ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 45
  • ਇਸਰਾਏਲੀਆਂ ਨੇ ਯਰਦਨ ਨਦੀ ਪਾਰ ਕੀਤੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਸਰਾਏਲੀਆਂ ਨੇ ਯਰਦਨ ਨਦੀ ਪਾਰ ਕੀਤੀ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਨੇ ਯਹੋਸ਼ੁਆ ਨੂੰ ਚੁਣਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਯਹੋਸ਼ੁਆ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਜਲ-ਪਰਲੋ
    ਬਾਈਬਲ ਕਹਾਣੀਆਂ ਦੀ ਕਿਤਾਬ
  • ਯਹੋਸ਼ੁਆ ਆਗੂ ਬਣਿਆ
    ਬਾਈਬਲ ਕਹਾਣੀਆਂ ਦੀ ਕਿਤਾਬ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 45

ਕਹਾਣੀ 45

ਇਸਰਾਏਲੀਆਂ ਨੇ ਯਰਦਨ ਨਦੀ ਪਾਰ ਕੀਤੀ

ਦੇਖੋ! ਇਸਰਾਏਲੀ ਯਰਦਨ ਨਦੀ ਪਾਰ ਕਰ ਰਹੇ ਹਨ। ਪਰ ਪਾਣੀ ਤਾਂ ਕਿਧਰੇ ਨਜ਼ਰ ਨਹੀਂ ਆ ਰਿਹਾ। ਨਾਲੇ ਸਾਲ ਦੇ ਇਸ ਸਮੇਂ ਦੌਰਾਨ ਤਾਂ ਬਹੁਤ ਮੀਂਹ ਪੈਂਦਾ ਸੀ ਜਿਸ ਕਰਕੇ ਨਦੀ ਪਾਣੀ ਨਾਲ ਭਰੀ ਹੋਣੀ ਚਾਹੀਦੀ ਸੀ। ਪਰ ਹੁਣ ਨਦੀ ਵਿਚ ਰਤਾ ਵੀ ਪਾਣੀ ਨਹੀਂ ਹੈ। ਲੋਕ ਸੁੱਕੀ ਜ਼ਮੀਨ ਉੱਪਰੋਂ ਦੀ ਲੰਘ ਰਹੇ ਹਨ ਜਿਵੇਂ ਉਹ ਲਾਲ ਸਮੁੰਦਰ ਵਿੱਚੋਂ ਦੀ ਲੰਘੇ ਸਨ। ਆਓ ਦੇਖੀਏ ਆਖ਼ਰ ਸਾਰਾ ਪਾਣੀ ਗਿਆ ਕਿੱਥੇ।

ਨਦੀ ਪਾਰ ਕਰਨ ਤੋਂ ਪਹਿਲਾਂ ਯਹੋਵਾਹ ਦੇ ਕਹਿਣੇ ਤੇ ਯਹੋਸ਼ੁਆ ਨੇ ਲੋਕਾਂ ਨੂੰ ਦੱਸਿਆ ਕਿ ‘ਜਾਜਕ ਨੇਮ ਦਾ ਸੰਦੂਕ ਚੁੱਕ ਕੇ ਸਾਰਿਆਂ ਦੇ ਅੱਗੇ-ਅੱਗੇ ਤੁਰਨਗੇ। ਜਦ ਉਹ ਯਰਦਨ ਨਦੀ ਵਿਚ ਪੈਰ ਰੱਖਣਗੇ, ਤਾਂ ਉਸੇ ਵੇਲੇ ਪਾਣੀ ਵਗਣਾ ਬੰਦ ਹੋ ਜਾਵੇਗਾ।’

ਨੇਮ ਦਾ ਸੰਦੂਕ ਚੁੱਕ ਕੇ ਜਾਜਕ ਲੋਕਾਂ ਦੇ ਅੱਗੇ-ਅੱਗੇ ਤੁਰ ਪਏ। ਯਰਦਨ ਨਦੀ ਤੇ ਆ ਕੇ ਉਨ੍ਹਾਂ ਨੇ ਆਪਣੇ ਪੈਰ ਪਾਣੀ ਵਿਚ ਰੱਖੇ। ਨਦੀ ਡੂੰਘੀ ਸੀ ਤੇ ਪਾਣੀ ਜ਼ੋਰਾਂ ਨਾਲ ਵਗ ਰਿਹਾ ਸੀ, ਪਰ ਪਾਣੀ ਵਿਚ ਪੈਰ ਰੱਖਦਿਆਂ ਹੀ ਪਾਣੀ ਵਗਣਾ ਬੰਦ ਹੋ ਗਿਆ। ਹੈ ਨਾ ਚਮਤਕਾਰ! ਯਹੋਵਾਹ ਨੇ ਨਦੀ ਦੇ ਉੱਪਰਲੇ ਪਾਸੇ ਤੋਂ ਆਉਂਦੇ ਪਾਣੀ ਨੂੰ ਬੰਨ੍ਹ ਦੀ ਤਰ੍ਹਾਂ ਬਣਾ ਦਿੱਤਾ ਤੇ ਪਾਣੀ ਵਗਣਾ ਰੁਕ ਗਿਆ। ਦੇਖਦਿਆਂ ਹੀ ਦੇਖਦਿਆਂ ਸਾਰਾ ਪਾਣੀ ਗਾਇਬ ਹੋ ਗਿਆ!

ਜਿਨ੍ਹਾਂ ਜਾਜਕਾਂ ਨੇ ਨੇਮ ਦੇ ਸੰਦੂਕ ਨੂੰ ਚੁੱਕਿਆ ਹੋਇਆ ਸੀ, ਉਹ ਸੁੱਕੀ ਜ਼ਮੀਨ ਤੇ ਤੁਰਦੇ ਹੋਏ ਨਦੀ ਦੇ ਵਿਚਕਾਰ ਜਾ ਖੜ੍ਹੇ ਹੋਏ। ਕੀ ਤੁਸੀਂ ਉਨ੍ਹਾਂ ਨੂੰ ਤਸਵੀਰ ਵਿਚ ਦੇਖ ਸਕਦੇ ਹੋ? ਉਹ ਉੱਥੇ ਉਦੋਂ ਤਕ ਖੜ੍ਹੇ ਰਹੇ ਜਦ ਤਕ ਸਾਰੇ ਇਸਰਾਏਲੀ ਨਦੀ ਪਾਰ ਨਾ ਕਰ ਚੁੱਕੇ।

ਸਾਰੇ ਲੋਕ ਜਦ ਨਦੀ ਪਾਰ ਕਰ ਚੁੱਕੇ ਸਨ, ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ ਕਿ ਉਹ 12 ਤਕੜੇ ਆਦਮੀਆਂ ਨੂੰ ਕਹੇ ਕਿ ‘ਨਦੀ ਵਿਚ ਉੱਥੇ ਜਾਓ ਜਿੱਥੇ ਜਾਜਕ ਨੇਮ ਦਾ ਸੰਦੂਕ ਚੁੱਕੀ ਖੜ੍ਹੇ ਹਨ। ਉੱਥੋਂ 12 ਪੱਥਰ ਚੁੱਕੋ ਅਤੇ ਜਿਸ ਥਾਂ ਤੁਸੀਂ ਅੱਜ ਰਾਤ ਡੇਰਾ ਲਾਓਗੇ ਉੱਥੇ ਇਨ੍ਹਾਂ ਦਾ ਢੇਰ ਲਾ ਦੇਈਓ। ਫਿਰ ਭਵਿੱਖ ਵਿਚ ਜਦੋਂ ਤੁਹਾਡੇ ਬੱਚੇ ਪੁੱਛਣ ਕਿ ਇਨ੍ਹਾਂ ਪੱਥਰਾਂ ਦਾ ਕੀ ਅਰਥ ਹੈ, ਤਾਂ ਤੁਸੀਂ ਉਨ੍ਹਾਂ ਨੂੰ ਦੱਸਣਾ ਕਿ ਜਦੋਂ ਯਹੋਵਾਹ ਦੇ ਨੇਮ ਦਾ ਸੰਦੂਕ ਯਰਦਨ ਵਿੱਚੋਂ ਪਾਰ ਹੋਇਆ ਸੀ, ਤਦ ਪਾਣੀ ਵਗਣਾ ਬੰਦ ਹੋ ਗਿਆ ਸੀ। ਇਹ ਪੱਥਰ ਤੁਹਾਨੂੰ ਇਸ ਚਮਤਕਾਰ ਦੀ ਯਾਦ ਦਿਲਾਉਂਦੇ ਰਹਿਣਗੇ।’ ਯਹੋਸ਼ੁਆ ਨੇ ਉਸ ਥਾਂ ਤੇ ਵੀ 12 ਪੱਥਰ ਰਖਵਾਏ ਜਿੱਥੇ ਜਾਜਕ ਖੜ੍ਹੇ ਸਨ।

ਅਖ਼ੀਰ ਵਿਚ ਯਹੋਸ਼ੁਆ ਨੇ ਜਾਜਕਾਂ ਨੂੰ ਕਿਹਾ: ‘ਯਰਦਨ ਵਿੱਚੋਂ ਬਾਹਰ ਜਾਓ।’ ਨਦੀ ਵਿੱਚੋਂ ਉਨ੍ਹਾਂ ਦੇ ਬਾਹਰ ਆਉਂਦਿਆਂ ਹੀ ਪਾਣੀ ਫਿਰ ਤੋਂ ਵਗਣ ਲੱਗ ਪਿਆ।

ਯਹੋਸ਼ੁਆ 3:1-17; 4:1-18.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ