ਆਓ ਮੇਰੇ ਚੇਲੇ ਬਣੋ
ਕੀ ਤੁਸੀਂ ਕਦੇ ਖ਼ੁਦ ਨੂੰ ਬੇਬੱਸ ਮਹਿਸੂਸ ਕੀਤਾ ਹੈ? ਕੀ ਤੁਹਾਨੂੰ ਅਗਵਾਈ ਦੀ ਲੋੜ ਹੈ? ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਇਨਸਾਨਾਂ ਦੀ ਅਗਵਾਈ ਕਰਨ ਲਈ ਚੁਣਿਆ ਹੈ। ਯਿਸੂ ਨੇ ਕਿਹਾ: “ਮੈਂ ਵਧੀਆ ਚਰਵਾਹਾ ਹਾਂ ਅਤੇ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ।” (ਯੂਹੰਨਾ 10:14) ਕੀ ਤੁਸੀਂ ਵਧੀਆ ਚਰਵਾਹੇ ਦੇ ਸੰਦੇਸ਼, ਉਸ ਦੇ ਕੰਮ ਅਤੇ ਉਸ ਦੇ ਜੋਸ਼ ਤੇ ਪਿਆਰ ਵਰਗੇ ਗੁਣਾਂ ਬਾਰੇ ਜਾਣਦੇ ਹੋ? ਇਸ ਕਿਤਾਬ ਦੀ ਮਦਦ ਨਾਲ ਤੁਸੀਂ ਯਿਸੂ ਨੂੰ ਹੋਰ ਚੰਗੀ ਤਰ੍ਹਾਂ ਜਾਣ ਕੇ ਉਸ ਦੇ ਨਕਸ਼ੇ-ਕਦਮਾਂ ʼਤੇ ਚੱਲ ਸਕੋਗੇ।