“ਸ਼ਾਂਤੀ ਅਤੇ ਏਕਤਾ ਵਿਚ ਵੱਸਦਾ ਇਕ ਸੰਸਾਰ”
ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇਹ ਕਦੇ ਮੁਮਕਿਨ ਹੋਵੇਗਾ? ਫ਼ਲੋਰਿਡਾ, ਯੂ. ਐੱਸ. ਏ., ਤੋਂ ਇਕ ਔਰਤ ਨੇ ਲਿਖਿਆ: “ਤੁਹਾਡਾ ਟ੍ਰੈਕਟ ਕੀ ਸਾਰੇ ਲੋਕ ਕਦੇ ਵੀ ਇਕ ਦੂਜੇ ਨਾਲ ਪਿਆਰ ਕਰਨਗੇ? ਬਹੁਤ ਹੀ ਉਮੀਦ ਭਰਿਆ ਅਤੇ ਪ੍ਰਭਾਵਸ਼ਾਲੀ ਸੰਦੇਸ਼ ਹੈ। ਇਸ ਤਰ੍ਹਾਂ ਦਾ ਸੰਦੇਸ਼ ਮੈਂ ਪਹਿਲਾਂ ਕਦੀ ਨਹੀਂ ਪੜ੍ਹਿਆ। ਮੈਂ ਇਸ ਨੂੰ ਵਾਰ-ਵਾਰ ਪੜ੍ਹਦੀ ਹਾਂ। ਪੜ੍ਹ ਕੇ ਮੈਨੂੰ ਹਰ ਵਾਰ ਬਹੁਤ ਖ਼ੁਸ਼ੀ ਮਿਲਦੀ ਹੈ, ਜਦੋਂ ਮੈਂ ਸ਼ਾਂਤੀ ਅਤੇ ਏਕਤਾ ਵਿਚ ਵੱਸਦੇ ਇਕ ਸੰਸਾਰ ਬਾਰੇ ਸੋਚਦੀ ਹਾਂ।”
ਜੇਕਰ ਤੁਸੀਂ ਵੀ ਸਬੂਤਾਂ ਦੀ ਜਾਂਚ ਕਰਨੀ ਚਾਹੁੰਦੇ ਹੋ ਕਿ ਸਮਾਜ ਵਿਚ ਸ਼ਾਂਤੀ ਅਤੇ ਏਕਤਾ ਹੋ ਸਕਦੀ ਹੈ ਅਤੇ ਹੋਵੇਗੀ ਵੀ, ਤਾਂ ਕਿਰਪਾ ਕਰ ਕੇ Watch Tower, The Ridgeway, London NW7 1RN, ਨੂੰ ਜਾਂ ਸਫ਼ਾ 5 ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਲਿਖੋ। ਤੁਹਾਨੂੰ 32 ਸਫ਼ਿਆਂ ਦਾ ਬਰੋਸ਼ਰ ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ? ਦੀ ਇਕ ਕਾਪੀ ਭੇਜੀ ਜਾਵੇਗੀ। ਸਾਨੂੰ ਯਕੀਨ ਹੈ ਕਿ ਇਸ ਦਾ 10ਵਾਂ ਭਾਗ ਤੁਹਾਡੇ ਦਿਲ ਨੂੰ ਖ਼ੁਸ਼ ਕਰੇਗਾ ਜਿਸ ਦਾ ਵਿਸ਼ਾ ਹੈ, “ਪਰਮੇਸ਼ੁਰ ਦੀ ਬਣਾਈ ਹੋਈ ਇਕ ਸ਼ਾਨਦਾਰ ਨਵੀਂ ਦੁਨੀਆਂ।”