ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • dg ਭਾਗ 1 ਸਫ਼ੇ 2-3
  • ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?
  • ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਕੀ ਕਹਿੰਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2017
  • ਰੱਬ ਨੇ ਹਾਲੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਕੀਤਾ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਜਦੋਂ ਦੁਨੀਆਂ ਵਿਚ ਦੁੱਖ ਨਹੀਂ ਰਹਿਣਗੇ
    ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?
  • ਜਦੋਂ ਕਸ਼ਟ ਹੋਰ ਨਾ ਹੋਵੇਗਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
ਹੋਰ ਦੇਖੋ
ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?
dg ਭਾਗ 1 ਸਫ਼ੇ 2-3

ਪਹਿਲਾ ਭਾਗ

ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?

1, 2. ਰੱਬ ਬਾਰੇ ਲੋਕਾਂ ਦੇ ਮਨਾਂ ਵਿਚ ਕਿਹੜਾ ਸਵਾਲ ਆਉਂਦਾ ਹੈ ਅਤੇ ਕਿਉਂ?

ਤੁਹਾਡੇ ਮਨ ਵਿਚ ਇਹ ਸਵਾਲ ਤਾਂ ਕਦੇ-ਨ-ਕਦੇ ਆਇਆ ਹੋਣਾ: ‘ਜੇ ਰੱਬ ਨੂੰ ਸਾਡਾ ਫ਼ਿਕਰ ਹੈ, ਤਾਂ ਉਹ ਸਾਡੇ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰ ਦਿੰਦਾ?’ ਇਹ ਸੱਚ ਹੈ ਕਿ ਦੁਨੀਆਂ ਵਿਚ ਹਰ ਇਨਸਾਨ ਦੁੱਖ ਝੱਲਦਾ ਹੈ, ਕੋਈ ਵੀ ਇਨ੍ਹਾਂ ਤੋਂ ਬਚਿਆ ਹੋਇਆ ਨਹੀਂ ਹੈ।

2 ਇਤਿਹਾਸ ਤੇ ਨਜ਼ਰ ਮਾਰੀਏ, ਤਾਂ ਅਸੀਂ ਦੇਖਾਂਗੇ ਕਿ ਲੋਕਾਂ ਦੀਆਂ ਜ਼ਿੰਦਗੀਆਂ ਦੁੱਖਾਂ-ਦਰਦਾਂ ਨਾਲ ਭਰੀਆਂ ਰਹੀਆਂ ਹਨ। ਯੁੱਧ, ਬੁਰਾਈ, ਜੁਰਮ, ਬੇਇਨਸਾਫ਼ੀ, ਗ਼ਰੀਬੀ, ਬੀਮਾਰੀ ਅਤੇ ਮੌਤ ਨੇ ਇਨਸਾਨ ਨੂੰ ਕਦੀ ਵੀ ਚੈਨ ਨਾਲ ਜੀਣ ਨਹੀਂ ਦਿੱਤਾ ਹੈ। ਮਿਸਾਲ ਲਈ, 20ਵੀਂ ਸਦੀ ਵਿਚ ਹੀ ਯੁੱਧਾਂ ਵਿਚ 10 ਕਰੋੜ ਤੋਂ ਜ਼ਿਆਦਾ ਲੋਕ ਮਾਰੇ ਗਏ। ਲੱਖਾਂ ਲੋਕ ਜ਼ਖ਼ਮੀ ਹੋਏ ਜਾਂ ਆਪਣਾ ਘਰ-ਬਾਰ ਗੁਆ ਬੈਠੇ। ਸਾਡੇ ਸਮਿਆਂ ਵਿਚ ਅਣਗਿਣਤ ਖ਼ੌਫ਼ਨਾਕ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਨੇ ਲੋਕਾਂ ਦਾ ਜੀਣਾ ਨਰਕ ਬਣਾ ਦਿੱਤਾ ਹੈ। ਜ਼ਿਆਦਾਤਰ ਲੋਕਾਂ ਨੂੰ ਆਸ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ।

3, 4. ਕਈ ਲੋਕ ਦੁੱਖਾਂ ਨੂੰ ਦੇਖ ਕੇ ਰੱਬ ਬਾਰੇ ਕੀ ਕਹਿੰਦੇ ਹਨ?

3 ਕਈ ਲੋਕ ਕੁੜੱਤਣ ਨਾਲ ਇੰਨੇ ਭਰ ਚੁੱਕੇ ਹਨ ਕਿ ਉਹ ਮਹਿਸੂਸ ਕਰਦੇ ਹਨ ਕਿ ਰੱਬ ਨੂੰ ਉਨ੍ਹਾਂ ਦੀ ਜ਼ਰਾ ਜਿੰਨੀ ਵੀ ਪਰਵਾਹ ਨਹੀਂ। ਜਾਂ ਉਹ ਇਹ ਮਹਿਸੂਸ ਕਰਦੇ ਹਨ ਕਿ ਰੱਬ ਹੈ ਹੀ ਨਹੀਂ। ਉਦਾਹਰਣ ਲਈ, ਪਹਿਲੇ ਵਿਸ਼ਵ ਯੁੱਧ ਦੇ ਕਤਲਾਮ ਦੀ ਹਨੇਰੀ ਵਿਚ ਇਕ ਆਦਮੀ ਦੇ ਦੋਸਤ-ਮਿੱਤਰ ਤੇ ਪਰਿਵਾਰ ਦੇ ਜੀਅ ਮਾਰੇ ਗਏ। ਉਸ ਨੇ ਪੁੱਛਿਆ: “ਰੱਬ ਉਦੋਂ ਕਿੱਥੇ ਸੀ ਜਦੋਂ ਸਾਨੂੰ ਉਸ ਦੀ ਲੋੜ ਸੀ?” ਦੂਸਰੇ ਵਿਸ਼ਵ ਯੁੱਧ ਵਿਚ ਹਿਟਲਰ ਨੇ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਉਸ ਦੇ ਹੱਥੋਂ ਬਚਿਆ ਇਕ ਆਦਮੀ ਜ਼ਾਲਮਾਂ ਦੀ ਬੇਰਹਿਮੀ ਦੇਖ ਕੇ ਇੰਨਾ ਦੁਖੀ ਹੋਇਆ ਕਿ ਉਸ ਨੇ ਕਿਹਾ: “ਮੇਰੇ ਦਿਲ ਵਿਚ ਜ਼ਹਿਰ ਭਰ ਚੁੱਕਾ ਹੈ, ਇਸ ਵਿਚ ਕੁੜੱਤਣ ਤੋਂ ਸਿਵਾਇ ਹੋਰ ਕੁਝ ਨਹੀਂ।”

4 ਇਸੇ ਕਰਕੇ ਬਹੁਤ ਲੋਕ ਇਹ ਨਹੀਂ ਸਮਝ ਪਾਉਂਦੇ ਕਿ ਜੇ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ, ਤਾਂ ਉਹ ਇਨਸਾਨ ʼਤੇ ਇਹ ਸਭ ਦੁੱਖ ਕਿਉਂ ਆਉਣ ਦਿੰਦਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਰੱਬ ਸਾਡੀ ਪਰਵਾਹ ਕਰਦਾ ਵੀ ਹੈ ਜਾਂ ਨਹੀਂ। ਜਾਂ ਫਿਰ ਉਹ ਸੋਚਦੇ ਹਨ ਕਿ ਰੱਬ ਹੈ ਵੀ ਜਾਂ ਨਹੀਂ। ਕਈ ਤਾਂ ਮਹਿਸੂਸ ਕਰਦੇ ਹਨ ਕਿ ਜਿੰਨਾ ਚਿਰ ਇਨਸਾਨ ਹੈ, ਦੁੱਖ ਤਾਂ ਰਹਿਣੇ ਹੀ ਹਨ।

[ਸਫ਼ੇ 2, 3 ਉੱਤੇ ਤਸਵੀਰ]

ਕੀ ਅਜਿਹੀ ਦੁਨੀਆਂ ਹੋਵੇਗੀ ਜਿਸ ਵਿਚ ਕੋਈ ਦੁੱਖ-ਤਕਲੀਫ਼ ਨਹੀਂ ਹੋਵੇਗੀ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ