ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 29 ਸਫ਼ਾ 74 - ਸਫ਼ਾ 75 ਪੈਰਾ 2
  • ਯਹੋਵਾਹ ਨੇ ਯਹੋਸ਼ੁਆ ਨੂੰ ਚੁਣਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਨੇ ਯਹੋਸ਼ੁਆ ਨੂੰ ਚੁਣਿਆ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਸ਼ੁਆ ਆਗੂ ਬਣਿਆ
    ਬਾਈਬਲ ਕਹਾਣੀਆਂ ਦੀ ਕਿਤਾਬ
  • ਯਹੋਸ਼ੁਆ ਨੇ ਸਾਰਾ ਕੁਝ ਯਾਦ ਰੱਖਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਯਹੋਸ਼ੁਆ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਇਸਰਾਏਲੀਆਂ ਨੇ ਯਰਦਨ ਨਦੀ ਪਾਰ ਕੀਤੀ
    ਬਾਈਬਲ ਕਹਾਣੀਆਂ ਦੀ ਕਿਤਾਬ
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 29 ਸਫ਼ਾ 74 - ਸਫ਼ਾ 75 ਪੈਰਾ 2
ਪੁਜਾਰੀ ਇਕਰਾਰ ਦਾ ਸੰਦੂਕ ਲੈ ਕੇ ਯਰਦਨ ਦਰਿਆ ਵਿੱਚੋਂ ਦੀ ਲੰਘਦੇ ਹੋਏ

ਪਾਠ 29

ਯਹੋਵਾਹ ਨੇ ਯਹੋਸ਼ੁਆ ਨੂੰ ਚੁਣਿਆ

ਯਹੋਸ਼ੁਆ ਕਾਨੂੰਨ ਪੜ੍ਹਦਾ ਹੋਇਆ

ਮੂਸਾ ਨੇ ਇਜ਼ਰਾਈਲੀਆਂ ਦੀ ਬਹੁਤ ਸਾਲ ਅਗਵਾਈ ਕੀਤੀ। ਹੁਣ ਉਹ ਮਰਨ ਕਿਨਾਰੇ ਸੀ। ਯਹੋਵਾਹ ਨੇ ਉਸ ਨੂੰ ਕਿਹਾ: ‘ਤੂੰ ਇਜ਼ਰਾਈਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਲੈ ਕੇ ਜਾਵੇਂਗਾ। ਪਰ ਮੈਂ ਤੈਨੂੰ ਵਾਅਦਾ ਕੀਤਾ ਹੋਇਆ ਦੇਸ਼ ਦੇਖਣ ਦੇਵਾਂਗਾ।’ ਫਿਰ ਮੂਸਾ ਨੇ ਯਹੋਵਾਹ ਨੂੰ ਲੋਕਾਂ ਦੀ ਅਗਵਾਈ ਕਰਨ ਲਈ ਨਵਾਂ ਆਗੂ ਚੁਣਨ ਲਈ ਕਿਹਾ। ਯਹੋਵਾਹ ਨੇ ਉਸ ਨੂੰ ਕਿਹਾ: ‘ਜਾ ਕੇ ਯਹੋਸ਼ੁਆ ਨੂੰ ਚੁਣ ਤੇ ਉਸ ਨੂੰ ਦੱਸ ਕਿ ਉਹ ਇਜ਼ਰਾਈਲੀਆਂ ਦੀ ਅਗਵਾਈ ਕਰੇਗਾ।’

ਮੂਸਾ ਨੇ ਇਜ਼ਰਾਈਲੀਆਂ ਨੂੰ ਜਾ ਕੇ ਦੱਸਿਆ ਕਿ ਉਹ ਬਹੁਤ ਜਲਦੀ ਮਰ ਜਾਵੇਗਾ ਅਤੇ ਯਹੋਵਾਹ ਨੇ ਯਹੋਸ਼ੁਆ ਨੂੰ ਚੁਣਿਆ ਹੈ ਜੋ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਕੇ ਜਾਵੇਗਾ। ਫਿਰ ਮੂਸਾ ਨੇ ਯਹੋਸ਼ੁਆ ਨੂੰ ਕਿਹਾ: ‘ਨਾ ਡਰ। ਯਹੋਵਾਹ ਤੇਰੀ ਮਦਦ ਕਰੇਗਾ।’ ਇਸ ਤੋਂ ਥੋੜ੍ਹੀ ਦੇਰ ਬਾਅਦ ਮੂਸਾ ਨਬੋ ਪਹਾੜ ʼਤੇ ਗਿਆ ਜਿੱਥੇ ਯਹੋਵਾਹ ਨੇ ਉਸ ਨੂੰ ਉਹ ਦੇਸ਼ ਦਿਖਾਇਆ ਜੋ ਉਸ ਨੇ ਅਬਰਾਹਾਮ, ਇਸਹਾਕ ਤੇ ਯਾਕੂਬ ਨੂੰ ਦੇਣ ਦਾ ਵਾਅਦਾ ਕੀਤਾ ਸੀ। 120 ਸਾਲਾਂ ਦੀ ਉਮਰ ਵਿਚ ਮੂਸਾ ਦੀ ਮੌਤ ਹੋ ਗਈ।

ਮੂਸਾ ਪੁਜਾਰੀਆਂ ਤੇ ਹੋਰ ਆਦਮੀਆਂ ਸਾਮ੍ਹਣੇ ਯਹੋਸ਼ੁਆ ਨੂੰ ਜ਼ਿੰਮੇਵਾਰੀ ਦਿੰਦਾ ਹੋਇਆ

ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: ‘ਯਰਦਨ ਦਰਿਆ ਪਾਰ ਕਰ ਤੇ ਕਨਾਨ ਨੂੰ ਜਾਹ। ਮੈਂ ਮੂਸਾ ਵਾਂਗ ਤੇਰੀ ਵੀ ਮਦਦ ਕਰਾਂਗਾ। ਤੂੰ ਹਰ ਰੋਜ਼ ਮੇਰੇ ਕਾਨੂੰਨ ਪੜ੍ਹੀਂ। ਡਰ ਨਾ। ਦਲੇਰ ਬਣ। ਜਾਹ ਤੇ ਉਹ ਕੰਮ ਕਰ ਜੋ ਮੈਂ ਤੈਨੂੰ ਕਰਨ ਨੂੰ ਕਹੇ ਹਨ।’

ਯਹੋਸ਼ੁਆ ਨੇ ਯਰੀਹੋ ਸ਼ਹਿਰ ਵਿਚ ਦੋ ਜਾਸੂਸ ਭੇਜੇ। ਅਗਲੀ ਕਹਾਣੀ ਵਿਚ ਅਸੀਂ ਹੋਰ ਦੇਖਾਂਗੇ ਕਿ ਉੱਥੇ ਕੀ ਹੋਇਆ। ਉਨ੍ਹਾਂ ਨੇ ਵਾਪਸ ਆ ਕੇ ਦੱਸਿਆ ਕਿ ਹੁਣ ਕਨਾਨ ਸ਼ਹਿਰ ʼਤੇ ਹਮਲਾ ਕਰਨ ਦਾ ਵਧੀਆ ਸਮਾਂ ਹੈ। ਅਗਲੇ ਦਿਨ ਯਹੋਸ਼ੁਆ ਨੇ ਇਜ਼ਰਾਈਲੀਆਂ ਨੂੰ ਸਾਮਾਨ ਇਕੱਠਾ ਕਰਨ ਲਈ ਕਿਹਾ। ਫਿਰ ਉਸ ਨੇ ਪੁਜਾਰੀਆਂ ਨੂੰ ਅੱਗੇ-ਅੱਗੇ ਯਰਦਨ ਦਰਿਆ ਵੱਲ ਇਕਰਾਰ ਦਾ ਸੰਦੂਕ ਲੈ ਕੇ ਜਾਣ ਲਈ ਕਿਹਾ। ਦਰਿਆ ਪਾਣੀ ਨਾਲ ਪੂਰੀ ਤਰ੍ਹਾਂ ਭਰਿਆ ਸੀ। ਪਰ ਜਿਉਂ ਹੀ ਪੁਜਾਰੀਆਂ ਨੇ ਪੈਰ ਪਾਣੀ ਵਿਚ ਰੱਖੇ, ਤਾਂ ਦਰਿਆ ਦਾ ਪਾਣੀ ਵਗਣੋਂ ਰੁਕ ਗਿਆ। ਪੁਜਾਰੀ ਦਰਿਆ ਦੇ ਵਿਚਕਾਰ ਚਲੇ ਗਏ ਤੇ ਸੁੱਕੀ ਜ਼ਮੀਨ ਉੱਤੇ ਉਦੋਂ ਤਕ ਖੜ੍ਹੇ ਰਹੇ ਜਦੋਂ ਤਕ ਸਾਰੇ ਲੋਕ ਦਰਿਆ ਪਾਰ ਨਾ ਲੰਘ ਗਏ। ਕੀ ਤੁਹਾਨੂੰ ਲੱਗਦਾ ਕਿ ਇਹ ਚਮਤਕਾਰ ਦੇਖ ਕੇ ਉਨ੍ਹਾਂ ਨੂੰ ਯਾਦ ਆਇਆ ਹੋਣਾ ਕਿ ਯਹੋਵਾਹ ਨੇ ਲਾਲ ਸਮੁੰਦਰ ʼਤੇ ਕੀ ਕੀਤਾ ਸੀ?

ਇੰਨੇ ਸਾਲਾਂ ਤੋਂ ਬਾਅਦ ਅਖ਼ੀਰ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਪਹੁੰਚ ਗਏ। ਉਹ ਇੱਥੇ ਘਰ ਤੇ ਸ਼ਹਿਰ ਬਣਾ ਸਕਦੇ ਸਨ। ਉਹ ਫ਼ਸਲ, ਅੰਗੂਰਾਂ ਦੇ ਬਾਗ਼ ਤੇ ਬਗ਼ੀਚੇ ਲਾ ਸਕਦੇ ਸਨ। ਕਿਹਾ ਜਾਂਦਾ ਸੀ ਕਿ ਇੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਸਨ ਕਿਉਂਕਿ ਇੱਥੇ ਖਾਣ-ਪੀਣ ਲਈ ਬਹੁਤ ਕੁਝ ਸੀ।

“ਯਹੋਵਾਹ ਹਮੇਸ਼ਾ ਤੇਰੀ ਅਗਵਾਈ ਕਰੇਗਾ ਅਤੇ ਝੁਲ਼ਸੇ ਦੇਸ਼ ਵਿਚ ਵੀ ਤੈਨੂੰ ਤ੍ਰਿਪਤ ਕਰੇਗਾ।”​—ਯਸਾਯਾਹ 58:11

ਸਵਾਲ: ਮੂਸਾ ਦੀ ਮੌਤ ਤੋਂ ਬਾਅਦ ਕਿਸ ਨੇ ਇਜ਼ਰਾਈਲੀਆਂ ਦੀ ਅਗਵਾਈ ਕੀਤੀ? ਯਰਦਨ ਦਰਿਆ ʼਤੇ ਕੀ ਹੋਇਆ?

ਗਿਣਤੀ 27:12-23; ਬਿਵਸਥਾ ਸਾਰ 31:1-8; 34:1-12; ਯਹੋਸ਼ੁਆ 1:1–3:17

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ