਿਐਨ, ਸ਼ਹਿਰ ਦੇ ਕੇਂਦਰ ਵਿਚ ਰਹਿਣ ਵਾਲੇ ਬੱਚਿਆਂ ਵਿਚ ਦਮੇ ਦੀ ਵਧਦੀ ਮਾਤਰਾ ਲਈ ਕੌਕਰੋਚਾਂ ਨੂੰ ਕਸੂਰਵਾਰ ਠਹਿਰਾਉਂਦਾ ਹੈ। ਸੱਤ ਸ਼ਹਿਰਾਂ ਵਿੱਚੋਂ 1,528 ਜਾਂਚੇ ਗਏ ਦਮੇ ਦੇ ਰੋਗੀ ਬੱਚਿਆਂ ਵਿੱਚੋਂ 37 ਫੀ ਸਦੀ ਨੂੰ ਕੌਕਰੋਚਾਂ ਤੋਂ ਬਹੁਤ ਜ਼ਿਆਦਾ ਅਲਰਜੀ ਸੀ। ਜਿਨ੍ਹਾਂ ਨੂੰ ਅਲਰਜੀ ਸੀ ਅਤੇ ਜਿਨ੍ਹਾਂ ਦੇ ਸੌਣ ਵਾਲੇ ਕਮਰਿਆਂ ਵਿਚ ਬਹੁਤ ਜ਼ਿਆਦਾ ਕੌਕਰੋਚ ਸਨ, ਉਨ੍ਹਾਂ ਨੂੰ ਬਾਕੀ ਦਮੇ ਦੇ ਰੋਗੀ ਬੱਚਿਆਂ ਨਾਲੋਂ ਹਸਪਤਾਲ ਲੈ ਜਾਣ ਦੀ ਸੰਭਾਵਨਾ ਤਿੰਨ ਗੁਣਾ ਜ਼ਿਆਦਾ ਸੀ। ਅਧਿਐਨ ਦੇ ਪ੍ਰਧਾਨ, ਡਾ. ਡੇਵਿਡ ਰੋਸਨਸਟ੍ਰਾਈਖ਼, ਨੇ ਕੌਕਰੋਚ ਫੰਦਿਆਂ, ਕੀੜੇ-ਮਾਰ ਦਵਾਈਆਂ, ਬੋਰਿਕ ਐਸਿਡ, ਅਤੇ ਚੰਗੀ ਤਰ੍ਹਾਂ ਸਫ਼ਾਈ ਕਰਨ ਦੁਆਰਾ ਕੌਕਰੋਚਾਂ ਨੂੰ ਹਟਾਉਣ ਲਈ ਉਤਸ਼ਾਹਿਤ ਕੀਤਾ। ਉਸ ਨੇ ਕਿਹਾ ਕਿ ਸਾਰੇ ਘਰ ਵਿਚ ਵੈਕਯੁਮ ਫੇਰਨਾ ਧੂੜ ਵਿਚ ਕੌਕਰੋਚਾਂ ਦੇ ਗੰਦ-ਮੰਦ ਨੂੰ ਹਟਾਉਣ ਵਿਚ ਮਦਦ ਕਰਦਾ ਹੈ। “ਤੁਹਾਨੂੰ ਖਾਣੇ ਅਤੇ ਪਾਣੀ ਦੇ ਕਿਸੇ ਵੀ ਸ੍ਰੋਤ ਨੂੰ ਅਤੇ ਖ਼ਾਸ ਕਰਕੇ ਚੋਂਦੇ ਪਾਣੀ ਨੂੰ ਹਟਾਉਣਾ ਪਵੇਗਾ। ਜੀਉਂਦੇ ਰਹਿਣ ਲਈ ਕੌਕਰੋਚਾਂ ਨੂੰ ਪਾਣੀ ਪੀਣ ਦੀ ਜ਼ਰੂਰਤ ਹੈ,” ਡਾ. ਰੋਸਨਸਟ੍ਰਾਈਖ਼ ਅੱਗੇ ਕਹਿੰਦਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ