ਇਸ ਨੇ ਆਦਮੀ ਦੇ ਪੈਸੇ ਬਚਾਏ
ਨਾਈਜੀਰੀਆ, ਪੱਛਮੀ ਅਫ਼ਰੀਕਾ, ਦੇ ਸ਼ਹਿਰਾਂ ਵਿਚ ਬੱਸ ਵਿਚ ਸਫ਼ਰ ਕਰਦੇ ਹੋਏ, ਇਕ ਮਨੁੱਖ ਨੇ ਆਪਣੇ ਹਮਸਫ਼ਰ ਨਾਲ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬ੍ਰੋਸ਼ਰ ਵਿੱਚੋਂ “ਅਭਿਆਸ ਜਿਨ੍ਹਾਂ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ” ਦੇ ਪਾਠ ਬਾਰੇ ਚਰਚਾ ਕੀਤੀ। ਜਦੋਂ ਬੱਸ ਇਕ ਰੈਸਤੋਰਾਂ ਤੇ ਰੁਕੀ, ਤਾਂ ਬ੍ਰੋਸ਼ਰ ਵਿਚ ਦਿਲਚਸਪੀ ਦਿਖਾਉਣ ਵਾਲੇ ਉਸ ਆਦਮੀ ਨੇ ਆਪਣੇ ਹੱਥ ਵਿਚ ਫੜੇ ਹੋਏ ਇਕ ਪੈਕਿਜ ਵੱਲ ਇਸ਼ਾਰਾ ਕਰ ਕੇ ਸਮਝਾਇਆ: “ਇਸ ਵਿਚ ਪੈਸੇ ਹਨ। . . . ਮੈਂ ਬੱਸ ਦੇ ਪਿੱਛੋਂ ਕਿਸੇ ਦੇ ਸਾਮਾਨ ਵਿੱਚੋਂ ਇਸ ਨੂੰ ਚੋਰੀ ਕੀਤਾ ਹੈ।”
ਲੇਕਿਨ, ਉਹ ਆਦਮੀ ਜਿਸ ਨੇ ਪੈਸੇ ਚੋਰੀ ਕੀਤੇ ਸਨ, ਹੁਣ ਪਛਤਾ ਰਿਹਾ ਸੀ ਅਤੇ ਪੈਸੇ ਵਾਪਸ ਕਰਨੇ ਚਾਹੁੰਦਾ ਸੀ। ਪੈਕਿਜ ਇਕ ਜਵਾਨ ਸੌਦਾਗਰ, ਇਕ ਹਮਸਫ਼ਰ, ਦੁਆਰਾ ਪਛਾਣਿਆ ਗਿਆ। ਇਸ ਵਿਚ 1,50,000 ਨੇਰੇ (ਤਕਰੀਬਨ 70,000 ਰੁਪਏ) ਸਨ। ਚੋਰ ਆਪਣੇ ਸ਼ਿਕਾਰ ਦਾ 300 ਮੀਲ ਦੀ ਦੂਰੀ ਤੋਂ ਪਿੱਛਾ ਕਰਦਾ ਆਇਆ ਸੀ। ਉਸ ਨੇ ਸੌਦਾਗਰ ਨੂੰ ਕਿਹਾ ਕਿ ਉਸ ਨੂੰ ਉਸ ਦਾ ਸ਼ੁਕਰ ਕਰਨਾ ਚਾਹੀਦਾ ਹੈ ਜਿਸ ਨੇ ਬ੍ਰੋਸ਼ਰ ਵਿੱਚੋਂ ਜਾਣਕਾਰੀ ਉਸ ਨਾਲ ਸਾਂਝੀ ਕੀਤੀ ਸੀ। ਉਹ ਸਮਝਾਉਂਦਾ ਹੈ ਕਿ ਇਸ ਹੀ ਜਾਣਕਾਰੀ ਨੇ ਉਸ ਨੂੰ ਪੈਸੇ ਵਾਪਸ ਕਰਨ ਲਈ ਮਜਬੂਰ ਕੀਤਾ ਸੀ।
ਜਦੋਂ ਡ੍ਰਾਈਵਰ ਅਤੇ ਹੋਰ ਮੁਸਾਫ਼ਰਾਂ ਨੂੰ ਇਸ ਗੱਲ ਬਾਰੇ ਪਤਾ ਲੱਗਾ, ਤਾਂ ਉਹ ਹੈਰਾਨ ਹੋਏ ਅਤੇ ਉਹ ਸਾਰੇ ਜਣੇ ਬ੍ਰੋਸ਼ਰ ਦੀਆਂ ਕਾਪੀਆਂ ਚਾਹੁੰਦੇ ਸਨ। ਉਸ ਸੌਦਾਗਰ ਨੇ ਅੱਗੇ ਕਦੀ ਵੀ ਗਵਾਹਾਂ ਨੂੰ ਉਸ ਨਾਲ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਸੀ, ਪਰ ਹੁਣ ਉਹ ਬਾਈਬਲ ਦਾ ਅਧਿਐਨ ਕਰਨਾ ਚਾਹੁੰਦਾ ਸੀ।
ਤੁਸੀਂ ਵੀ ਇਸ 32 ਸਫ਼ੇ ਦੇ ਲਾਹੇਵੰਦ ਬ੍ਰੋਸ਼ਰ ਨੂੰ ਹਾਸਲ ਕਰ ਸਕਦੇ ਹੋ ਜੇ ਤੁਸੀਂ ਨਾਲ ਦਿੱਤੀ ਗਈ ਪਰਚੀ ਨੂੰ ਭਰ ਕੇ ਇਸ ਉੱਤੇ ਦਿੱਤੇ ਗਏ ਪਤੇ ਤੇ ਜਾਂ ਸਫ਼ਾ 5 ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜ ਦੇਵੋਗੇ।
□ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬ੍ਰੋਸ਼ਰ ਦੀ ਕਾਪੀ ਮੈਨੂੰ ਭੇਜ ਦਿਓ।
□ ਕਿਰਪਾ ਕਰਕੇ ਇਕ ਮੁਫ਼ਤ ਬਾਈਬਲ ਅਧਿਐਨ ਬਾਰੇ ਮੇਰੇ ਨਾਲ ਮੁਲਾਕਾਤ ਕਰੋ।