ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g20 ਨੰ. 3 ਸਫ਼ੇ 8-9
  • ਦੂਜਿਆਂ ਦੀਆਂ ਖੂਬੀਆਂ ਦੇਖੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੂਜਿਆਂ ਦੀਆਂ ਖੂਬੀਆਂ ਦੇਖੋ
  • ਜਾਗਰੂਕ ਬਣੋ!—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਮੱਸਿਆ ਦੀ ਜੜ੍ਹ
  • ਬਾਈਬਲ ਦਾ ਅਸੂਲ
  • ਤੁਸੀਂ ਕੀ ਕਰ ਸਕਦੇ ਹੋ?
  • ਭੇਦ-ਭਾਵ ਨੂੰ ਜੜ੍ਹੋਂ ਉਖਾੜਨਾ
    ਜਾਗਰੂਕ ਬਣੋ!—2004
  • ਪੱਖਪਾਤ—ਦੁਨੀਆਂ ਭਰ ਵਿਚ ਫੈਲੀ ਇਕ ਬੀਮਾਰੀ
    ਜਾਗਰੂਕ ਬਣੋ!—2020
  • ਪੱਖਪਾਤ ਤੋਂ ਬਗੈਰ ਦੁਨੀਆਂ—ਕਦੋਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਪੱਖਪਾਤ ਦੀ ਜੜ੍ਹ
    ਜਾਗਰੂਕ ਬਣੋ!—2010
ਹੋਰ ਦੇਖੋ
ਜਾਗਰੂਕ ਬਣੋ!—2020
g20 ਨੰ. 3 ਸਫ਼ੇ 8-9
ਤਸਵੀਰਾਂ: 1. ਇਕ ਜੋੜਾ ਕਾਹਲੀ ਵਿਚ ਹੈ ਅਤੇ ਇਹ ਦੇਖ ਕੇ ਖਿੱਝ ਜਾਂਦਾ ਹੈ ਕਿ ਇਕ ਅੰਨ੍ਹੀ ਔਰਤ ਉਨ੍ਹਾਂ ਦੇ ਰਾਹ ਵਿਚ ਆ ਗਈ ਹੈ। 2. ਬਾਅਦ ਵਿਚ ਉਹੀ ਜੋੜਾ ਅੰਨ੍ਹੀ ਔਰਤ ਦੀ ਤਾਰੀਫ਼ ਕਰਦਾ ਹੋਇਆ ਜੋ ਇਕ ਸੰਗੀਤ ਹਾਲ ਵਿਚ ਚੈਲੋ ਵਜਾ ਰਹੀ ਹੈ।

ਦੂਜਿਆਂ ਦੀਆਂ ਖੂਬੀਆਂ ਦੇਖੋ

ਸਮੱਸਿਆ ਦੀ ਜੜ੍ਹ

ਘਮੰਡ ਨੂੰ ਪੱਖਪਾਤ ਵਿਚ ਬਦਲਦਿਆਂ ਦੇਰ ਨਹੀਂ ਲੱਗਦੀ। ਇਕ ਘਮੰਡੀ ਇਨਸਾਨ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਬਿਹਤਰ ਸਮਝਦਾ ਹੈ। ਇਹ ਸੋਚ ਸੌਖਿਆਂ ਹੀ ਕਿਸੇ ʼਤੇ ਵੀ ਹਾਵੀ ਹੋ ਸਕਦੀ ਹੈ। ਇਕ ਮਸ਼ਹੂਰ ਕਿਤਾਬ ਕਹਿੰਦੀ ਹੈ, “ਲਗਭਗ ਹਰ ਸਮਾਜ ਦੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਤੌਰ-ਤਰੀਕੇ, ਖਾਣਾ-ਪੀਣਾ, ਪਹਿਰਾਵਾ, ਆਦਤਾਂ, ਅਸੂਲ ਵਗੈਰਾ ਦੂਜੇ ਸਮਾਜ ਦੇ ਲੋਕਾਂ ਨਾਲੋਂ ਬਿਹਤਰ ਹਨ।” ਅਸੀਂ ਕੀ ਕਰ ਸਕਦੇ ਹਾਂ ਤਾਂਕਿ ਕਿਤੇ ਸਾਡੀ ਸੋਚ ਵੀ ਇੱਦਾਂ ਦੀ ਨਾ ਹੋ ਜਾਵੇ?

ਬਾਈਬਲ ਦਾ ਅਸੂਲ

“ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ।”—ਫ਼ਿਲਿੱਪੀਆਂ 2:3.

ਇਸ ਦਾ ਕੀ ਮਤਲਬ ਹੈ? ਜੇ ਅਸੀਂ ਘਮੰਡੀ ਨਹੀਂ ਬਣਨਾ ਚਾਹੁੰਦੇ, ਤਾਂ ਸਾਨੂੰ ਆਪਣੇ ਆਪ ਵਿਚ ਨਿਮਰਤਾ ਦਾ ਗੁਣ ਪੈਦਾ ਕਰਨ ਦੀ ਲੋੜ ਹੈ। ਇਕ ਨਿਮਰ ਇਨਸਾਨ ਨੂੰ ਪਤਾ ਹੁੰਦਾ ਹੈ ਕਿ ਦੂਸਰੇ ਜਣੇ ਕਿਸੇ-ਨਾ-ਕਿਸੇ ਮਾਅਨੇ ਵਿਚ ਉਸ ਨਾਲੋਂ ਬਿਹਤਰ ਹਨ। ਇੱਦਾਂ ਦਾ ਕੋਈ ਵੀ ਸਮਾਜ ਨਹੀਂ ਜਿਸ ਦੇ ਲੋਕਾਂ ਵਿਚ ਸਿਰਫ਼ ਖੂਬੀਆਂ ਹੀ ਖੂਬੀਆਂ ਹੋਣ ਅਤੇ ਕੋਈ ਵੀ ਕਮੀ ਨਾ ਹੋਵੇ।

ਜ਼ਰਾ ਸਟੀਫ਼ਨ ਦੀ ਮਿਸਾਲ ʼਤੇ ਗੌਰ ਕਰੋ। ਉਹ ਇੱਦਾਂ ਦੇ ਦੇਸ਼ ਵਿਚ ਜੰਮਿਆਂ-ਪਲਿਆ ਜਿੱਥੇ ਕਮਿਊਨਿਸਟ ਪਾਰਟੀ ਦਾ ਰਾਜ ਸੀ। ਇਸ ਕਰਕੇ ਉਹ ਗ਼ੈਰ-ਕਮਿਊਨਿਸਟ ਦੇਸ਼ ਦੇ ਲੋਕਾਂ ਨਾਲ ਨਫ਼ਰਤ ਕਰਦਾ ਸੀ। ਪਰ ਹੁਣ ਉਹ ਪੱਖਪਾਤ ਨਹੀਂ ਕਰਦਾ। ਉਹ ਕਹਿੰਦਾ ਹੈ, “ਜੇ ਅਸੀਂ ਦੂਜਿਆਂ ਨੂੰ ਖ਼ੁਦ ਤੋਂ ਬਿਹਤਰ ਸਮਝਾਂਗੇ, ਤਾਂ ਅਸੀਂ ਆਪਣੇ ਮਨ ਵਿੱਚੋਂ ਪੱਖਪਾਤ ਕੱਢ ਸਕਾਂਗੇ। ਇੱਦਾਂ ਨਹੀਂ ਹੈ ਕਿ ਸਾਨੂੰ ਸਾਰਾ ਕੁਝ ਪਤਾ ਹੈ ਤੇ ਦੂਸਰਿਆਂ ਨੂੰ ਕੁਝ ਵੀ ਨਹੀਂ ਪਤਾ। ਸਾਰਿਆਂ ਵਿਚ ਕੋਈ-ਨਾ-ਕੋਈ ਖੂਬੀ ਹੁੰਦੀ ਹੈ।”

ਤੁਸੀਂ ਕੀ ਕਰ ਸਕਦੇ ਹੋ?

ਇਹ ਨਾ ਭੁੱਲੋ ਕਿ ਕਮੀਆਂ ਤੁਹਾਡੇ ਵਿਚ ਵੀ ਹਨ। ਜਿਨ੍ਹਾਂ ਮਾਮਲਿਆਂ ਵਿਚ ਤੁਸੀਂ ਕਮਜ਼ੋਰ ਹੋ, ਹੋ ਸਕਦਾ ਹੈ ਕਿ ਦੂਸਰਾ ਵਿਅਕਤੀ ਉਸ ਵਿਚ ਤੁਹਾਡੇ ਨਾਲੋਂ ਬਿਹਤਰ ਹੋਵੇ। ਇਹ ਨਾ ਸੋਚੋ ਕਿ ਕਿਸੇ ਸਮਾਜ ਦੇ ਹਰ ਵਿਅਕਤੀ ਵਿਚ ਇੱਕੋ ਜਿਹੀਆਂ ਖ਼ਾਮੀਆਂ ਹੁੰਦੀਆਂ ਹਨ।

ਕਿਸੇ ਸਮਾਜ ਦੇ ਵਿਅਕਤੀ ਬਾਰੇ ਗ਼ਲਤ ਰਾਇ ਕਾਇਮ ਕਰਨ ਤੋਂ ਪਹਿਲਾਂ ਆਪਣੇ ਆਪ ਤੋਂ ਪੁੱਛੋ:

ਜਿਨ੍ਹਾਂ ਮਾਮਲਿਆਂ ਵਿਚ ਤੁਸੀਂ ਕਮਜ਼ੋਰ ਹੋ, ਹੋ ਸਕਦਾ ਹੈ ਕਿ ਉਸ ਵਿਚ ਦੂਸਰੇ ਤੁਹਾਡੇ ਨਾਲੋਂ ਬਿਹਤਰ ਹੋਣ

  • ‘ਕੀ ਉਹ ਵਿਅਕਤੀ ਸੱਚ-ਮੁੱਚ ਬੁਰਾ ਹੈ ਜਾਂ ਸਿਰਫ਼ ਮੇਰੇ ਤੋਂ ਅਲੱਗ ਹੈ?’

  • ‘ਕੀ ਉਸ ਨੂੰ ਵੀ ਮੇਰੀਆਂ ਕੁਝ ਗੱਲਾਂ ਬੁਰੀਆਂ ਲੱਗਦੀਆਂ ਹੋਣੀਆਂ?’

  • ‘ਇੱਦਾਂ ਦੇ ਕਿਹੜੇ ਕੰਮ ਹਨ ਜੋ ਉਹ ਮੇਰੇ ਨਾਲੋਂ ਵਧੀਆ ਕਰਦਾ ਹੈ?’

ਇਨ੍ਹਾਂ ਸਵਾਲਾਂ ʼਤੇ ਸੋਚ-ਵਿਚਾਰ ਕਰਨ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਦੂਸਰੇ ਵਿਅਕਤੀ ਵਿਚ ਵੀ ਬਹੁਤ ਸਾਰੀਆਂ ਖੂਬੀਆਂ ਹਨ ਅਤੇ ਫਿਰ ਤੁਸੀਂ ਉਸ ਨਾਲ ਪੱਖਪਾਤ ਨਹੀਂ ਕਰੋਗੇ।

ਸੋਚ ਬਦਲੀ, ਜ਼ਿੰਦਗੀ ਬਦਲੀ: ਨੈਲਸਨ (ਅਮਰੀਕਾ)

“ਮੇਰੀ ਪਰਵਰਿਸ਼ ਇੱਦਾਂ ਦੇ ਲੋਕਾਂ ਵਿਚ ਹੋਈ ਜਿੱਥੇ ਜ਼ਿਆਦਾਤਰ ਲੋਕ ਇੱਕੋ ਪਿਛੋਕੜ ਤੋਂ ਹਨ। ਜਦੋਂ ਮੈਂ 19 ਸਾਲਾਂ ਦਾ ਹੋਇਆ, ਤਾਂ ਮੈਂ ਇਕ ਵੱਡੇ ਸ਼ਹਿਰ ਚਲਾ ਗਿਆ ਅਤੇ ਉੱਥੇ ਇਕ ਫੈਕਟਰੀ ਵਿਚ ਕੰਮ ਕਰਨ ਲੱਗਾ। ਮੈਂ ਜਿੱਥੇ ਕੰਮ ਕਰਦਾ ਸੀ ਤੇ ਰਹਿੰਦਾ ਸੀ ਉੱਥੇ ਅਲੱਗ-ਅਲੱਗ ਪਿਛੋਕੜਾਂ ਦੇ ਲੋਕ ਸਨ।

“ਜਦੋਂ ਮੈਂ ਆਪਣੇ ਨਾਲ ਕੰਮ ਕਰਨ ਵਾਲਿਆਂ ਨਾਲ ਦੋਸਤੀ ਕੀਤੀ, ਤਾਂ ਮੈਨੂੰ ਪਤਾ ਲੱਗਾ ਕਿ ਕਿਸੇ ਵਿਅਕਤੀ ਦੇ ਦੇਸ਼, ਮਾਂ-ਬੋਲੀ ਤੇ ਰੰਗ ਦੇ ਆਧਾਰ ʼਤੇ ਇਹ ਫ਼ੈਸਲਾ ਨਹੀਂ ਕੀਤਾ ਜਾ ਸਕਦਾ ਕਿ ਉਹ ਕਿਹੋ ਜਿਹਾ ਇਨਸਾਨ ਹੈ, ਉਹ ਕਿੰਨਾ ਮਿਹਨਤੀ ਹੈ ਅਤੇ ਕਿੰਨਾ ਭਰੋਸੇਯੋਗ ਹੈ।

“ਬਾਅਦ ਵਿਚ ਮੈਂ ਉਸ ਕੁੜੀ ਨਾਲ ਵਿਆਹ ਕਰਵਾਇਆ ਜੋ ਮੇਰੇ ਦੇਸ਼ ਅਤੇ ਕੌਮ ਦੀ ਨਹੀਂ ਸੀ। ਪਿਛਲੇ ਕੁਝ ਸਾਲਾਂ ਵਿਚ ਮੈਂ ਅਲੱਗ-ਅਲੱਗ ਖਾਣੇ ਅਤੇ ਸੰਗੀਤ ਦਾ ਮਜ਼ਾ ਲਿਆ ਹੈ। ਭਾਵੇਂ ਸਾਡੇ ਸਾਰਿਆਂ ਵਿਚ ਕੋਈ-ਨਾ-ਕੋਈ ਕਮੀ ਹੁੰਦੀ ਹੈ, ਪਰ ਮੈਂ ਕੋਸ਼ਿਸ਼ ਕਰਦਾ ਹਾਂ ਕਿ ਦੂਸਰਿਆਂ ਦੀਆਂ ਖੂਬੀਆਂ ਦੇਖ ਸਕਾਂ। ਸੋਚ ਬਦਲਣ ਨਾਲ ਮੇਰੀ ਜ਼ਿੰਦਗੀ ਬਦਲ ਗਈ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ