ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 43
  • ਯਹੋਸ਼ੁਆ ਆਗੂ ਬਣਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਸ਼ੁਆ ਆਗੂ ਬਣਿਆ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਨੇ ਯਹੋਸ਼ੁਆ ਨੂੰ ਚੁਣਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਯਹੋਸ਼ੁਆ ਨੇ ਸਾਰਾ ਕੁਝ ਯਾਦ ਰੱਖਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਚਟਾਨ ਵਿੱਚੋਂ ਪਾਣੀ ਨਿਕਲਿਆ
    ਬਾਈਬਲ ਕਹਾਣੀਆਂ ਦੀ ਕਿਤਾਬ
  • 12 ਜਾਸੂਸ
    ਬਾਈਬਲ ਕਹਾਣੀਆਂ ਦੀ ਕਿਤਾਬ
ਹੋਰ ਦੇਖੋ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 43

ਕਹਾਣੀ 43

ਯਹੋਸ਼ੁਆ ਆਗੂ ਬਣਿਆ

ਮੂਸਾ ਵੀ ਇਸਰਾਏਲੀਆਂ ਨਾਲ ਕਨਾਨ ਦੇਸ਼ ਜਾਣਾ ਚਾਹੁੰਦਾ ਸੀ। ਇਸ ਲਈ ਉਸ ਨੇ ਯਹੋਵਾਹ ਨੂੰ ਕਿਹਾ: ‘ਯਹੋਵਾਹ, ਮੈਨੂੰ ਵੀ ਯਰਦਨ ਨਦੀ ਦੇ ਉਸ ਪਾਰ ਸੋਹਣੇ ਦੇਸ਼ ਨੂੰ ਦੇਖਣ ਦੀ ਇਜਾਜ਼ਤ ਦੇ।’ ਯਹੋਵਾਹ ਨੇ ਜਵਾਬ ਦਿੱਤਾ: ‘ਬਸ ਕਰ! ਫਿਰ ਇਸ ਗੱਲ ਦਾ ਜ਼ਿਕਰ ਨਾ ਕਰੀਂ!’ ਕੀ ਤੁਸੀਂ ਜਾਣਦੇ ਹੋ ਯਹੋਵਾਹ ਨੇ ਮੂਸਾ ਨੂੰ ਇੰਜ ਕਿਉਂ ਕਿਹਾ ਸੀ?

ਕੀ ਤੁਹਾਨੂੰ ਉਹ ਕਹਾਣੀ ਯਾਦ ਹੈ ਜਿਸ ਵਿਚ ਚਟਾਨ ਵਿੱਚੋਂ ਪਾਣੀ ਨਿਕਲਿਆ ਸੀ? ਯਾਦ ਕਰੋ, ਮੂਸਾ ਤੇ ਹਾਰੂਨ ਨੇ ਘਮੰਡ ਨਾਲ ਕਿਹਾ ਸੀ ਕਿ ਉਹੀ ਚਟਾਨ ਵਿੱਚੋਂ ਪਾਣੀ ਕੱਢਣਗੇ, ਪਰ ਅਸਲ ਵਿਚ ਚਟਾਨ ਵਿੱਚੋਂ ਪਾਣੀ ਯਹੋਵਾਹ ਨੇ ਕੱਢਿਆ ਸੀ। ਯਹੋਵਾਹ ਦੀ ਵਡਿਆਈ ਕਰਨ ਦੀ ਬਜਾਇ ਮੂਸਾ ਤੇ ਹਾਰੂਨ ਨੇ ਆਪਣੀ ਵਡਿਆਈ ਕੀਤੀ ਸੀ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ: ‘ਤੁਸੀਂ ਮੇਰੇ ਲੋਕਾਂ ਨਾਲ ਕਨਾਨ ਦੇਸ਼ ਨਹੀਂ ਜਾਓਗੇ।’

ਹਾਰੂਨ ਦੇ ਮਰਨ ਤੋਂ ਕੁਝ ਮਹੀਨਿਆਂ ਪਿੱਛੋਂ ਯਹੋਵਾਹ ਨੇ ਮੂਸਾ ਨੂੰ ਕਿਹਾ: ‘ਯਹੋਸ਼ੁਆ ਨੂੰ ਅਲਆਜ਼ਾਰ ਜਾਜਕ ਅਤੇ ਸਾਰੀ ਪਰਜਾ ਦੇ ਅੱਗੇ ਖੜ੍ਹਾ ਕਰ। ਉਨ੍ਹਾਂ ਸਾਰਿਆਂ ਦੇ ਸਾਮ੍ਹਣੇ ਐਲਾਨ ਕਰ ਕਿ ਯਹੋਸ਼ੁਆ ਨਵਾਂ ਆਗੂ ਹੈ।’ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ ਕਿ ਜਿੱਦਾਂ ਯਹੋਵਾਹ ਨੇ ਕਿਹਾ ਸੀ, ਮੂਸਾ ਨੇ ਉੱਦਾਂ ਹੀ ਕੀਤਾ।

ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: ‘ਤਕੜਾ ਹੋ ਅਤੇ ਡਰੀਂ ਨਾ। ਤੂੰ ਇਸਰਾਏਲੀਆਂ ਨੂੰ ਉਸ ਕਨਾਨ ਦੇਸ਼ ਵਿਚ ਲੈ ਜਾਵੇਂਗਾ ਜਿਸ ਦਾ ਮੈਂ ਉਨ੍ਹਾਂ ਨਾਲ ਵਾਅਦਾ ਕੀਤਾ ਹੈ ਅਤੇ ਮੈਂ ਤੇਰੇ ਅੰਗ-ਸੰਗ ਹੋਵਾਂਗਾ।’

ਬਾਅਦ ਵਿਚ ਯਹੋਵਾਹ ਨੇ ਮੂਸਾ ਨੂੰ ਮੋਆਬ ਦੇਸ਼ ਵਿਚ ਪੈਂਦੇ ਨੀਬੋ ਪਹਾੜ ਦੀ ਚੋਟੀ ਉੱਤੇ ਜਾਣ ਲਈ ਕਿਹਾ। ਉੱਥੋਂ ਮੂਸਾ ਯਰਦਨ ਨਦੀ ਦੇ ਪਰਲੇ ਪਾਸੇ ਕਨਾਨ ਦੇਸ਼ ਦਾ ਸੋਹਣਾ ਨਜ਼ਾਰਾ ਦੇਖ ਸਕਦਾ ਸੀ। ਯਹੋਵਾਹ ਨੇ ਮੂਸਾ ਨੂੰ ਕਿਹਾ: ‘ਇਹ ਉਹੀ ਦੇਸ਼ ਹੈ ਜੋ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਬੱਚਿਆਂ ਨੂੰ ਦੇਣ ਦਾ ਵਾਅਦਾ ਕੀਤਾ ਸੀ। ਮੈਂ ਤੈਨੂੰ ਇਹ ਦੇਖਣ ਦਿੱਤਾ ਹੈ, ਪਰ ਇਸ ਵਿਚ ਜਾਣ ਨਹੀਂ ਦਿਆਂਗਾ।’

ਇਸੇ ਪਹਾੜ ਉੱਤੇ ਮੂਸਾ ਦੀ ਮੌਤ ਹੋ ਗਈ। ਮੂਸਾ ਜਦ ਮਰਿਆ, ਤਾਂ ਉਸ ਦੀ ਉਮਰ 120 ਸਾਲਾਂ ਦੀ ਸੀ। ਪਰ ਉਸ ਦੀ ਨਜ਼ਰ ਅਤੇ ਸਿਹਤ ਅਜੇ ਕਮਜ਼ੋਰ ਨਹੀਂ ਹੋਈ ਸੀ। ਮੂਸਾ ਦੀ ਮੌਤ ਕਰਕੇ ਲੋਕ ਬਹੁਤ ਦੁਖੀ ਹੋਏ। ਪਰ ਇਕ ਗੱਲ ਦੀ ਉਨ੍ਹਾਂ ਨੂੰ ਖ਼ੁਸ਼ੀ ਸੀ ਕਿ ਯਹੋਵਾਹ ਨੇ ਯਹੋਸ਼ੁਆ ਨੂੰ ਉਨ੍ਹਾਂ ਦਾ ਨਵਾਂ ਆਗੂ ਚੁਣਿਆ ਸੀ।

ਗਿਣਤੀ 27:12-23; ਬਿਵਸਥਾ ਸਾਰ 3:23-29; 31:1-8, 14-23; 32:45-52; 34:1-12.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ